ਇਹ ਲਿਖਤ ਹਰ ਸਿੱਖ ਲਈ ਪੜ੍ਹਨੀ ਜ਼ਰੂਰੀ ਹੈ।

ਧੇਲੀ ਦਾ ਬੰਦਾ ਹੈ ਸੁਧੀਰ ਵਿਆਸ। ਉਹ ਅਕਸਰ ਹੀ ਮਨਘੜਤ ਤੇ ਊਲਜਲੂਲ ਗੱਲਾਂ ਲਿਖਦਾ ਰਹਿੰਦਾ ਹੈ।

ਅਾਪਾਂ ਕੋਲ਼ੋਂ ਜਿੰਨਾਂ ਸੰਭਵ ਹੋ ਸਕਿਆ, ਉਸਦੀਆਂ ਬੇਤੁਕੀਆਂ ਗੱਲਾਂ ਦਾ ਇੱਕ-ਇੱਕ ਕਰਕੇ ਜਵਾਬ ਦੇਵਾਂਗੇ।

ਸਦੀਆਂ ਤੋਂ ਦੇਸ਼ ਨੂੰ ਗ਼ੈਰਮੁਲਕੀ ਧਾੜਵੀਆਂ ਹੱਥ ਵੇਚਦੇ ਆ ਰਹੇ ਦੰਭੀ ਲੋਕਾਂ ਦਾ ਪੈਰੋਕਾਰ ਇਹ ਟੁੱਕੜ ਬੋਚ ਵਿਆਸ ਲਿਖਦਾ ਹੈ…

1857 ਦੇ ਗਦਰ ਦੌਰਾਨ ਸਿੱਖਾਂ ਨੇ ਹਿੰਦੂਸਤਾਨ ਨਾਲ਼ ਗਦਾਰੀ ਕੀਤੀ ਤੇ ਅੰਗਰੇਜਾਂ ਦਾ ਸਾਥ ਦੇਕੇ ਉਹਨਾਂ ਨੂੰ ਵਿਜਯੀ ਬਣਾਇਆ। ਇਹੀ ਗੱਲ ਇਹਨਾਂ ਦੇ ਵੱਡੇ ਵਡੇਰਿਆਂ ਨੇ ਵੀ ਆਖੀ ਸੀ।

1957 ਵਿਚ ਇਸ ਅਖੌਤੀ ਗਦਰ ਦੇ 100 ਸਾਲ ਪੂਰੇ ਹੋਣ ਤੇ ਨਹਿਰੂ ਸਰਕਾਰ ਨੇ ਇਤਹਾਸਕਾਰਾਂ ਦੀ ਇੱਕ ਕਾਨਫਰੰਸ ਦਿੱਲੀ ਵਿਚ ਕਰਵਾਈ ਜਿਸ ਦਾ ਵਿਸ਼ਾ ਸੀ…

1857 ਕਾ ਗਦਰ ਅਸਫਲ ਕਿਉਂ ਹੁਆ ?

ਉਸ ਕਾਨਫਰੰਸ ਦੀ ਪ੍ਰਧਾਨਗੀ ਉੱਘੇ ਇੱਤਿਹਾਸਕਾਰ ਡਾ. ਗੰਡਾ ਸਿੰਘ ਨੂੰ ਦਿੱਤੀ ਗਈ ਜਿਸ ਵਿੱਚ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਆਏ ਉੱਘੇ ਵਿਦਵਾਨਾਂ ਨੇ ਹਿੱਸਾ ਲਿਆ।

ਉਸ ਵਕਤ ਜਿੰਨੇ ਅਖੌਤੀ ਵਿਦਵਾਨ ਬੋਲੇ, ਸਰਿਆਂ ਦਾ ਲਬੋ ਲਹਿਜ਼ਾ ਇੱਕੋ ਹੀ ਸੀ। ਜਿਵੇਂ ਸਾਰੇ ਇਹ ਮਿਥਕੇ ਆਏ ਹੋਣ ਕਿ ਸਿੱਖਾਂ ਨੂੰ ਨਿਸ਼ਾਨੇ ਤੇ ਰੱਖਣਾ ਤੇ ਰੱਜਕੇ ਜ੍ਲੀਲ ਕਰਨਾ ਹੈ ਤੇ ਨਾਲ਼ ਹੀ ਅਪਣੇ ਮੁਗਲ ਤੇ ਅੰਗਰੇਜ਼ ਭਗਤ ਰਜਵਾੜਿਆਂ ਦੇ ਗੁਨਾਹਾਂ ਤੇ ਪੜਦਾ ਪਾਕੇ, ਉਹਨਾਂ ਨੂੰ 1857 ਦੇ ਗਦਰ ਦੇ ਹੀਰੋ ਬਣਾਕੇ, ਉਹਨਾਂ ਤੇ ਦੇਸ਼-ਭਗਤੀ ਦੀ ਪਾਲਿਸ਼ ਮਾਰਕੇ, ਲੋਕ ਨਾਇਕੀ ਦਾ ਲੇਬਲ ਲਾਉਣਾ ਹੈ!

ਕੁੱਲ ਮਿਲ਼ਾਕੇ ਉਸ ਕਾਨਫਰੰਸ ਦਾ ਮਕਸਦ ਰੱਸੀਆਂ ਦੇ ਸੱਪ ਬਣਾਉਣੇ ਤੇ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਮਿੱਟੀ ਘੱਟੇ ਰੋਲਣ ਤੋਂ ਵੱਧ ਕੁਝ ਨਹੀਂ ਸੀ।

ਪਰ ਕਾਨਫਰੰਸ ਦੀ ਪ੍ਰਧਾਨਗੀ ਕਰ ਰਹੇ ਗੁਰੂ ਦੇ ਸਿੰਘ ਤੋਂ ਜਲਾਲਤ ਤੇ ਕੁਫ਼ਰ ਬਰਦਾਸ਼ਤ ਨਾ ਹੋਏ। ਡਾ. ਸਾਹਿਬ ਜਾਣ ਗਏ ਕਿ ਪ੍ਰਧਾਨਗੀ ਨਾਲ਼ ਨਿਵਾਜਕੇ ਉਹਨਾਂ ਨੂੰ ਮਿੱਠਾ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ।

ਡਾ. ਗੰਡਾ ਸਿੰਘ ਇਕ ਚੇਤੰਨ, ਗੁਰੂ ਨੂੰ ਸਮਰਪਿਤ, ਜਾਗਦੀ ਜਮੀਰ ਵਾਲ਼ੀ ਸ਼ਖਸੀਅਤ ਸਨ ਅਤੇ ਤਖਤਾਂ ਤਾਜਾਂ ਨੂੰ ਠੋਕਰ ਮਾਰਨ ਵਾਲ਼ਿਆਂ ਦੇ ਵਾਰਿਸ ਸਨ। ਉਹਨਾਂ ਲਈ ਪ੍ਰਧਾਨਗੀ ਵਰਗੇ ਨਿਗੂਣੇ ਅਹੁਦੇ ਦੀ ਭਲਾ ਕੀ ਕੀਮਤ ਹੋ ਸਕਦੀ ਸੀ ?

ਡਾ. ਸਾਹਿਬ ਬਿੱਪਰ ਦੀ ਕੋਝੀ ਚਾਲ ਸਮਝ ਗਏ। ਉਹਨਾਂ ਨੇ ਇਹ ਜ਼ਹਿਰ ਨਿਗਲਣ ਤੋਂ ਇਨਕਾਰ ਕਰ ਦਿੱਤਾ ਅਤੇ ਉਸੇ ਵਕਤ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਕੇ ਬਿੱਪਰਵਾਦ ਦੇ ਮੂੰਹ ਤੇ ਇੱਕ ਕਰਾਰੀ ਚਪੇੜ ਜੜ ਦਿੱਤੀ ਤੇ ਨਾਲ਼ ਹੀ ਸਟੇਜ਼ ਤੋਂ ਬੋਲਣ ਦਾ ਸਮਾਂ ਮੰਗ ਲਿਆ।

ਮਿੱਟੀ ਤਾਂ ਸਾਰਿਆਂ ਦੇ ਪੈਰਾਂ ਹੇਠੋਂ ਉੱਸੇ ਵੇਲ਼ੇ ਨਿਕਲ਼ ਗਈ ਪਰ ਅਜੇ ਭੁਚਾਲ਼ ਆਉਣਾ ਬਾਕੀ ਸੀ ।

ਡਾ. ਗੰਡਾ ਸਿੰਘ ਜਦੋਂ ਸਟੇਜ ਤੇ ਜ਼ਖਮੀ ਸ਼ੇਰ ਵਾਂਗੂੰ ਦਹਾੜਨ ਲੱਗੇ ਤਾਂ ਅਖੌਤੀ ਵਿਦਵਾਨ ਗਾਂਧੀ ਦੀ ਬੱਕਰੀ ਵਾਂਙੂ ਕੰਬਣ ਤੇ ਮਿਮਆਉਣ ਲੱਗੇ। ਫਤਿਹ ਬੁਲਾਕੇ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ:-

“ਅਜਿਹੇ ਅਕਿ੍ਤਘਣ ਲੋਕ ਇੱਤਿਹਾਸ ਵਿੱਚ ਅੱਜ ਤੱਕ ਨਾ ਪੜ੍ਹੇ ਸੁਣੇ ਤੇ ਨਾ ਵੇਖੇ, ਜਿੰਨੇ ਮੇਰੇ ਮੂਹਰੇ ਬੈਠੇ ਨੇ। ਇਹ ਅਹਿਸਾਨ ਫਰਾਮੋਸ਼ ਲੋਕ ਅੱਜ ਭੁੱਲ ਗਏ ਹਨ ਕਿ 700 ਸਾਲ ਤੋਂ ਇਹਨਾਂ ਦੇ ਗਲ਼ ਪਏ ਮੁਗਲਾਂ ਦੀ ਗੁਲਾਮੀ ਦੇ ਸੰਗਲ਼ ਅਸੀਂ ਕੱਟੇ ਹਨ। ਆਜਾਦੀ ਦੀ ਪਹਿਲੀ ਆਵਾਜ਼ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਨੂੰ ਜਾਬਰ ਕਹਿਕੇ ਬੁਲੰਦ ਕੀਤੀ ਸੀ। ਇਸ ਤੋਂ ਬਾਅਦ ਉਹਨਾਂ ਨੇ ਗੁਰੂ ਸਹਿਬਾਨ ਦੀਆਂ ਕੁਰਬਾਨੀਆਂ (ਜਿਹਨਾਂ ਤੋਂ ਅਗਵਾਈ ਲੈਕੇ ਸਿੱਖਾਂ ਨੇ ਭਾਰਤ ਨੂੰ ਵਿਦੇਸ਼ੀ ਹਮਲਿਆਂ ਤੋਂ ਬਚਾਇਆ) ਬਾਰੇ ਜਾਣਕਾਰੀ ਦਿੱਤੀ।

ਕਿਵੇਂ ਸਿੱਖ ਯੋਧਿਆਂ ਨੇ ਆਪਣੀਆਂ ਜਾਨਾਂ ਹੂਲਕੇ ਤੀਹ-ਤੀਹ ਹਜ਼ਾਰ ਹਿੰਦਵਾਣੀਆਂ ਗਜ਼ਨੀ ਦੇ ਬਜ਼ਾਰਾਂ ਵਿੱਚੋਂ ਵਾਪਸ ਲਿਆਂਦੀਆਂ

ਉਹਨਾਂ ਕਿਹਾ, “ਐ ਅਹਿਸਾਨ ਫਰਾਮੋਸ਼ੋ! ਤੁਸੀਂ ਭੁੱਲ ਗਏ ਹੋ ਬਾਬਾ ਗੁਰਬਖਸ਼ ਸਿੰਘ, ਬਾਬਾ ਦੀਪ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਬਘੇਲ ਸਿੰਘ, ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ ਵਰਗੇ ਸੂਰਬੀਰ ਯੋਧਿਆਂ ਦੀਆਂ ਕੁਰਬਾਨੀਆਂ ਨੂੰ…”

ਤੁਸੀਂ ਤਾਂ ਜਿਹਾਦੀਆਂ ਦੇ ਹਮਲਿਆਂ ਤੋਂ ਡਰਦੇ ਹੋਏ ਅਫ਼ਗਾਨਿਸਤਾਨ ਵੀ ਪਠਾਣਾਂ ਦੇ ਹਵਾਲੇ ਕਰ ਆਏ ਸੀ। ਉੱਥੇ ਜਾਕੇ ਫਤਿਹ ਦੇ ਝੰਡੇ ਕਿਸਨੇ ਝੁਲਾਏ? ਅਸੀਂ।

ਦੱਰਾ-ਏ-ਖ਼ੈਬਰ ਨੂੰ ਹੁਣ ਤੱਕ ਦੇ ਇੱਤਿਹਾਸ ਵਿੱਚ ਕਿਸਨੇ ਡੱਕਿਆ? ਅਸੀਂ।

ਅੰਗਰੇਜ਼ ਨੂੰ ਕਿਸਨੇ ਦਬੱਲਿਆ? ਇਤਹਾਸ ਗਵਾਹ ਹੈ ਅਸੀਂ।

ਓਏ ਲਾਹਨਤੀਉ! ਡੇਢ ਪ੍ਰਸੈਂਟ ਸਾਡੀ ਗਿਣਤੀ, ਪਰ ਜੰਗ-ਏ-ਆਜਾਦੀ ਵਿੱਚ ਸਾਡੀਆਂ ਕੁਰਬਾਨੀਆਂ 87%?

ਅੱਧੀ ਤੋਂ ਵੱਧ ਕੌਮ ਇਸ ਦੇਸ਼ ਨੂੰ ਬਚਾਉਂਦੀ ਹੋਈ ਖ਼ਤਮ ਹੋ ਗਈ
ਪਰ ਦੇਸ਼ ਭਗਤ ਰਹਿ ਗਏ ਸਿਰਫ਼ ਤੁਸੀਂ ਤੇ ਦੇਸ਼ ਦੇ ਗਦਾਰ ਕਹਾਈਏ ਅਸੀਂ!

ਆਓ ਗੱਲ ਕਰੀਏ 1857 ਦੇ ਗਦਰ ਦੀ ਜਿਸ ਨੂੰ ਤੁਸੀਂ ਦੇਸ਼ ਦੀ ਆਜਾਦੀ ਵਾਸਤੇ ਲੜੀ ਗਈ ਪਹਿਲੀ ਜੰਗ ਐਲਾਨਦੇ ਹੋ।

(ਜੇ ਇੰਨਾ ਕੁ ਪੜ੍ਹ ਲਿਆ ਹੈ ਤਾਂ ਹੁਣ ਸਾਰਾ ਜਰੂਰ ਪੜ੍ਹ ਲਿਓ)

ਫਿਰ ਅੱਗੇ ਸ਼ੇਅਰ ਕਰ ਦਿਓ

1857 ਦੇ ਅਖੌਤੀ ਗਦਰ ਦਾ ਮੁਲਕ ਦੀ ਆਜਾਦੀ ਨਾਲ਼ ਕੋਈ ਵਾਹ-ਵਾਸਤਾ ਹੀ ਨਹੀਂ ਸੀ। ਉਹ ਤਾਂ ਧਰਮ ਦੇ ਨਾਮ ਤੇ ਮੇਰਠ ਛਾਉਣੀ ਤੋਂ ਭੜਕੀ ਇੱਕ ਚਿੰਗਾਰੀ ਸੀ। ਹਿੰਦੂ ਸਿਪਾਹੀ ਇਸ ਕਾਰਨ ਭੜਕੇ ਕਿ ਰਫ਼ਲ ਦੇ ਰੌਂਦ ਨੂੰ ਗਊ ਦੀ ਚਰਬੀ ਲੱਗੀ ਹੁੰਦੀ ਸੀ। ਮੁਸਲਮਾਨ ਸਿਪਾਹੀ ਇਸ ਕਾਰਨ ਭੜਕੇ ਕਿ ਰੌਂਦ ਨੂੰ ਸੂਰ ਦਾ ਮਾਸ ਲੱਗਿਆ ਹੁੰਦਾ ਸੀ। ਧਰਮ ਦੇ ਨਾਮ ਤੇ ਹੋਇਆ ਓਹ ਹੁੜਦੰਗ ਆਜਾਦੀ ਦੀ ਲੜਾਈ ਕਿਵੇਂ ਬਣ ਗਿਆ ?

ਝਾਂਸੀ ਦੀ ਰਾਣੀ, ਜਿਸ ਨੂੰ ਤੁਸਾਂ ਆਜਾਦੀ ਦੀ ਰਾਣੀ ਦੇ ਰੂਪ ਵਿੱਚ ਸਿਖਰਾਂ ਤੇ ਚਾੜ੍ਹਿਆ ਹੋਇਆ ਹੈ, ਉਸਨੇ ਕਿਹੜੀ ਆਜਾਦੀ ਦੀ ਲੜਾਈ ਲੜੀ ਸੀ ?

ਉਸਦਾ ਪਤੀ ਸਿਰੇ ਦਾ ਸ਼ਰਾਬੀ ਤੇ ਜ਼ੁਲਮੀ ਰਾਜਾ ਸੀ। ਉਸਦੇ ਮਰਨ ਤੇ ਝਾਂਸੀ ਤੇ ਲਕਸ਼ਮੀ ਬਾਈ ਰਾਜ ਕਰਨ ਲੱਗੀ। ਇਸਨੇ ਵੀ ਝਾਂਸੀ ਦੀ ਗਰੀਬ ਪਰਜਾ ਤੇ ਜ਼ੁਲਮ ਕੀਤੇ। ਪਰਜਾ ਅੰਗਰੇਜ਼ ਹਾਕਮਾਂ ਕੋਲ਼ ਜਾ ਫਰਿਆਦੀ ਹੋਈ ਅਤੇ ਅੰਗਰੇਜ਼ਾਂ ਨੇ ਝਾਂਸੀ ਤੇ ਕਬਜ਼ਾ ਕਰ ਲਿਆ।

ਇਸ ਤੋਂ ਬਾਅਦ ਰਾਣੀ ਨੇ ਤਿੰਨ ਚਿੱਠੀਆਂ ਅੰਗਰੇਜ਼ਾਂ ਨੂੰ ਲਿਖੀਆਂ। ਪਹਿਲੀ ਚਿੱਠੀ ਵਿੱਚ ਇਸਨੇ ਲਿਖਿਆ ਕਿ ਮੈਨੂੰ ਦੋ ਲੱਖ ਰੁਪਈਏ ਮਹੀਨਾਂ ਪੈਂਸ਼ਨ ਲਾਈ ਜਾਵੇ। ਅੰਗਰੇਜ਼ਾਂ ਨੇ ਇਹ ਕਹਿਕੇ ਨਾਂਹ ਕਰ ਦਿੱਤੀ ਕਿ ਬੀਬੀ ਜੇ ਤੇੇਰੇ ਕੋਈ ਆਪਣੀ ਔਲ਼ਾਦ ਹੁੰਦੀ ਤਾਂ ਪੈਂਸ਼ਨ ਲੱਗ ਸਕਦੀ ਸੀ ਪਰ ਕਿਉਂਕਿ ਤੇਰੇ ਕੋਲ਼ ਕੋਈ ਬੱਚਾ ਨਹੀਂ ਹੈ, ਇਸ ਲਈ ਸਾਡੇ ਕਾਨੂੰਨ ਮੁਤਾਬਕ ਅਸੀਂ ਤੇਰੀ ਪੈਂਸ਼ਨ ਨਹੀਂ ਲਾ ਸਕਦੇ।

ਇਸਨੇ ਅਪਣੇ ਵਫਦਾਰਾਂ ਦੀ ਸਲਾਹ ਲਈ ਤੇ ਇੱਕ ਬੱਚਾ ਗੋਦ ਲੈ ਲਿਆ ਅਤੇ ਦੂਜੀ ਚਿੱਠੀ ਲਿਖ ਦਿੱਤੀ ਕਿ ਹੁਣ ਮੈਂ ਬੱਚਾ ਗੋਦ ਲੈ ਲਿਆ ਹੈ ਇਸ ਕਰਕੇ ਦਸ ਲੱਖ ਸਲਾਨਾ ਪੈਂਸ਼ਨ ਲਾਈ ਜਾਵੇ। ਅੰਗਰੇਜਾਂ ਨੇ ਜਵਾਬ ਦਿੱਤਾ ਕਿ ਜੇ ਰਾਜੇ ਦੇ ਜਿਊਂਦੇ ਜੀਅ ਬੱਚਾ ਗੋਦ ਲਿਆ ਹੁੰਦਾ ਤਾਂ ਪੈਂਸ਼ਨ ਲੱਗ ਸਕਦੀ ਸੀ ਪਰ ਇਹ ਸ਼ਰਤ ਪੂਰੀ ਨਾ ਹੋਣ ਕਾਰਨ ਹੁਣ ਨਹੀਂ ਲੱਗਣੀ।

ਫੇਰ ਝਾਂਸੀ ਦੀ ਰਾਣੀ ਨੇ ਤੀਜੀ ਚਿੱਠੀ ਅੰਗਰੇਜ਼ਾਂ ਨੂੰ ਲਿਖੀ ਕਿ ਦੋ ਲੱਖ ਰੁਪਈਆ ਦੇ ਦਿਉ, ਝਾਂਸੀ ਤੁਹਾਡੀ ਹੋਈ। ਮੇਰੇ ਸਿਪਾਹੀ ਬਾਗੀਆਂ ਖਿਲਾਫ਼ ਲੜਨ ਵਿੱਚ ਤੁਹਾਡੀ ਮਦਦ ਕਰਨਗੇ।

(ਯਾਨੀ ਦੋ ਲੱਖ ਰੁਪਈਏ ਲੈਣ ਲਈ ਉਹ ਅੰਗਰੇਜ਼ਾਂ ਨਾਲ਼ ਮਿਲ਼ਕੇ ਭਾਰਤੀ ਲੋਕਾਂ ਨੂੰ ਮਾਰਨ ਲਈ ਅਪਣੇ ਸਿਪਾਹੀ ਭੇਜਣ ਲਈ ਵੀ ਤਿਆਰ ਹੋ ਗਈ ਸੀ )

ਇਹ ਤਿੰਨੇਂ ਚਿੱਠੀਆਂ ਲੰਡਨ ਵਿੱਚ ਸੁਰੱਖਿਅਤ ਪਈਆਂ ਹਨ।

ਬਾਕੀ ਨਾਇਕ ਤਾਂਤੀਆ ਤੋਪੇ ਅਤੇੇ ਨਾਨਾ ਫੜਨਵੀਸ ਦੀ ਤੁਸੀਂ ਗੱਲ ਕਰਦੇ ਹੋ। ਇਹ ਸਾਰੇ ਜਾਲਮ ਬੰਦੇ ਸਨ ਜਿਹਨਾਂ ਦੇ ਰਾਜ ਨਾਲ਼ੋਂ ਅੰਗਰੇਜਾਂ ਦੇ ਰਾਜ ਵਿੱਚ ਲੋਕ ਕਈ ਗੁਣਾ ਜਿਆਦਾ ਸੁਖੀ ਸਨ। ਉਹ ਰਜਵਾੜੇ ਗਰੀਬ ਲੋਕਾਂ ਕੋਲ਼ੋਂ ਗਲ਼ੀ ਦੇ ਗੁੰਡਿਆਂ ਵਾਂਙੂ ਲਗਾਨ ਵਸੂਲਦੇ ਰਹੇ। ਉਹਨਾਂ ਆਜਾਦੀ ਦੀ ਕਿਹੜੀ ਲੜਾਈ ਲੜੀ ਸੀ ?

ਇੱਥੇ ਕਾਬਿਲੇ ਜ਼ਿਕਰ ਹੈ ਕਿ ਜੇਤੂ ਜਰਨੈਲ ਸਰਦਾਰ ਸ਼ੇਰ ਸਿੰਘ, ਸਪੁੱਤਰ ਮਹਾਨ ਸੂਰਮਾ ਤੇ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ, ਜਿਸਨੇ ਰਾਮ ਨਗਰ ਤੇ ਚੇਲਿਆਂਵਾਲੀ ਦੇ ਮੈਦਾਨ ਅੰਦਰ ਅੰਗਰੇਜ਼ਾਂ ਦੀਆਂ ਵੱਖੀਆਂ ਉਧੇੜਕੇ ਰੱਖ ਦਿੱਤੀਆਂ ਸਨ ਤੇ ਜਿਸ ਕਾਰਨ ਗਵਰਨਰ ਜਨਰਲ ਹਿਊ ਗਫ਼ ਨੂੰ ਅਸਤੀਫਾ ਦੇਣਾ ਪਿਆ ਸੀ, ਉਸ ਜਰਨੈਲ ਸ੍ਰ. ਸ਼ੇਰ ਸਿੰਘ ਅਟਾਰੀ ਨੂੰ ਬੰਦੀ ਬਣਾਕੇ ਅੰਗਰੇਜ਼ਾਂ ਨੇ ਇਲਾਹਾਬਾਦ ਦੇ ਕਿਲੇ ਵਿੱਚ ਰੱਖਿਆ ਗਿਆ ਸੀ ਤੇ ਓਦੋਂ ਇਲਾਹਾਬਾਦ ਤੇ ਨਾਨਾ ਸਾਹਿਬ ਦਾ ਕਬਜ਼ਾ ਸੀ। ਜਦੋਂ ਇਹ ਹਿੰਦੂ ਰਾਜੇ ਅੰਗਰੇਜ਼ਾਂ ਦੀ ਗੁਲਾਮੀ ਖਿਲਾਫ਼ ਲੜਨ ਵਾਲੇ ਸਿੱਖਾਂ ਨੂੰ ਆਪਣੀਆਂ ਜੇਲ੍ਹਾਂ ਵਿੱਚ ਤਾੜਕੇ ਵਿਦੇਸ਼ੀਆਂ ਦੀ ਮਦਦ ਕਰ ਰਹੇ ਸਨ ਤਾਂ ਓਦੋਂ ਭਲਾ ਇਹ ਕਿਹੜੇ ਦੇਸ਼ ਦੀ ਆਜ਼ਾਦੀ ਲਈ ਲੜ ਰਹੇ ਸਨ ?

ਦੂਜੇ ਪਾਸੇ ਜੋ ਸੈਨਿਕ ਬਗਾਵਤ ਕਰ ਗਏ ਉਹਨਾਂ ਨੇ ਅਪਣਾ ਬਾਦਸ਼ਾਹ ਬਹਾਦਰ ਸ਼ਾਹ ਜਫ਼ਰ ਨੂੰ ਐਲਾਨਿਆ। ਜਿਸ ਮੁਗਲ ਹਕੂਮਤ ਨਾਲ਼ ਸਾਡੇ ਸਦੀਆਂ ਤੋਂ ਕਿਰਪਾਨਾਂ ਖੰਡੇ ਖੜਕਦੇ ਆਏ ਸਨ, ਜਿਨਾਂ ਦੀ ਜੜ੍ਹ ਪੁੱਟਣ ਲਈ ਅਸੀਂ ਲੱਖਾਂ ਦੀ ਗਿਣਤੀ ਵਿੱਚ ਸ਼ਹਾਦਤਾਂ ਪਾਈਆਂ, ਉਸ ਹਕੂਮਤ ਦੀ ਜੜ੍ਹ ਆਪਣੇ ਹੱਥੀਂ ਲਾਉਣ ਵਿੱਚ ਮਦਦ ਕਰਦੇ ਹੋਏ ਇਹ ਪੂਰਬੀਏ ਭਲਾ ਕਿਹੜੀ ਆਜਾਦੀ ਲਈ ਲੜ ਰਹੇ ਸੀ ?

ਅਸੀਂ ਤਾਂ ਪਹਿਲਾਂ ਹੀ ਆਜਾਦ ਸੀ, ਖੁਸ਼ਹਾਲ ਸੀ ਤੇ ਸਾਡਾ ਅਪਣਾ ਵਿਸ਼ਾਲ ਰਾਜ ਹੁੰਦਾ ਸੀ।

ਸ਼ੇਰ-ਏ-ਪੰਜਾਬ ਦੇ ਅੱਖਾਂ ਮੀਟਦਿਆਂ ਹੀ ਤੁਸੀਂ ਅੰਗਰੇਜਾਂ ਨਾਲ਼ ਮਿਲਕੇ ਸਾਨੂੰ ਗੁਲਾਮ ਕਰਵਾਉਣ ਲਈ ਪੱਬਾਂ ਭਾਰ ਹੋ ਗਏ

1849 ਵਿੱਚ ਤੁਸਾਂ ਅੰਗਰੇਜਾਂ ਨਾਲ਼ ਮਿਲਕੇ ਸਾਡੇ ਤੇ ਹਮਲਾ ਕੀਤਾ। ਅਸੀਂ ਸੀਸ ਤਲ਼ੀ ਤੇ ਰੱਖਕੇ ਸੂਰਬੀਰਾਂ ਦੀ ਤਰਾਂ ਲੜੇ। ਹਥਿਆਰਾਂ ਤੋਂ ਬਿਨਾਂ ਸ਼ੇਰਾਂ ਵਰਗੇ ਹੋਂਸਲਿਆਂ ਨਾਲ਼ ਲੜੇ। ਅੰਗਰੇਜਾਂ ਸਮੇਤ ਤੁਹਾਨੂੰ ਚੰਗਾ ਭੰਨਿਆਂ ਤੇ ਜੰਗ ਜਿੱਤੀ। ਪਰ ਜਿੱਤੀ ਹੋਈ ਜੰਗ ਤੁਹਾਡੀਆਂ ਕੀਤੀਆਂ ਗਦਾਰੀਆਂ ਕਾਰਨ ਹਾਰ ਗਏ। ਈਮਾਨਦਾਰੀ ਨਾਲ਼ ਦੱਸੋ ਇਹ ਤੇਜ ਸਿਹੁੰ ਤੇ ਲਾਲ ਸਿਹੁੰ ਬ੍ਰਾਹਮਣ, ਗੁਲਾਬ ਸਿਹੁੰ ਤੇ ਧਿਆਨ ਸਿਹੁੰ ਡੋਗਰੇ, ਸਿੱਖਾਂ ਦੇ ਵੱਡੇ ਗਦਾਰ ਕੌਣ ਸਨ ? ਇਹ ਨਮਕਹਰਾਮ ਕੌਣ ਸਨ ਖਾਲਸਾ ਰਾਜ ਅੰਦਰ ?

ਅੰਗਰੇਜ਼ਾਂ ਦੀ ਸ਼ਹਿ ਤੇ ਤੁਸਾਂ ਸਾਡੀਆਂ ਜਾਇਦਾਦਾ ਲੁੱਟੀਆਂ, ਘਰ ਘਾਟ ਸਾੜੇ, ਹੱਦ ਦਰਜ਼ੇ ਦੇ ਘਟੀਆ ਕੁਕਰਮ ਕੀਤੇ।

ਤੁਹਾਡੀ ਇਸ ਗਦਾਰੀ ਦੇ ਗਵਾਹ ਮੁਸਲਮਾਨ ਇਤਿਹਾਸਕਾਰ ਤੇ ਤਹਾਡੇ ਭਾਈਵਾਲ ਅੰਗਰੇਜ਼ ਆਪ ਹਨ ਕਿ ਕਿਵੇਂ ਤੁਸਾਂ ਪੰਜਾਬ ਦੀਆਂ ਧੀਆਂ ਭੈਣਾ ਦੀ ਬੇਪਤੀ ਕੀਤੀ। ਅਸੀਂ ਥੋਡੀਆਂ ਧੀਆਂ ਭੈਣਾਂ ਬਚਾਉਂਦੇ ਰਹੇ ਪਰ ਉਸਦਾ ਇਨਾਮ ਤੁਹਾਡੇ ਵਲੋਂ ਸਾਨੂੰ ਅੰਗਰੇਜ਼ਾਂ ਦੀ ਗੁਲਾਮੀ ਦੇ ਰੂਪ ਵਿਚ ਦਿੱਤਾ ਗਿਆ।

ਦੱਸੋ 1849 ਤੋਂ 1857 ਤੱਕ ਕਿੰਨੇ ਕੁ ਸਾਲ ਬਣਦੇ ਨੇ ?

ਉਸ ਵੇਲ਼ੇ ਦਸ ਹਜ਼ਾਰ ਤੋਂ ਵੱਧ ਖਾਲਸਾ ਫ਼ੌਜ਼ ਜੇਲ੍ਹਾਂ ਵਿੱਚ ਤਾੜੀ ਹੋਈ ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਜਵਾਨ ਲਾਪਤਾ ਸਨ। ਸਿੱਖ ਜਰਨੈਲ ਕੈਦ ਸਨ। ਸਿੱਖਾਂ ਲਈ ਘੋੜਿਆਂ ਤੇ ਚੜ੍ਹਨ ਤੇ ਵੀ ਪਾਬੰਦੀ ਲੱਗੀ ਹੋਈ ਸੀ। ਸਾਡੀ ਹਾਰ ਦੇ ਫੱਟ ਅਜੇ ਅੱਲੇ ਸਨ ਅਤੇ ਤੁਸੀਂ ਤਾਂ ਉਸ ਵੇਲ਼ੇ ਵੈਸੇ ਹੀ ਸਾਡੀਆਂ ਅੱਖਾਂ ਵਿੱਚ ਕੰਡੇ ਵਾਂਙੂ ਰੜਕਦੇ ਸੀ। ਐਨਾ ਕੁਝ ਹੋਣ ਦੇ ਬਾਵਜੂਦ ਤੁਸੀਂ ਉਸ ਬਿਨ ਸਿਰ ਪੈਰ ਦੀ ਲੜਾਈ ਵਿੱਚ ਸਾਡਾ ਸਾਥ ਭਾਲ਼ਦੇ ਫਿਰਦੇ ਸੀ ?

ਤੁਹਾਡੇ ਇਸ ਝੂਠ ਦਾ ਜਵਾਬ ਦੇਣਾ ਜਰੂਰੀ ਹੋ ਗਿਆ ਹੈ ਤਾਂ ਕਿ ਦੁਨੀਆਂ ਦੇ ਲੋਕ ਗੁਮਰਾਹ ਨਾ ਹੋਣ ਅਤੇ ਜਾਣ ਲੈਣ ਕਿ 1857 ਦੇ ਅਖੌਤੀ ਗਦਰ ਦਾ ਸੱਚ ਕੀ ਹੈ। ਮੈਂ ਅੱਜ ਹੀ ਰਾਤੋ-ਰਾਤ ਇਸ ਬਾਰੇ ਇਕ ਕਿਤਾਬ ਲਿਖਾਂਗਾ।

(ਜੇ ਇੰਨਾ ਲੇਖ ਪੜ੍ਹ ਲਿਆ ਹੈ ਤਾਂ ਹੁਣ ਸ਼ੇਅਰ ਜਰੂਰ ਕਰ ਦਿਓ)

ਇਹ ਬੋਲਕੇ ਡਾ. ਸਾਹਿਬ ਨੇ ਇਜ਼ਾਜਤ ਲੈ ਲਈ। ਕਈ ਅਖੌਤੀ ਬੁੱਧੀਜੀਵੀ ਓਥੋਂ ਖਿਸਕ ਗਏ। ਜਿਹਨਾਂ ਅਜੇ ਬੋਲਣਾ ਸੀ ਉਹਨਾਂ ਵਿਚੋਂ ਕਈ ਅਪਣਾ ਨਾਮ ਕਟਾ ਗਏ ਅਤੇ ਕਈ ਆਪਣੀ ਤਕਰੀਰ ਨੂੰ ਦੁਬਾਰਾ ਤੋਂ ਲਿਖਣ ਵਿੱਚ ਮਸਰੂਫ਼ ਹੋ ਗਏ।

ਸੱਚਮੁਚ ਡਾ. ਗੰਡਾ ਸਿੰਘ ਨੇ ਉਸੇ ਰਾਤ ਇਕ ਕਿਤਾਬ ਲਿੱਖ ਦਿੱਤੀ ਜਿਸਦਾ ਸਿਰਲੇਖ ਸੀ:-

THE INDIAN MUTINY OF 1857 AND THE SIKHS

ਇਹ ਇੱਕ ਇਤਿਹਾਸਕ ਸਚਾਈ ਹੈ ਕਿ 1857 ਦੇ ਘੜਮੱਸ ਵਿੱਚ ਸਿੱਖ ਰਾਜ ਦੀਆਂ ਕੀਮਤੀ ਵਸਤਾਂ ਫਤਿਹਗੜ ਦੇ ਕਿਲੇ ਵਿੱਚੋਂ ਅਖੌਤੀ ਇਨਕਲਾਬੀਆਂ ਵੱਲੋਂ ਲੁੱਟ ਲਈਆਂ ਗਈਆਂ ਸਨ।

ਆਰਐੱਸਐੱਸ ਦੇ ਮੁਢਲੇ ਆਗੂਆਂ ਵਿਚੋਂ ਇਕ, ਵੀਡੀ ਸਾਵਰਕਰ ਨੇ 1907 ਵਿਚ ਇਕ ਲੇਖ ਰਾਹੀਂ ਬੜੇ ਸ਼ਾਤਿਰਾਨਾਂ ਤਰੀਕੇ ਨਾਲ਼ ਇਸ ਲੁੱਟ-ਖਸੁੱਟ ਨੂੰ ਜਾਇਜ ਠਹਿਰਾਉਣ ਲਈ ਇਸ ਕਾਰੇ ਵਾਸਤੇ “ਭਾਰਤ ਕਾ ਪ੍ਰਥਮ ਸਵਤੰਤਰਤਾ ਸੰਗ੍ਰਾਮ” (ਆਜਾਦੀ ਦੀ ਪਹਿਲੀ ਲੜਾਈ) ਦਾ ਨਾਮ ਵਰਤਿਆ ਸੀ।

ਅਤੇ ਫੇਰ ਕੀ ਸੀ, ਸਦੀਆਂ ਦੀ ਗੁਲਾਮੀ ਤੇ ਗਦਾਰੀਆਂ ਦੇ ਸਿਵਾਏ ਹੋਰ ਕੁਝ ਤਾਂ ਪੱਲੇ ਹੈ ਨਹੀਂ ਸੀ ਇਹਨਾਂ ਦੇ, ਸੋ ਝੂਠੇ ਇਤਿਹਾਸ ਤੇ ਪਾਲਿਸ਼ ਮਾਰਕੇ ਜੁਲਮੀਂ ਰਜਵਾੜਿਆਂ ਨੂੰ ਫਿਲਮੀਂ ਕਹਾਣੀਆਂ ਵਾਂਙੂ ਦੇਸ਼ ਭਗਤ ਤੇ ਹੀਰੋ ਬਣਾਕੇ ਪੇਸ਼ ਕਰਨ ਦਾ ਸ਼ੁਗਲ ਸ਼ੁਰੂ ਕਰ ਲਿਆ ਹੈ ਇਹਨਾਂ ਨੇ।

ਦੂਜੇ ਪਾਸੇ ਸਿੱਖਾਂ ਦੀ ਮਾਨਸਕਤਾ ਨੂੰ ਦਬਾਕੇ ਰੱਖਣ ਲਈ ਉਹਨਾਂ ਨੂੰ ਵਿੱਲੇਨ ਬਣਾਕੇ ਪੇਸ਼ ਕੀਤਾ ਗਿਆ ਅਤੇ ਕੀਤਾ ਜਾ ਰਿਹਾ ਹੈ।

ਕਈ ਸਿੱਖ ਵੀਰ ਵੀ ਇਸ ਝੂਠ ਨੂੰ ਸੱਚ ਮੰਨੀ ਬੈਠੇ ਹਨ ਕਿਉਕਿ ਗੈਰਾਂ ਵੱਲੋਂ ਸਾਨੂੰ ਉਹੋ ਕੁਝ ਪੜ੍ਹਾਇਆ ਜਾਂਦਾ ਹੈ ਜੋ ਉਹ ਆਪਣੇ ਨਜ਼ਰੀਏ ਤੋਂ ਸਾਨੂੰ ਪੜ੍ਹਾਉਣਾ ਚਾਹੁੰਦੇ ਹਨ। ਅਸੀਂ ਆਪਣੇ ਇਤਿਹਾਸ ਨੂੰ ਆਪਣੇ ਨਜ਼ਰੀਏ ਨਾਲ਼ ਕਦੀ ਪੜ੍ਹਨਾ ਹੀ ਨਹੀਂ ਚਾਹੁੰਦੇ।

ਸ਼ਾਇਦ ਇਹੀ ਕਾਰਨ ਹੈ ਕਿ ਸਾਨੂੰ ਲਕਸ਼ਮੀ ਬਾਈ ਦਾ ਨਾਂ ਤਾਂ ਬਚਪਨ ਤੋਂ ਹੀ ਪਤਾ ਹੁੰਦਾ ਹੈ ਪਰ ਮਾਈ ਭਾਗ ਕੌਰ ਦੀ ਬਹਾਦਰੀ ਦਾ ਯਕੀਨ ਸਾਨੂੰ ਉਦੋਂ ਹੀ ਹੁੰਦਾ ਹੈ ਜਦੋਂ ਬਾਹਰਲੇ ਲੋਕ ਸਾਨੂੰ ਆਕੇ ਦੱਸਦੇ ਹਨ ਕਿ ਦੁਨੀਆਂ ਦੇ ਨਿਰਪੱਖ ਇਤਹਾਸਕਾਰਾਂ ਨੇ ਦੁਨੀਆਂ ਦੀਆਂ ਤਿੰਨ ਸਰਬੋਤਮ ਦਲੇਰ ਬੀਬੀਆਂ ਦੀ ਸੂਚੀ ਵਿੱਚ ਖਿਦਰਾਣੇ ਦੀ ਫਾਬ ਦੀ ਲੜਾਈ ਦੌਰਾਨ ਸਿੱਖ ਫ਼ੌਜੀ ਦਸਤੇ ਦੀ ਅਗਵਾਈ ਕਰਨ ਵਾਲ਼ੀ ਮਾਤਾ ਭਾਗ ਕੌਰ ਦਾ ਨਾਂ ਵੀ ਸ਼ਾਮਲ ਕੀਤਾ ਹੋਇਆ ਹੈ ।

ਅਖੌਤੀ ਗਦਰ ਦੀ ਇਸ ਝੂਠ ਦੀ ਕਹਾਣੀ ਨੇ ਗਦਰੀ ਬਾਬਿਆਂ, ਬੱਬਰ ਅਕਾਲੀਆਂ, ਸ਼ਹੀਦ ਉਧਮ ਸਿੰਘ ਤੇ ਕਰਤਾਰ ਸਿੰਘ ਸਰਾਭੇ ਵਰਗਿਆਂ ਹਜਾਰਾਂ ਲੋਕ ਨਾਇਕਾਂ ਦੀਆਂ ਸ਼ਹਾਦਤਾਂ ਨੂੰ ਰੋਲ਼ਕੇ ਰੱਖ ਦਿੱਤਾ ਹੈ।

ਸਿੱਖਾਂ ਦੀ ਅਣਖ਼ ਨੂੰ ਘੱਟੇ ਮਿੱਟੀ ਰੋਲਣ ਲਈ ਹੀ ਭਾਰਤ ਕਾ ਪ੍ਰਥਮ ਸਵਤੰਤਰਤਾ ਸੰਗ੍ਰਾਮ ਨਾਂ ਦੀ ਇਸ ਫ਼ਰਜੀ ਕਹਾਣੀ ਨੂੰ ਸ਼ਾਇਦ ਵਧਾਅ ਚੜ੍ਹਾਕੇ ਪ੍ਰੋਜੈਕਟ ਕੀਤਾ ਗਿਆ ਹੈ।

ਦੇਸ਼ ਭਗਤੀ ਉਹ ਹੁੰਦੀ ਹੈ ਜਿਸ ਪਿੱਛੇ ਕੋਈ ਜ਼ਾਤੀ ਗਰਜਾਂ ਨਾ ਲੁਕੀਆਂ ਹੋਣ। ਜਿਸ ਪ੍ਰਾਪਤੀ ਪਿੱਛੇ ਮੋਹ ਤੇ ਲਾਲਚ ਛੁਪੇ ਹੋਣ ਉਹ ਦੇਸ਼ ਭਗਤੀ ਨਹੀਂ ਹੁੰਦੀ।

ਐਂ ਤਾਂ ਇਸ ਮੁਲਕ ਵਿਚ ਹੁਣ ਤੱਕ ਵੱਟ ਬੰਨਿਆਂ ਦੇ ਰੌਲ਼ੇ ਪਿੱਛੇ ਵੀ ਲੱਖਾਂ ਕਤਲ ਹੋ ਚੁੱਕੇ ਹਨ। ਕੀ ਹੁਣ ਉਹਨਾਂ ਕਤਲਾਂ ਨੂੰ ਵੀ ਸ਼ਹੀਦੀਆਂ ਗਿਣ ਲਈਏ?

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।

Leave a Reply

Your email address will not be published. Required fields are marked *