ਦਸ ਗੁਰੂ ਸਾਹਿਬਾਨ ਜੀ ਦੇ ਨਾਮ

੧. ਸ੍ਰੀ ਗੁਰੂ ਨਾਨਕ ਦੇਵ ਜੀ
੨. ਸ੍ਰੀ ਗੁਰੂ ਅੰਗਦ ਦੇਵ ਜੀ
੩. ਸ੍ਰੀ ਗੁਰੂ ਅਮਰਦਾਸ ਜੀ
੪. ਸ੍ਰੀ ਗੁਰੂੁ ਰਾਮਦਾਸ ਜੀ
੫. ਸ੍ਰੀ ਗੁਰੂ ਅਰਜਨ ਦੇਵ ਜੀ
੬. ਸ੍ਰੀ ਗੁਰੂ ਹਰਿਗੋਬਿੰਦ ਜੀ

੭. ਸ੍ਰੀ ਗੁਰੂ ਹਰਿਰਾਇ ਜੀ
੮. ਸ੍ਰੀ ਗੁਰੂ ਹਰਿਕ੍ਰਿਸ਼ਨ ਜੀ
੯. ਸ੍ਰੀ ਗੁਰੂ ਤੇਗ ਬਹਾਦਰ ਜੀ
੧੦. ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਪੰਜ ਪਿਆਰਿਆਂ ਦੇ ਨਾਮ

ਭਾਈ ਦਇਆ ਸਿੰਘ ਜੀ

ਭਾਈ ਧਰਮ ਸਿੰਘ ਜੀ
ਭਾਈ ਹਿੰਮਤ ਸਿੰਘ ਜੀ
ਭਾਈ ਮੋਹਕਮ ਸਿੰਘ ਜੀ
ਭਾਈ ਸਾਹਿਬ ਸਿੰਘ ਜੀ


ਪੰਜ ਪਿਆਰਿਆਂ ਦੀ ਸਥਾਪਨਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
ਨੇ ਵਿਸਾਖੀ ਵਾਲੇ ਦਿਨ ੧੬੯੯ ਈ ਨੂੰ ਤਖ਼ਤ ਸ੍ਰੀ ਕੇਸਗੜ੍ਹ
ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤੀ ਸੀ ।

ਮੋਜੂਦਾ ਹਾਜ਼ਰ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ।

ਚਾਰ ਸਾਹਿਬਜ਼ਾਦਿਆਂ ਦੇ ਨਾਮ

ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ
ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ
ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ
ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ

ਸ੍ਰੀ ਚਮਕੌਰ ਸਾਹਿਬ ਜੰਗ ਦੇ ਮੈਦਾਨ ਵਿਚ ਸ਼ਹੀਦ ਹੋਏ ਸਾਹਿਬਜ਼ਾਦੇ

ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ
ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ

ਸਰਹਿਦ ਦੀ ਦੀਵਾਰ ਵਿਚ ਚਿਨ ਕੇ ਸ਼ਹੀਦ ਕੀਤੇ ਸਾਹਿਬਜ਼ਾਦੇ

ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ
ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਛੇ ੬ ਗੁਰੂਆਂ ਜੀ ਦੀ ਬਾਣੀ , ਪੰਦਰਾਂ ੧੫ ਭਗਤਾਂ ਜੀ ਦੀ ,ਗਿਆਰਾਂ ੧੧ ਭੱਟਾਂ ਜੀ ਦੀ ਅਤੇ ਚਾਰ ੪ ਸਿੱਖਾਂ ਜੀ ਦੀ ਬਾਣੀ ਦਰਜ਼ ਹੈ ।

ਪੰਜ ਤਖਤਾਂ ਦੇ ਨਾਮ

੧. ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ( ਸ੍ਰੀ ਅੰਮ੍ਰਿਤਸਰ ਸਾਹਿਬ ) ਪੰਜਾਬ ।
੨. ਤਖਤ ਸ੍ਰੀ ਹਰਿਮੰਦਰ ਸਾਹਿਬ ਜੀ ( ਸ੍ਰੀ ਪਟਨਾ ਸਾਹਿਬ ) ਬਿਹਾਰ ।
੩. ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ( ਸ੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ ਰੋਪੜ ) ਪੰਜਾਬ ।
੪. ਤਖਤ ਸ੍ਰੀ ਦਮਦਮਾ ਸਾਹਿਬ ਜੀ ( ਸਾਬੋ ਕੀ ਤਲਵੰਡੀ ਜ਼ਿਲ੍ਹਾ ਬਠਿੰਡਾ ) ਪੰਜਾਬ ।
੫. ਤਖਤ ਸ੍ਰੀ ਹਜੂਰ ਸਾਹਿਬ ਜੀ ( ਅਬਿਚਲ ਨਗਰ, ਨਾਦੇੜ ਸਾਹਿਬ ) ਮਹਾਰਾਸ਼ਟਰਾ ।

ਖਾਲਸੇ ਦੇ ਪਿਤਾ ਜੀ ਦਾ ਨਾਮ :- ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ।
ਖਾਲਸੇ ਦੇ ਮਾਤਾ ਜੀ ਦਾ ਨਾਮ :– ਧੰਨ ਧੰਨ ਮਾਤਾ ਸਾਹਿਬ ਕੌਰ ਜੀ ।

ਚਾਰ ਬੱਜਰ ਕੁਰਹਿਤਾਂ :- ਕੇਸਾਂ ਦੀ ਬੇਅਦਬੀ ਕਰਨਾ , ਕੁੱਠਾ ਮਾਸ ਖਾਣਾ , ਤੰਬਾਕੂ ਜਾਂ ਕਿਸੇ ਵੀ ਪ੍ਰਕਾਰ ਦਾ ਨਸ਼ਾ ਕਰਨਾ , ਪਰ ਨਾਰੀ , ਮਰਦ ਨਾਲ ਸੰਗ ਕਰਨਾ ।

ਨਿੱਤਨੇਮ ਦੀਆਂ ਬਾਣੀਆਂ

ਅੰਮ੍ਰਿਤ ਵੇਲੇ ਦੀਆਂ ਬਾਣੀਆਂ :- ਜਪੁ ਜੀ ਸਾਹਿਬ , ਜਾਪ ਸਾਹਿਬ ,
ਤਪ੍ਰਸਾਦਿ ਸਯੇ , ਚੌਪਈ ਸਾਹਿਬ , ਅਨੰਦ ਸਾਹਿਬ ।
ਸ਼ਾਮ ਸੰਧਿਆ ਵੇਲੇ :– ਰਹਿਰਾਹ ਸਾਹਿਬ ਅਤੇ ਰਾਤ ਨੂੰ ਸੋਣ ਲੱਗੇ ਕੀਰਤਨ ਸੋਹਿਲਾ ਸਾਹਿਬ ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੧੪੩੦ ਅੰਗ ( ਪੰਨੇ ) ਹਨ ।

* ਸਿੱਖ ਧਰਮ ਨਾਲ ਸੰਬੰਧਤ ਤਿਉਹਾਰ :- ਗੁਰਪੁਰਬ ( ਗੁਰੂ ਸਾਹਿਬਾਨ ਜੀ ਦੇ ਪ੍ਰਕਾਸ਼ ਪੁਰਬ ਅਤੇ ਜੋਤੀ ਜੋਤ ਦਿਵਸ )
* ਗੁਰਸਿੱਖਾਂ ਦੇ ਸ਼ਹੀਦੀ ਦਿਹਾੜੇ , ਬੰਦੀ ਛੋਡ ਦਿਵਸ , ਖਾਲਸਾ ਸਾਜਨਾ ਦਿਵਸ , ਹੋਲਾ ਮੁਹੱਲਾ , ਆਦਿ ।


* ਮੂਲ ਮੰਤਰ ਦਾ ਉਚਾਰਣ ਪਹਿਲੀ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ ।

ਸਿੱਖ ਕੋਣ ਹੈ ? ਜੋ ਸਿੱਖ ( ਇਸਤਰੀ, ਪੁਰਸ਼ ) ਇੱਕ ਅਕਾਲ ਪੁਰਖ ਵਾਹਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦਾ ਹੋਵੇ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਪਿਤਾ ਜੀ ਦੇ ਅੰਮ੍ਰਿਤ ਉੱਤੇ ਨਿਸੱਚਾ ਰੱਖਦਾ ਹੋਵੇ ਅਤੇ ਕਿਸੇ ਹੋਰ ਧਰਮ ਨੂੰ ਨਹੀ ਮੰਨਦਾ ਹੋਵੇ ਉਹ ਗੁਰੂ ਦਾ ਸਿੱਖ ਹੈ।

ਗੁਰ ਗਿਆਨ ਫਾਉਂਡੇਸ਼ਨ ਅਕੈਡਮੀ ( ਰਜਿ. ) ਖਰੜ

ਕੋਠੀ ਨੰ: ੧੦੫, ਗੁਰੂ ਅਰਜਨ ਦੇਵ ਕਲੋਨੀ ਵਾਰਡ ਨੰ: ੬ ਸੈ: ੯ ਖਰੜ ਐਸ.ਏ.ਐਸ. ਨਗਰ ( ਮੋਹਾਲੀ ) ਪੰਜਾਬ ੧੪੦੩੦੧

ਮੋ:- +੯੧ ੯੯੧੪੬੮੦੯੦, ੭੬੮੭੩੧੦੧੪੧, ੯੮੫੫੪੩੧੭੫੭

M:- +91-991468090, 7087310141, 9855431757

Web :- www.gurgiaanfoundation.com  Email :- gurgiaanfoundation@gmail.com