ਹਾਰਮੋਨੀਅਮ (Harmonium) ਇੱਕ ਸੰਗੀਤ ਵਾਜਾ ਯੰਤਰ ਹੈ ਜਿਸ ਵਿੱਚ ਹਵਾ ਦਾ ਪਰਵਾਹ ਕੀਤਾ ਜਾਂਦਾ ਹੈ ਅਤੇ ਭਿੰਨ ਚਪਟੀ ਧੁਨੀ ਪਟਲੀਆਂ ਨੂੰ ਦਬਾਣ ਨਾਲ ਵੱਖ-ਵੱਖ ਸੁਰਾਂ ਦੀਆਂ ਧੁਨੀਆਂ ਨਿਕਲਦੀਆਂ ਹਨ। ਇਸ ਵਿੱਚ ਹਵਾ ਦਾ ਵਹਾਅ ਪੈਰਾਂ, ਗੋਡਿਆਂ ਜਾਂ ਹੱਥਾਂ ਦੇ ਜਰੀਏ ਕੀਤਾ ਜਾਂਦਾ ਹੈ, ਹਾਲਾਂਕਿ ਭਾਰਤੀ ਉਪਮਹਾਦੀਪ ਵਿੱਚ ਇਸਤੇਮਾਲ ਹੋਣ ਵਾਲੇ ਹਰਮੋਨੀਅਮਾਂ ਵਿੱਚ ਹੱਥਾਂ ਦਾ ਪ੍ਰਯੋਗ ਹੀ ਜ਼ਿਆਦਾ ਹੁੰਦਾ ਹੈ। ਹਾਰਮੋਨੀਅਮ ਦੀ ਖੋਜ ਯੂਰਪ ਵਿੱਚ ਕੀਤੀ ਗਈ ਸੀ ਅਤੇ 19ਵੀਂ ਸਦੀ ਦੇ ਵਿੱਚ ਇਸਨੂੰ ਕੁੱਝ ਫਰਾਂਸੀਸੀ ਲੋਕ ਹਿੰਦ ਵਿੱਚ ਲਿਆਏ ਜਿੱਥੇ ਇਹ ਸਿੱਖਣ ਦੀ ਸੌਖ ਅਤੇ ਭਾਰਤੀ ਸੰਗੀਤ ਲਈ ਅਨੁਕੂਲ ਹੋਣ ਦੀ ਵਜ੍ਹਾ ਨਾਲ ਜੜ ਫੜ ਗਿਆ।