[10:56 AM, 3/2/2020] Satinder Pal Singh: 28 ਜਨਵਰੀ 1846 ਅਲੀਵਾਲ ਦੀ ਲੜਾਈ
( ਪਹਿਲੀ ਐਂਗਲੋ ਸਿੱਖ ਜੰਗ ਦੀਆਂ ਲੜਾਈਆਂ ਸਿਖਾਂ ਤੇ ਅੰਗਰੇਜਾਂ ਦਰਮਿਆਨ )

ਪਹਿਲੀ ਐਂਗਲੋ ਸਿੱਖ ਜੰਗ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਛੇ ਸਾਲ ਬਾਅਦ ਸ਼ੁਰੂ ਹੋਈ ਸੀ। ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਅਰਾਜਕਤਾ ਫੈਲ ਗਈ ਸੀ ਅਤੇ ਅੰਗਰੇਜਾਂ ਨੇ ਆਪਣੀ ਸਰਹੱਦ ਤੇ ਫ਼ੌਜ ਦੀ ਗਿਣਤੀ ਵਧਾਉਣੀ ਸ਼ੁਰੂ ਕਰ ਦਿੱਤੀ ਸੀ। ਜੋਸ਼ੀਲੀ ਖ਼ਾਲਸਾ ਫ਼ੌਜ ਨੂੰ ਹਮਲੇ ਲਈ ਉਕਸਾਇਆ ਗਿਆ ਅਤੇ ਉਹਨਾਂ ਨੇ ਆਪਣੇ ਭਰੋਸੇਹੀਣ ਲੀਡਰਾਂ ਦੀ ਅਗਵਾਈ ਵਿੱਚ ਸਤਲੁਜ ਪਾਰ ਅੰਗਰੇਜ਼ਾਂ ਉਪੱਰ ਹਮਲਾ ਕਰ ਦਿੱਤਾ।

18 ਦਸੰਬਰ,1845 ਮੁਦਕੀ ਦੀ ਲੜਾਈ
21-22 ਦਸੰਬਰ,1845 ਫ਼ਿਰੋਜ਼ਸ਼ਾਹ ਦੀ ਲੜਾਈ
21 ਜਨਵਰੀ,1846 ਬਦੋਵਾਲ ਦੀ ਲੜਾਈ
28 ਜਨਵਰੀ 1846 ਅਲੀਵਾਲ ਦੀ ਲੜਾਈ
10 ਫਰਵਰੀ,1846 ਦੀ ਸਵੇਰ ਸਭਰਾਵਾਂ ਦੀ ਲੜਾਈ

9 ਮਾਰਚ, 1846 ਨੂੰ ਦੋਹਾਂ ਪੱਖਾਂ ਵਿੱਚ ਲਾਹੌਰ ਦੀ ਸੰਧੀ
11 ਮਾਰਚ, 1846 ਨੂੰ ਇੱਕ ਹੋਰ ਸੰਧੀ ਹੋਈ, ਜਿਸਨੂੰ ਲਾਹੌਰ ਦੀ ਦੂਜੀ ਸੰਧੀ
26 ਦਸੰਬਰ,1846 ਨੂੰ ਬ੍ਰਿਟਿਸ਼ ਸਰਕਾਰ ਤੇ ਲਾਹੌਰ ਦਰਬਾਰ ਵਿਚਾਲੇ ਭੈਰੋਵਾਲ ਦੀ ਸੰਧੀ ਹੋਈ।

ਪਹਿਲੀ ਐਂਗਲੋ ਸਿੱਖ ਜੰਗ
ਸਿੱਖ ਰਾਜ ਅਤੇ ਈਸਟ ਇੰਡੀਆ ਕੰਪਨੀ ਦੇ ਵਿਚਕਾਰ 1845 ਅਤੇ 1846 ਵਿੱਚ ਲੜੀ ਗਈ ਸੀ। ਇਸ ਦੇ ਨਤੀਜੇ ਦੇ ਤੌਰ ‘ਤੇ ਅੰਸ਼ਕ ਤੌਰ ‘ਤੇ ਸਿੱਖ ਰਾਜ ਅੰਗਰੇਜ਼ਾਂ ਦੇ ਅਧੀਨ ਹੋ ਗਿਆ।

ਲੜਾਕੇ
ਈਸਟ ਇੰਡੀਆ ਕੰਪਨੀ
ਪਟਿਆਲਾ ਰਿਆਸਤ
ਜੀਂਦ ਰਿਆਸਤ
Vs
ਸਿੱਖ ਰਾਜ

ਮੁਦਕੀ ਦੀ ਲੜਾਈ
1845 ਦੇ ਸ਼ੁਰੂ ਵਿਚ ਲਾਰਡ ਹਾਰਡਿੰਗ ਅਤੇ ਜਨਰਲ ਗਫ਼ ਨੇ ਦਰਿਆ ਸਤਲੁਜ ‘ਤੇ ਪੁਲ ਬਣਾਉਣ ਦੀ ਨੀਅਤ ਨਾਲ ਨਵੀਆਂ ਬੇੜੀਆਂ ਬਣਵਾਉਣੀਆਂ ਸ਼ੁਰੂ ਕਰ ਦਿਤੀਆਂ ਸਨ। ਅੰਗਰੇਜ਼ਾਂ ਨੇ ਅਪਣੇ ਏਜੰਟ ਜਰਨੈਲ ਤੇਜਾ ਸਿੰਘ ਰਾਹੀਂ ਸਿੱਖ ਫ਼ੌਜਾਂ ਨੂੰ ਵੀ ਭੜਕਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਲਾਹੌਰ ਵਿਚ ਇਹ ਪ੍ਰਚਾਰ ਸ਼ੁਰੂ ਕਰ ਦਿੱਤਾ ਕਿ ਅੰਗਰੇਜ਼, ਲਾਹੌਰ ਉਤੇ ਕਬਜ਼ਾ ਕਰਨ ਦੀਆਂ ਤਿਆਰੀਆਂ ਕਰੀ ਬੈਠੇ ਹਨ ਅਤੇ ਉਹਨਾਂ ਦੇ ਹਮਲੇ ਤੋਂ ਪਹਿਲਾਂ ਹੀ ਸਾਨੂੰ ਹਮਲਾ ਕਰ ਦੇਣਾ ਚਾਹੀਦਾ ਹੈ। ਨਵੰਬਰ 1845 ਵਿਚ ਸਿੱਖ ਫ਼ੌਜ ਦੇ ਮੁਖੀ ਆਗੂ ਰਣਜੀਤ ਸਿੰਘ ਦੀ ਸਮਾਧ ‘ਤੇ ਇਕੱਠੇ ਹੋਏ। ਇਸ ਮੀਟਿੰਗ ਵਿਚ ਜੰਗ ਬਾਰੇ ਚਰਚਾ ਕੀਤੀ ਗਈ। ਇਸ ਮੀਟਿੰਗ ਵਿਚ ਰਾਣੀ ਜਿੰਦਾਂ ਅਤੇ ਸ਼ਾਮ ਸਿੰਘ ਅਟਾਰੀਵਾਲਾ ਨੇ ਅੰਗਰੇਜ਼ਾਂ ਨਾਲ ਲੜਾਈ ਨਾ ਕਰਨ ਦੀ ਸਲਾਹ ਦਿਤੀ। ਪਰ ਦੂਜੇ ਪਾਸੇ ਸਾਜ਼ਸ਼ੀ ਬ੍ਰਾਹਮਣ ਅਤੇ ਡੋਗਰੇ ਹਮਲੇ ਦੇ ਹੱਕ ਵਿਚ ਸਨ। ਰਾਣੀ ਜਿੰਦਾਂ ਅਤੇ ਸ਼ਾਮ ਸਿੰਘ ਅਟਾਰੀ ਦੀਆਂ ਸਲਾਹਾਂ ਨੂੰ ਨਜ਼ਰ-ਅੰਦਾਜ਼ ਕਰਵਾ ਕੇ, ਲਾਲ ਸਿੰਘ ਤੇ ਤੇਜਾ ਸਿੰਘ ਨੇ, ਅੰਗਰੇਜ਼ਾਂ ਨਾਲ ਜੰਗ ਸਬੰਧੀ ਸਾਰੇ ਹੱਕ ਆਪ ਹਾਸਲ ਕਰ ਲਏ।

ਉਧਰ ਅਗੰਰੇਜ਼ਾਂ ਨੇ ਵੀ 20 ਨਵੰਬਰ, 1845 ਦੇ ਦਿਨ ਅੰਬਾਲਾ ਤੇ ਮੇਰਠ ਛਾਉਣੀਆਂ ਵਿਚ ਬੈਠੀ ਫ਼ੌਜ ਨੂੰ ਤਿਆਰ ਰਹਿਣ ਦਾ ਹੁਕਮ ਦੇ ਦਿਤਾ ਸੀ। 10 ਦਸੰਬਰ, 1845 ਨੂੰ ਇਹ ਫ਼ੌਜਾਂ ਫ਼ਿਰੋਜ਼ਪੁਰ ਵਲ ਚਲ ਵੀ ਚੁਕੀਆਂ ਸਨ। ਇਸ ਦੇ ਨਾਲ ਹੀ ਲੁਧਿਆਣਾ ਵਿਚ ਅੰਗਰੇਜ਼ੀ ਫ਼ੌਜ ਦਾ ਬਰੀਗੇਡੀਅਰ ਵ੍ਹੀਲਰ ਵੀ ਇੱਕ ਵੱਡੀ ਫ਼ੌਜ ਲੈ ਕੇ ਫ਼ਿਰੋਜ਼ਪੁਰ ਵਲ ਚਲ ਪਿਆ ਸੀ। 17 ਦਸੰਬਰ, 1845 ਦੀ ਸ਼ਾਮ ਨੂੰ ਅੰਗਰੇਜ਼ੀ ਫ਼ੌਜ ਮੁੱਦਕੀ ਵਿਚ ਪਹੁੰਚ ਚੁੱਕੀ ਸੀ। ਅੰਗਰੇਜ਼ਾਂ ਦੀ ਅੰਬਾਲਾ, ਲੁਧਿਆਣਾ ਤੇ ਫ਼ਿਰੋਜ਼ਪੁਰ ਵਿਚਲੀਆਂ ਫ਼ੌਜਾਂ ਦੀ ਕੁਲ ਗਿਣਤੀ ਸਤਾਰਾਂ ਹਜ਼ਾਰ ਸੀ ਤੇ ਉਹਨਾਂ ਕੋਲ 69 ਤੋਪਾਂ ਸਨ।

“ਸਿੱਖ ਬੜੇ ਆਰਾਮ ਨਾਲ ਅੰਗਰੇਜ਼ਾਂ ਨੂੰ ਹਰਾ ਕੇ ਦਿੱਲੀ ਪੁੱਜ ਸਕਦੇ ਸਨ ਪਰ ਲਾਲ ਸਿੰਘ ਨੇ ਸਿੱਖ ਫ਼ੌਜਾਂ ਨੂੰ ਬੱਦੋਵਾਲ ਤੋਂ ਅੱਗੇ ਨਹੀਂ ਜਾਣ ਦਿਤਾ ਤੇ ਫਿਰ ਸਤਲੁੁਜ ਦਰਿਆ ਦੇ ਕੰਢੇ ਤਕ ਹੀ ਰੁਕਣ ਦਾ ਹੁਕਮ ਦੇ ਦਿਤਾ
—ਸਮਾਈਥ
ਲਾਹੌਰ ਵਿਚ ਲਾਲ ਸਿੰਘ ਤੇ ਤੇਜਾ ਸਿੰਘ ਨੇ 24 ਨਵੰਬਰ, 1845 ਨੂੰ ਫ਼ੌਜਾਂ ਨੂੰ ਕੂਚ ਕਰਨ ਦਾ ਹੁਕਮ ਦੇ ਦਿਤਾ ਸੀ। 12 ਦਸੰਬਰ ਨੂੰ ਇਹ ਫ਼ੌਜਾਂ ਦਰਿਆ ਪਾਰ ਕਰ ਕੇ ਲਾਹੌਰ ਦਰਬਾਰ ਦੇ ਸਤਲੁਜ ਦਰਿਆ ਦੇ ਦੂਜੇ ਪਾਸੇ ਪਹੁੰਚ ਗਈਆਂ। ਇਨ੍ਹਾਂ ਸਿੱਖ ਫ਼ੌਜਾਂ ਵਿਚ ਗ਼ੱਦਾਰਾਂ ਨੇ ਇਹ ਅਫ਼ਵਾਹ ਫੈਲਾਈ ਹੋਈ ਸੀ ਕਿ ਅੰਗਰੇਜ਼ਾਂ ਨੂੰ ਹਰਾ ਕੇ ਦਿੱਲੀ ‘ਤੇ ਕਬਜ਼ਾ ਕਰ ਲਿਆ ਜਾਵੇਗਾ ਅਤੇ ਇਸ ਮਗਰੋਂ ਕਲਕੱਤਾ ਕਾਬੂ ਕਰ ਕੇ ਲੰਡਨ ਵਲ ਮਾਰਚ ਕੀਤਾ ਜਾਵੇਗਾ ਤੇ ਉਥੇ ਹਕੂਮਤ ਕਾਇਮ ਕੀਤੀ ਜਾਵੇਗੀ।

ਅੰਗਰੇਜ਼ਾਂ ਨਾਲ ਬਣਾਈ ਯੋਜਨਾ ਮੁਤਾਬਕ ਲਾਲ ਸਿੰਘ ਨੇ ਮੁਦਕੀ ਵਲ ਹਮਲਾ ਕਰਵਾਇਆ। 18 ਦਸੰਬਰ, 1845 ਦੇ ਦਿਨ ਮੁਦਕੀ ਵਿਚ ਹੋਈ ਇਸ ਲੜਾਈ ਵਿਚ ਸਿੱਖ ਫ਼ੌਜਾਂ ਨੇ ਅੰਗਰੇਜ਼ਾਂ ਨੂੰ ਬੁਰੀ ਤਰ੍ਹਾਂ ਹਰਾਇਆ। ਇਸ ਲੜਾਈ ਵਿਚ ਗਵਰਨਰ ਜਨਰਲ ਦੇ ਦੋ ਏਅਡੀਜ਼, ਸਰ ਰਾਬਰਟ ਸੇਲ ਤੇ ਸਰ ਜੌਸਫ਼ ਮੈਕਗੈਸਕਿਲ, ਤੋਂ ਇਲਾਵਾ 215 ਅੰਗਰੇਜ਼ ਫ਼ੌਜੀ ਮਾਰੇ ਗਏ ਸਨ ਤੇ 657 ਜ਼ਖ਼ਮੀ ਹੋਏ ਸਨ।

ਫਿਰੋਜ਼ਸ਼ਾਹ ਦੀ ਲੜਾਈ
ਫ਼ਿਰੋਜ਼ਸ਼ਾਹ ਦੀ ਲੜਾਈ 21 ਅਤੇ 22 ਦਸੰਬਰ 1845 ਨੂੰ ਈਸਟ ਇੰਡੀਆ ਕੰਪਨੀ ਅਤੇ ਸਿੱਖਾਂ ਵਿਚਕਾਰ ਪੰਜਾਬ ਦੇ ਪਿੰਡ ਫਿਰੋਜ਼ਸ਼ਾਹ ਵਿੱਚ ਲੜੀ ਗਈ। ਬ੍ਰਿਟਿਸ਼ ਫ਼ੌਜ ਦੀ ਅਗਵਾਈ ਸਰ ਹਿਊ ਗਫ਼ ਅਤੇ ਗਵਰਨਰ ਜਨਰਲ ਸਰ ਹੈਨਰੀ ਹਾਰਡਿੰਗ ਨੇ ਅਤੇ ਸਿੱਖਾਂ ਦੀ ਅਗਵਾਈ ਲਾਲ ਸਿੰਘ ਨੇ ਕੀਤੀ। ਇਸ ਲੜਾਈ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ ਪਰ ਇਹ ਲੜਾਈ ਬ੍ਰਿਟਿਸ਼ ਫ਼ੌਜ ਦੇ ਇਤਿਹਾਸ ਵਿੱਚ ਸਭ ਤੋਂ ਔਖੀ ਲੜਾਈ ਸੀ।

ਬੱਦੋਵਾਲ ਦੀ ਲੜਾਈ 21 ਜਨਵਰੀ,1846 ਨੂੰ

ਫਿਰੋਜ਼ਸ਼ਾਹ ਦੀ ਲਡ਼ਾਈ ਪਿੱਛੋਂ ਇੱਕ ਮਹੀਨੇ ਤੱਕ ਅਮਲੀ ਰੂਪ ਵਿੱਚ ਕੋਈ ਯੁੱਧ ਨਾ ਹੋਇਆ ਕਿਉਂ ਕਿ ਅੰਗਰੇਜ਼ ਆਪਣੀ ਤਾਕਤ ਨੂੰ ਮਜ਼ਬੂਤ ਕਰਨ ਲਈ ਸਮਾਂ ਚਾਹੁੰਦੇ ਸਨ। 21 ਜਨਵਰੀ, 1846 ਨੂੰ ਸਵਾਮੀ-ਭਗਤ ਸਰਦਾਰ ਰਣਜੋਧ ਸਿੰਘ ਮਜੀਠੀਆ ਦੇ ਲਾਡਵੇ ਦੇ ਸਰਦਾਰ ਅਜੀਤ ਸਿੰਘ ਨਾਲ ਮਿਲ ਕੇ ਆਪਣੀ ਸੈਨਾ ਸਹਿਤ ਸਤਲੁਜ ਦਰਿਆ ਨੂੰ ਪਾਰ ਕੀਤਾ। ਉੱਧਰ ਸਰ ਹੈਨਰੀ ਸਮਿਥ ਨੇ ਆਪਣੀ ਸੈਨਾ ਸਹਿਤ ਲੁਧਿਆਣੇ ਦੀ ਰੱਖਿਆ ਲਈ ਕੂਚ ਕੀਤਾ। ਬੱਦੋਵਾਲ ਨਾਮੀਂ ਪਿੰਡ ਵਿਖੇ ਦੋਹਾਂ ਪੱਖਾਂ ਵਿਚਾਲੇ ਲਡ਼ਾਈ ਹੋਈ। ਇਸ ਲਡ਼ਾਈ ਵਿੱਚ ਰਣਜੋਧ ਸਿੰਘ ਦੀ ਜਿੱਤ ਹੋਈ ਅਤੇ ਅੰਗਰੇਜ਼ਾਂ ਦਾ ਕਾਫੀ ਸਮਾਨ ਤੇ ਭੋਜਨ-ਪਦਾਰਥ ਸਿੱਖਾਂ ਦੇ ਹੱਥ ਲੱਗੇ।

ਅਲੀਵਾਲ ਦੀ ਲੜਾਈ 28 ਜਨਵਰੀ,1846

ਈਸਟ ਇੰਡੀਆ ਕੰਪਨੀ v/sਸਿੱਖ

ਨਤੀਜਾ: ਬ੍ਰਿਟਿਸ਼ ਜਿੱਤ
ਲੜਾਕੇ: ਸਰ ਹੈਰੀ ਸਮਿਥ
ਰਣਜੋਧ ਸਿੰਘ ਮਜੀਠੀਆ

ਤਾਕਤ
ਅੰਗਰੇਜ਼ਾਂ 12,000
30-32 ਬੰਦੂਕਾਂ
ਸਿਖ 20,000
69-70 ਬੰਦੂਕਾਂ

ਮੌਤਾਂ ਅਤੇ ਨੁਕਸਾਨ
ਅੰਗਰੇਜ਼ਾਂ 673-850
ਸਿਖ 2,000 – 3,000

ਅਲੀਵਾਲ ਦੀ ਲੜਾਈ 28 ਜਨਵਰੀ,1846 ਵਿੱਚ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਆਲੀਵਾਲ ਦੇ ਸਥਾਨ ਤੇ ਲੜੀ ਗਈ। ਇਸ ਲੜਾਈ ਵਿੱਚ ਅੰਗਰੇਜਾਂ ਦੀ ਅਗਵਾਈ ਹੈਰੀ ਸਮਿਥ ਨੇ ਅਤੇ ਸਿੱਖਾਂ ਦੀ ਰਣਜੋਧ ਸਿੰਘ ਮਜੀਠੀਆ ਨੇ ਕੀਤੀ ਸੀ। ਇਸ ਲੜਾਈ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ ਅਤੇ ਇਹ ਪਹਿਲੇ ਪਹਿਲੀ ਐਂਗਲੋ-ਸਿੱਖ ਜੰਗ ਵਿੱਚ ਇੱਕ ਮਹੱਤਵਪੂਰਨ ਮੋੜ ਸੀ।

ਸਭਰਾਵਾਂ ਦੀ ਲੜਾਈ
“ਸਿੱਖ ਜਰਨੈਲਾਂ ਦੀਆਂ ਗ਼ਦਾਰੀਆਂ ਦੀਆਂ ਕਰਤੂਤਾਂ ਕਾਰਨ ਸਿੱਖਾਂ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ ਸੀ। ਪਰ ਅਜਿਹੇ ਨਾਜ਼ੁਕ ਹਾਲਾਤ ਦੇ ਬਾਵਜੂਦ ਕਿਸੀ ਵੀ ਇੱਕ ਸਿੱਖ ਨੇ ਹਥਿਆਰ ਸੁੱਟ ਕੇ ਹਾਰ ਮੰਨਣੀ ਕਬੂਲ ਨਹੀਂ ਕੀਤੀ।”
—ਇਤਿਹਾਸਕਾਰ ਜੋਸਫ ਡੇਵੀ ਕਨਿੰਘਮ ਦੀ ਪੁਸਤਕ ‘‘ਹਿਸਟਰੀ ਆਫ ਦੀ ਸਿੱਖਜ਼’’ ਵਿੱਚੋਂ
10 ਫਰਵਰੀ,1846 ਦੀ ਸਵੇਰ ਹਨੇਰੇ ਵੇਲੇ ਅੰਗਰੇਜ਼ ਫ਼ੌਜਾਂ ਨੇ ਚੁਪਕੇ-ਚੁਪਕੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਤਾਂ ਜੋ ਖਾਲਸਾ ਫ਼ੌਜਾਂ ਉਪਰ ਅਚਾਨਕ ਹਮਲਾ ਕਰਕੇ, ਉਹਨਾਂ ਨੂੰ ਬਿਨਾਂ ਲੜਾਈ ਦੇ ਮੈਦਾਨ ਵਿੱਚੋਂ ਖਦੇੜ ਦਿੱਤਾ ਜਾਵੇ। ਸਵੇਰ ਦੀ ਥੋੜ੍ਹੀ ਜਿਹੀ ਰੋਸ਼ਨੀ ਹੋਣ ’ਤੇ ਸਿੱਖਾਂ ਨੂੰ ਅੰਗਰੇਜ਼ ਫ਼ੌਜੀਆਂ ਦੀਆਂ ਗਤੀਵਿਧੀਆਂ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਉਸੀ ਸਮੇਂ ਨਗਾਰੇ ਵਜਾ ਕੇ ਆਪਣੀ ਫੌਜ ਨੂੰ ਲੜਾਈ ਲਈ ਤਿਆਰ ਕਰ ਲਿਆ। ਅੰਗਰੇਜ਼ੀ ਤੋਪਖਾਨੇ ਨੇ ਪੂਰੇ ਤਿੰਨ ਘੰਟੇ ਲਗਾਤਾਰ ਗੋਲਾਬਾਰੀ ਜਾਰੀ ਰੱਖੀ। ਖਾਲਸਾ ਤੋਪਖਾਨੇ ਨੇ ਵੀ ਜੁਆਬੀ ਗੋਲਾਬਾਰੀ ਸ਼ੁਰੂ ਕਰ ਦਿੱਤੀ ਸੀ। ਖ਼ਾਲਸਾ ਤੋਪਖਾਨੇ ਦੇ ਅੱਗ ਉਗਲਦੇ ਅਤੇ ਸ਼ੂਕਦੇ ਗੋਲਿਆਂ ਨੇ ਅੰਗਰੇਜ਼ੀ ਤੋਪਖਾਨੇ ਨੂੰ ਚੁੱਪ ਕਰਵਾ ਦਿੱਤਾ। ਅੰਗਰੇਜ਼ ਫ਼ੌਜ ਦੇ ਇੱਕ ਡਿਵੀਜ਼ਨ ਨੇ, ਸਰ ਰਾਬਰਟ ਡਿਕ ਦੀ ਅਗਵਾਈ ਹੇਠ, ਸਿੱਖ ਫੌਜ ਦੇ ਸਭ ਤੋਂ ਕਮਜ਼ੋਰ ਪਾਸੇ ਵੱਲ ਵਧਣਾ ਸ਼ੁਰੂ ਕਰ ਦਿੱਤਾ, ਜਿਧਰ ਲਾਲ ਸਿੰਘ ਦੀ ਕਮਾਂਡ ਹੇਠ ਥੋੜ੍ਹੀ ਜਿਹੀ ਫ਼ੌਜ ਖੜ੍ਹੋਤੀ ਸੀ। ਡਿਕ ਦੀ ਇਹ ਡਿਵੀਜ਼ਨ ਖ਼ਾਲਸਾ ਫ਼ੌਜ ਦੇ ਧੁਰ ਅੰਦਰ ਤਕ ਪਹੁੰਚ ਗਈ। ਪਰ ਖ਼ਾਲਸਾ ਫ਼ੌਜਾਂ ਦੇ ਜ਼ਬਰਦਸਤ ਮੁਕਾਬਲੇ ਕਾਰਨ ਅੰਗਰੇਜ਼ਾਂ ਦੇ ਪੈਰ ਉਖੜ ਗਏ ਅਤੇ ਉਹਨਾਂ ਨੂੰ ਪਿੱਛੇ ਹਟਣ ਲਈ ਮਜਬੂਰ ਹੋਣਾ ਪੈ ਗਿਆ। ਉਸ ਸਮੇਂ ਅੰਗਰੇਜ਼ਾਂ ਦੀ ਇੱਕ ਹੋਰ ਫ਼ੌਜੀ ਡਿਵੀਜ਼ਨ ਸਰ ਗਿਲਬਰਟ ਦੀ ਅਗਵਾਈ ਹੇਠ ਉੱਥੇ ਆਣ ਪਹੁੰਚੀ। ਪਰ ਸਿੱਖਾਂ ਨਾਲ ਹੋਈ ਗਹਿਗੱਚ ਲੜਾਈ ਵਿੱਚ ਅੰਗਰੇਜ਼ਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਅਤੇ ਉਹਨਾਂ ਨੂੰ ਵੀ ਪਿੱਛੇ ਹਟਣ ਲਈ ਮਜਬੂਰ ਹੋਣਾ ਪੈ ਗਿਆ। ਦੋਵੇਂ ਫ਼ੌਜਾਂ ਦੇ ਲਿਸ਼ਕਦੇ ਹਥਿਆਰਾਂ ਨਾਲ ਮੈਦਾਨੇ-ਜੰਗ ਚਮਕ ਉੱਠਿਆ। ਸ੍ਰ. ਸ਼ਾਮ ਸਿੰਘ ਅਟਾਰੀਵਾਲਾ ਮੈਦਾਨ ਵਿੱਚ ਫੌਜਾਂ ਨੂੰ ਹਰ ਮੁਹਾਜ਼ ’ਤੇ ਹੱਲਾਸ਼ੇਰੀ ਦਿੰਦਾ ਨਜ਼ਰ ਆ ਰਿਹਾ ਸੀ। ਲੜਾਈ ਵਿੱਚ ਅੰਗਰੇਜ਼ਾਂ ਦਾ ਜ਼ਬਰਦਸਤ ਜਾਨੀ ਨੁਕਸਾਨ ਹੋ ਗਿਆ ਸੀ। ਅੰਗਰੇਜ਼ਾਂ ਨੂੰ ਹਰੇਕ ਮੁਹਾਜ਼ ’ਤੇ ਹਾਰ ਹੀ ਹਾਰ ਪੱਲੇ ਪੈ ਰਹੀ ਸੀ। ਅਟਾਰੀਵਾਲਾ ਸਰਦਾਰ ਅੰਗਰੇਜ਼ਾਂ ਦੀ ਭਾਰੀ ਜਾਨੀ ਨੁਕਸਾਨ ਕਰਦਾ ਹੋਇਆ ਅੰਗਰੇਜ਼ ਜਰਨੈਲ ਸਰ ਰਾਬਰਟ ਡਿਕ ਦੇ ਨਜ਼ਦੀਕ ਜਾ ਪਹੁੰਚਿਆ ਅਤੇ ਹੱਥੋ-ਹੱਥੀ ਲੜਾਈ ਵਿੱਚ ਰਾਬਰਟ ਡਿਕ ਸ਼ਾਮ ਸਿੰਘ ਹੱਥੋਂ ਮਾਰਿਆ ਗਿਆ। ਉਸ ਸਮੇਂ ਅੰਗਰੇਜ਼ੀ ਫੌਜਾਂ ਵਿੱਚ ਦਹਿਸ਼ਤ ਵਰਗਾ ਮਾਹੌਲ ਬਣ ਗਿਆ ਸੀ। ਅੰਗਰੇਜ਼ੀ ਫੌਜਾਂ ਨੇ ਅਟਾਰੀਵਾਲਾ ਸਰਦਾਰ ਨੂੰ ਚਾਰੋ ਤਰਫੋਂ ਘੇਰ ਕੇ ਉਸ ਦਾ ਸਰੀਰ ਗੋਲੀਆਂ ਨਾਲ ਛਲਣੀ-ਛਲਣੀ ਕਰ ਦਿੱਤਾ। ਇਸ ਤਰ੍ਹਾਂ ਸ. ਸ਼ਾਮ ਸਿੰਘ ਅਟਾਰੀਵਾਲਾ ਮੈਦਾਨੇ ਜੰਗ ਵਿੱਚ ਜੂਝਦਾ ਹੋਇਆ ਦੇਸ਼ ਅਤੇ ਕੌਮ ਲਈ ਸ਼ਹਾਦਤ ਦਾ ਜਾਮ ਪੀ ਗਿਆ। ਅੰਗਰੇਜ਼ਾਂ ਦੀ ਅਜਿਹੀ ਪਤਲੀ ਹਾਲਤ ਨੂੰ ਵੇਖ ਕੇ ਲਾਲ ਸਿੰਘ ਅਤੇ ਤੇਜ ਸਿੰਘ ਮੈਦਾਨ ਵਿੱਚੋਂ ਭੱਜ ਕੇ ਸਤਲੁਜ ਦਾ ਦਰਿਆ ਪਾਰ ਕਰਕੇ ਜਰਨੈਲਾਂ ਨੇ ਜਾਂਦੇ-ਜਾਂਦੇ ਬੇੜੀਆਂ ਦੇ ਪੁਲ ਨੂੰ ਤੋਪਾਂ ਨਾਲ ਉਡਾ ਦਿੱਤਾ। ਅੰਗਰੇਜ਼ਾਂ ਨਾਲ ਹੋਏ ਸਮਝੌਤੇ ਅਨੁਸਾਰ ਗੁਲਾਬ ਸਿੰਘ ਨੇ ਸਵੇਰੇ ਤੋਂ ਹੀ ਗੋਲਾ-ਬਾਰੂਦ ਅਤੇ ਖਾਣ-ਪੀਣ ਦਾ ਸਾਮਾਨ ਭੇਜਣਾ ਬੰਦ ਕੀਤਾ ਹੋਇਆ ਸੀ। ਖ਼ਾਲਸਾ ਫ਼ੌਜਾਂ ਕੋਲ ਪਹਿਲਾਂ ਹੀ ਮੌਜੂਦ ਗੋਲਾ-ਬਾਰੂਦ ਅਤੇ ਹੋਰ ਹਥਿਆਰਾਂ ਨਾਲ ਮੈਦਾਨ ਵਿੱਚ ਨਾਇਕਾਂ ਦੀ ਤਰ੍ਹਾਂ ਜੂਝ ਰਹੇ ਸਨ ਅਤੇ ਅੰਗਰੇਜ਼ਾਂ ਦੇ ਆਹੂ ਲਾਹ ਰਹੇ ਸਨ। ਖ਼ਾਲਸਾ ਫ਼ੌਜਾਂ ਦੀ ਨਾਜ਼ੁਕ ਸਥਿਤੀ ਦੇ ਬਾਵਜੂਦ ਖ਼ਾਲਸਾ ਫੌਜਾਂ ਆਪਣੇ ਪੂਰੇ ਜਾਹੋ-ਜਲਾਲ ਅਤੇ ਚੜ੍ਹਦੀ ਕਲਾ ਦੇ ਸਬੂਤ ਦੇ ਰਹੀਆਂ ਸਨ। ‘‘ਬੋਲੇ ਸੋ ਨਿਹਾਲ’’ ਦੇ ਜੈਕਾਰਿਆਂ ਨਾਲ ਧਰਤੀ ਆਕਾਸ਼ ਗੂੰਜ ਰਿਹਾ ਸੀ। ਭੁੱਖੇ-ਭਾਣੇ ਸਿੱਖ ਫ਼ੌਜੀਆਂ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ ਤਾਂ ਉਹਨਾਂ ਨੇ ਲੜਾਈ ਜਾਰੀ ਰੱਖਦੇ ਹੋਏ ਦਰਿਆ ਵੱਲ ਨੂੰ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਤਾਂ ਜੋ ਦਰਿਆ ਪਾਰ ਕਰਕੇ ਦੂਜੇ ਕੰਢੇ ’ਤੇ ਪਹੁੰਚ ਕੇ, ਉੱਥੋਂ ਹਥਿਆਰ ਪ੍ਰਾਪਤ ਕਰਕੇ, ਮੋਰਚਾਬੰਦੀ ਕਰਕੇ ਜੰਗ ਜਾਰੀ ਰੱਖੀ ਜਾ ਸਕੇ। ਪਰ ਗ਼ਦਾਰ ਜਰਨੈਲਾਂ ਨੇ ਤਾਂ ਬੇੜੀਆਂ ਦਾ ਪੁਲ ਪਹਿਲਾਂ ਹੀ ਤੋੜ ਦਿੱਤਾ ਸੀ। ਸਿੱਖ ਫੌਜੀਆਂ ਨੇ ਦਰਿਆ ਵਿੱਚ ਤੈਰ ਕੇ ਦੂਜੇ ਕੰਢੇ ’ਤੇ ਪਹੁੰਚ ਸਕਣ। ਅੰਗਰੇਜ਼ਾਂ ਨੇ ਦਰਿਆ ਦੇ ਕੰਢੇ ’ਤੇ ਤੋਪਾਂ ਬੀੜ ਦਿੱਤੀਆਂ ਅਤੇ ਦਰਿਆ ਵਿੱਚ ਤੈਰ ਰਹੇ ਸਿੱਖਾਂ ਉੱਤੇ ਬੰਬਾਰੀ ਸ਼ੁਰੂ ਕਰ ਦਿੱਤੀ। ਸੈਂਕੜੇ ਅੰਗਰੇਜ਼ ਫ਼ੌਜੀਆਂ ਨੇ ਬੰਦੂਕਾਂ ਨਾਲ ਵੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਜੋ ਕੋਈ ਸਿੱਖ ਦਰਿਆ ਪਾਰ ਨਾ ਕਰ ਸਕੇ। ਸਭਰਾਵਾਂ ਦੀ ਲੜਾਈ ਇਤਨੀ ਜ਼ਿਆਦਾ ਭਿਆਨਕ ਅਤੇ ਤਬਾਹਕੁੰਨ ਸੀ ਕਿ ਗਵਰਨਰ ਜਨਰਲ ਲਾਰਡ ਹਾਰਡਿੰਗ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ। ਇਸ ਕਾਰਨ ਉਹ ਤੁਰਨ-ਫਿਰਨ ਤੋਂ ਵੀ ਨਕਾਰਾ ਹੋ ਗਿਆ ਸੀ। ਉਸ ਦਾ ਇੱਕ ਹੱਥ ਤਾਂ ਪਹਿਲਾਂ ਹੀ ਟੁੱਟਾ ਹੋਇਆ ਸੀ ਜਿਸ ਕਾਰਨ ਹਿੰਦੁਸਤਾਨੀ ਲੋਕ ਉਸ ਨੂੰ ਟੁੰਡੀ-ਲਾਟ ਆਖਦੇ ਹੁੰਦੇ ਸਨ।

ਇਸ ਜਿੱਤ ਪਿੱਛੋਂ ਅੰਗਰੇਜ਼ਾਂ ਦੀ ਸੈਨਾ ਨੇ ਸਤਲੁਜ ਦਰਿਆ ਨੂੰ ਪਾਰ ਕਰਕੇ ਲਾਹੌਰ ਵੱਲ ਕੂਚ ਕੀਤਾ।ਰਾਹ ਵਿੱਚ ਸਿੱਖਾਂ ਨੇ ਅੰਗਰੇਜ਼ੀ ਸੈਨਾ ਦਾ ਕੋਈ ਵਿਰੋਧ ਨਾ ਕੀਤਾ ਅਤੇ ਉਹ 20 ਫ਼ਰਵਰੀ, 1846 ਨੂੰ ਲਾਹੌਰ ਪਹੁੰਚ ਗਈ।

ਨਤੀਜੇ
ਲਾਹੌਰ ਦੀ ਪਹਿਲੀ ਸੰਧੀ
ਪਹਿਲੇ ਐਂਗਲੋ-ਸਿੱਖ ਯੁੱਧ ਵਿੱਚ ਹਾਰ ਪਿੱਛੋਂ ਗਵਰਨਰ-ਜਨਰਲ ਲਾਰਡ ਹਾਰਡਿੰਗ ਨੇ ਲਾਹੌਰ ਸਰਕਾਰ ਨਾਲ ਸੰਧੀ ਕਰਨ ਦਾ ਫ਼ੈਸਲਾ ਕੀਤਾ। ਗਵਰਨਰ-ਜਨਰਲ ਵੱਲੋਂ ਅੰਗਰੇਜ਼ ਰਾਜਨੀਤਿਕ ਅਧਿਕਾਰੀਆਂ ਨੇ ਲਾਹੌਰ ਦਰਬਾਰ ਦੇ ਪ੍ਰਮੁੱਖ ਸਰਦਾਰਾਂ (ਜੋ ਆਮ-ਤੌਰ ‘ਤੇ ਪਹਿਲਾਂ ਹੀ ਅੰਗਰੇਜ਼ਾਂ ਨਾਲ ਮਿਲੇ ਹੋਏ ਸਨ) ਨਾਲ ਗੱਲਬਾਤ ਕੀਤੀ ਜਿਸ ਦੇ ਸਿੱਟੇ ਵਜੋਂ
9 ਮਾਰਚ,1846 ਨੂੰ ਦੋਹਾਂ ਪੱਖਾਂ ਵਿੱਚ ਲਾਹੌਰ ਦੀ ਸੰਧੀ ਹੋਈ। ਇਸ ਸੰਧੀ ਉੱਤੇ ਬ੍ਰਿਟਿਸ਼ ਸਰਕਾਰ ਵੱਲੋਂ ਫ਼ਰੈਡਰਿਕ ਕੱਰੀ ਤੇ ਹੈਨਰੀ ਲਾਰੈਂਸ ਨੇ ਦਸਤਖ਼ਤ ਕੀਤੇ।

ਲਾਹੌਰ ਦੀ ਦੂਜੀ ਸੰਧੀ
ਲਾਲ ਸਿੰਘ ਅਤੇ ਹੋਰ ਵਿਸ਼ਵਾਸ਼ਘਾਤੀ ਸਰਦਾਰਾਂ ਦੀ ਬੇਨਤੀ ‘ਤੇ ਕਿ ਬ੍ਰਿਟਿਸ਼ ਸੈਨਿਕ ‘ਕੁਝ ਮਹੀਨਿਆਂ ਲਈ’ ਲਾਹੌਰ ਵਿੱਚ ਰਹਿਣ (ਤਾਂ ਜੋ ਉਹਨਾਂ ਦਾ ਜੀਵਨ ਸਿੱਖ ਸੈਨਿਕਾਂ ਤੋਂ ਸੁਰੱਖਿਅਤ ਰਹਿ ਸਕੇ), ਦੋਹਾਂ ਸਰਕਾਰਾਂ ਵਿੱਚ 11 ਮਾਰਚ, 1846 ਨੂੰ ਇੱਕ ਹੋਰ ਸੰਧੀ ਹੋਈ, ਜਿਸਨੂੰ ਲਾਹੌਰ ਦੀ ਦੂਜੀ ਸੰਧੀ ਕਿਹਾ ਜਾਂਦਾ ਹੈ।

ਭੈਰੋਵਾਲ ਦੀ ਸੰਧੀ
26 ਦਸੰਬਰ, 1846 ਨੂੰ ਬ੍ਰਿਟਿਸ਼ ਸਰਕਾਰ ਅਤੇ ਲਾਹੌਰ ਦਰਬਾਰ ਵਿਚਾਲੇ ਭੈਰੋਵਾਲ ਦੀ ਸੰਧੀ ਹੋਈ।

ਅਜ ਦੇ ਦਿਨ 28 ਜਨਵਰੀ,1846 ਦੀ ਅਲੀਵਾਲ ਦੀ ਇਹ ਲੜਾਈ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਅਲੀਵਾਲ ਦੇ ਸਥਾਨ ਤੇ ਲੜੀ ਗਈ ਸੀ,ਇਸ ਲੜਾਈ ਵਿੱਚ ਅਗ੍ਰੇਜ਼ਾ ਦੀ ਜਿੱਤ ਹੋਈ ਸੀ।
[11:08 AM, 3/2/2020] Satinder Pal Singh: ਇਹ ਲਿਖਤ ਹਰ ਸਿੱਖ ਲਈ ਪੜ੍ਹਨੀ ਜ਼ਰੂਰੀ ਹੈ।

ਧੇਲੀ ਦਾ ਬੰਦਾ ਹੈ ਸੁਧੀਰ ਵਿਆਸ। ਉਹ ਅਕਸਰ ਹੀ ਮਨਘੜਤ ਤੇ ਊਲਜਲੂਲ ਗੱਲਾਂ ਲਿਖਦਾ ਰਹਿੰਦਾ ਹੈ।

ਅਾਪਾਂ ਕੋਲ਼ੋਂ ਜਿੰਨਾਂ ਸੰਭਵ ਹੋ ਸਕਿਆ, ਉਸਦੀਆਂ ਬੇਤੁਕੀਆਂ ਗੱਲਾਂ ਦਾ ਇੱਕ-ਇੱਕ ਕਰਕੇ ਜਵਾਬ ਦੇਵਾਂਗੇ।

ਸਦੀਆਂ ਤੋਂ ਦੇਸ਼ ਨੂੰ ਗ਼ੈਰਮੁਲਕੀ ਧਾੜਵੀਆਂ ਹੱਥ ਵੇਚਦੇ ਆ ਰਹੇ ਦੰਭੀ ਲੋਕਾਂ ਦਾ ਪੈਰੋਕਾਰ ਇਹ ਟੁੱਕੜ ਬੋਚ ਵਿਆਸ ਲਿਖਦਾ ਹੈ…

1857 ਦੇ ਗਦਰ ਦੌਰਾਨ ਸਿੱਖਾਂ ਨੇ ਹਿੰਦੂਸਤਾਨ ਨਾਲ਼ ਗਦਾਰੀ ਕੀਤੀ ਤੇ ਅੰਗਰੇਜਾਂ ਦਾ ਸਾਥ ਦੇਕੇ ਉਹਨਾਂ ਨੂੰ ਵਿਜਯੀ ਬਣਾਇਆ। ਇਹੀ ਗੱਲ ਇਹਨਾਂ ਦੇ ਵੱਡੇ ਵਡੇਰਿਆਂ ਨੇ ਵੀ ਆਖੀ ਸੀ।

1957 ਵਿਚ ਇਸ ਅਖੌਤੀ ਗਦਰ ਦੇ 100 ਸਾਲ ਪੂਰੇ ਹੋਣ ਤੇ ਨਹਿਰੂ ਸਰਕਾਰ ਨੇ ਇਤਹਾਸਕਾਰਾਂ ਦੀ ਇੱਕ ਕਾਨਫਰੰਸ ਦਿੱਲੀ ਵਿਚ ਕਰਵਾਈ ਜਿਸ ਦਾ ਵਿਸ਼ਾ ਸੀ…

1857 ਕਾ ਗਦਰ ਅਸਫਲ ਕਿਉਂ ਹੁਆ ?

ਉਸ ਕਾਨਫਰੰਸ ਦੀ ਪ੍ਰਧਾਨਗੀ ਉੱਘੇ ਇੱਤਿਹਾਸਕਾਰ ਡਾ. ਗੰਡਾ ਸਿੰਘ ਨੂੰ ਦਿੱਤੀ ਗਈ ਜਿਸ ਵਿੱਚ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਆਏ ਉੱਘੇ ਵਿਦਵਾਨਾਂ ਨੇ ਹਿੱਸਾ ਲਿਆ।

ਉਸ ਵਕਤ ਜਿੰਨੇ ਅਖੌਤੀ ਵਿਦਵਾਨ ਬੋਲੇ, ਸਰਿਆਂ ਦਾ ਲਬੋ ਲਹਿਜ਼ਾ ਇੱਕੋ ਹੀ ਸੀ। ਜਿਵੇਂ ਸਾਰੇ ਇਹ ਮਿਥਕੇ ਆਏ ਹੋਣ ਕਿ ਸਿੱਖਾਂ ਨੂੰ ਨਿਸ਼ਾਨੇ ਤੇ ਰੱਖਣਾ ਤੇ ਰੱਜਕੇ ਜ੍ਲੀਲ ਕਰਨਾ ਹੈ ਤੇ ਨਾਲ਼ ਹੀ ਅਪਣੇ ਮੁਗਲ ਤੇ ਅੰਗਰੇਜ਼ ਭਗਤ ਰਜਵਾੜਿਆਂ ਦੇ ਗੁਨਾਹਾਂ ਤੇ ਪੜਦਾ ਪਾਕੇ, ਉਹਨਾਂ ਨੂੰ 1857 ਦੇ ਗਦਰ ਦੇ ਹੀਰੋ ਬਣਾਕੇ, ਉਹਨਾਂ ਤੇ ਦੇਸ਼-ਭਗਤੀ ਦੀ ਪਾਲਿਸ਼ ਮਾਰਕੇ, ਲੋਕ ਨਾਇਕੀ ਦਾ ਲੇਬਲ ਲਾਉਣਾ ਹੈ!

ਕੁੱਲ ਮਿਲ਼ਾਕੇ ਉਸ ਕਾਨਫਰੰਸ ਦਾ ਮਕਸਦ ਰੱਸੀਆਂ ਦੇ ਸੱਪ ਬਣਾਉਣੇ ਤੇ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਮਿੱਟੀ ਘੱਟੇ ਰੋਲਣ ਤੋਂ ਵੱਧ ਕੁਝ ਨਹੀਂ ਸੀ।

ਪਰ ਕਾਨਫਰੰਸ ਦੀ ਪ੍ਰਧਾਨਗੀ ਕਰ ਰਹੇ ਗੁਰੂ ਦੇ ਸਿੰਘ ਤੋਂ ਜਲਾਲਤ ਤੇ ਕੁਫ਼ਰ ਬਰਦਾਸ਼ਤ ਨਾ ਹੋਏ। ਡਾ. ਸਾਹਿਬ ਜਾਣ ਗਏ ਕਿ ਪ੍ਰਧਾਨਗੀ ਨਾਲ਼ ਨਿਵਾਜਕੇ ਉਹਨਾਂ ਨੂੰ ਮਿੱਠਾ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ।

ਡਾ. ਗੰਡਾ ਸਿੰਘ ਇਕ ਚੇਤੰਨ, ਗੁਰੂ ਨੂੰ ਸਮਰਪਿਤ, ਜਾਗਦੀ ਜਮੀਰ ਵਾਲ਼ੀ ਸ਼ਖਸੀਅਤ ਸਨ ਅਤੇ ਤਖਤਾਂ ਤਾਜਾਂ ਨੂੰ ਠੋਕਰ ਮਾਰਨ ਵਾਲ਼ਿਆਂ ਦੇ ਵਾਰਿਸ ਸਨ। ਉਹਨਾਂ ਲਈ ਪ੍ਰਧਾਨਗੀ ਵਰਗੇ ਨਿਗੂਣੇ ਅਹੁਦੇ ਦੀ ਭਲਾ ਕੀ ਕੀਮਤ ਹੋ ਸਕਦੀ ਸੀ ?

ਡਾ. ਸਾਹਿਬ ਬਿੱਪਰ ਦੀ ਕੋਝੀ ਚਾਲ ਸਮਝ ਗਏ। ਉਹਨਾਂ ਨੇ ਇਹ ਜ਼ਹਿਰ ਨਿਗਲਣ ਤੋਂ ਇਨਕਾਰ ਕਰ ਦਿੱਤਾ ਅਤੇ ਉਸੇ ਵਕਤ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਕੇ ਬਿੱਪਰਵਾਦ ਦੇ ਮੂੰਹ ਤੇ ਇੱਕ ਕਰਾਰੀ ਚਪੇੜ ਜੜ ਦਿੱਤੀ ਤੇ ਨਾਲ਼ ਹੀ ਸਟੇਜ਼ ਤੋਂ ਬੋਲਣ ਦਾ ਸਮਾਂ ਮੰਗ ਲਿਆ।

ਮਿੱਟੀ ਤਾਂ ਸਾਰਿਆਂ ਦੇ ਪੈਰਾਂ ਹੇਠੋਂ ਉੱਸੇ ਵੇਲ਼ੇ ਨਿਕਲ਼ ਗਈ ਪਰ ਅਜੇ ਭੁਚਾਲ਼ ਆਉਣਾ ਬਾਕੀ ਸੀ ।

ਡਾ. ਗੰਡਾ ਸਿੰਘ ਜਦੋਂ ਸਟੇਜ ਤੇ ਜ਼ਖਮੀ ਸ਼ੇਰ ਵਾਂਗੂੰ ਦਹਾੜਨ ਲੱਗੇ ਤਾਂ ਅਖੌਤੀ ਵਿਦਵਾਨ ਗਾਂਧੀ ਦੀ ਬੱਕਰੀ ਵਾਂਙੂ ਕੰਬਣ ਤੇ ਮਿਮਆਉਣ ਲੱਗੇ। ਫਤਿਹ ਬੁਲਾਕੇ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ:-

“ਅਜਿਹੇ ਅਕਿ੍ਤਘਣ ਲੋਕ ਇੱਤਿਹਾਸ ਵਿੱਚ ਅੱਜ ਤੱਕ ਨਾ ਪੜ੍ਹੇ ਸੁਣੇ ਤੇ ਨਾ ਵੇਖੇ, ਜਿੰਨੇ ਮੇਰੇ ਮੂਹਰੇ ਬੈਠੇ ਨੇ। ਇਹ ਅਹਿਸਾਨ ਫਰਾਮੋਸ਼ ਲੋਕ ਅੱਜ ਭੁੱਲ ਗਏ ਹਨ ਕਿ 700 ਸਾਲ ਤੋਂ ਇਹਨਾਂ ਦੇ ਗਲ਼ ਪਏ ਮੁਗਲਾਂ ਦੀ ਗੁਲਾਮੀ ਦੇ ਸੰਗਲ਼ ਅਸੀਂ ਕੱਟੇ ਹਨ। ਆਜਾਦੀ ਦੀ ਪਹਿਲੀ ਆਵਾਜ਼ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਨੂੰ ਜਾਬਰ ਕਹਿਕੇ ਬੁਲੰਦ ਕੀਤੀ ਸੀ। ਇਸ ਤੋਂ ਬਾਅਦ ਉਹਨਾਂ ਨੇ ਗੁਰੂ ਸਹਿਬਾਨ ਦੀਆਂ ਕੁਰਬਾਨੀਆਂ (ਜਿਹਨਾਂ ਤੋਂ ਅਗਵਾਈ ਲੈਕੇ ਸਿੱਖਾਂ ਨੇ ਭਾਰਤ ਨੂੰ ਵਿਦੇਸ਼ੀ ਹਮਲਿਆਂ ਤੋਂ ਬਚਾਇਆ) ਬਾਰੇ ਜਾਣਕਾਰੀ ਦਿੱਤੀ।

ਕਿਵੇਂ ਸਿੱਖ ਯੋਧਿਆਂ ਨੇ ਆਪਣੀਆਂ ਜਾਨਾਂ ਹੂਲਕੇ ਤੀਹ-ਤੀਹ ਹਜ਼ਾਰ ਹਿੰਦਵਾਣੀਆਂ ਗਜ਼ਨੀ ਦੇ ਬਜ਼ਾਰਾਂ ਵਿੱਚੋਂ ਵਾਪਸ ਲਿਆਂਦੀਆਂ

ਉਹਨਾਂ ਕਿਹਾ, “ਐ ਅਹਿਸਾਨ ਫਰਾਮੋਸ਼ੋ! ਤੁਸੀਂ ਭੁੱਲ ਗਏ ਹੋ ਬਾਬਾ ਗੁਰਬਖਸ਼ ਸਿੰਘ, ਬਾਬਾ ਦੀਪ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਬਘੇਲ ਸਿੰਘ, ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ ਵਰਗੇ ਸੂਰਬੀਰ ਯੋਧਿਆਂ ਦੀਆਂ ਕੁਰਬਾਨੀਆਂ ਨੂੰ…”

ਤੁਸੀਂ ਤਾਂ ਜਿਹਾਦੀਆਂ ਦੇ ਹਮਲਿਆਂ ਤੋਂ ਡਰਦੇ ਹੋਏ ਅਫ਼ਗਾਨਿਸਤਾਨ ਵੀ ਪਠਾਣਾਂ ਦੇ ਹਵਾਲੇ ਕਰ ਆਏ ਸੀ। ਉੱਥੇ ਜਾਕੇ ਫਤਿਹ ਦੇ ਝੰਡੇ ਕਿਸਨੇ ਝੁਲਾਏ? ਅਸੀਂ।

ਦੱਰਾ-ਏ-ਖ਼ੈਬਰ ਨੂੰ ਹੁਣ ਤੱਕ ਦੇ ਇੱਤਿਹਾਸ ਵਿੱਚ ਕਿਸਨੇ ਡੱਕਿਆ? ਅਸੀਂ।

ਅੰਗਰੇਜ਼ ਨੂੰ ਕਿਸਨੇ ਦਬੱਲਿਆ? ਇਤਹਾਸ ਗਵਾਹ ਹੈ ਅਸੀਂ।

ਓਏ ਲਾਹਨਤੀਉ! ਡੇਢ ਪ੍ਰਸੈਂਟ ਸਾਡੀ ਗਿਣਤੀ, ਪਰ ਜੰਗ-ਏ-ਆਜਾਦੀ ਵਿੱਚ ਸਾਡੀਆਂ ਕੁਰਬਾਨੀਆਂ 87%?

ਅੱਧੀ ਤੋਂ ਵੱਧ ਕੌਮ ਇਸ ਦੇਸ਼ ਨੂੰ ਬਚਾਉਂਦੀ ਹੋਈ ਖ਼ਤਮ ਹੋ ਗਈ
ਪਰ ਦੇਸ਼ ਭਗਤ ਰਹਿ ਗਏ ਸਿਰਫ਼ ਤੁਸੀਂ ਤੇ ਦੇਸ਼ ਦੇ ਗਦਾਰ ਕਹਾਈਏ ਅਸੀਂ!

ਆਓ ਗੱਲ ਕਰੀਏ 1857 ਦੇ ਗਦਰ ਦੀ ਜਿਸ ਨੂੰ ਤੁਸੀਂ ਦੇਸ਼ ਦੀ ਆਜਾਦੀ ਵਾਸਤੇ ਲੜੀ ਗਈ ਪਹਿਲੀ ਜੰਗ ਐਲਾਨਦੇ ਹੋ।

(ਜੇ ਇੰਨਾ ਕੁ ਪੜ੍ਹ ਲਿਆ ਹੈ ਤਾਂ ਹੁਣ ਸਾਰਾ ਜਰੂਰ ਪੜ੍ਹ ਲਿਓ)

ਫਿਰ ਅੱਗੇ ਸ਼ੇਅਰ ਕਰ ਦਿਓ

1857 ਦੇ ਅਖੌਤੀ ਗਦਰ ਦਾ ਮੁਲਕ ਦੀ ਆਜਾਦੀ ਨਾਲ਼ ਕੋਈ ਵਾਹ-ਵਾਸਤਾ ਹੀ ਨਹੀਂ ਸੀ। ਉਹ ਤਾਂ ਧਰਮ ਦੇ ਨਾਮ ਤੇ ਮੇਰਠ ਛਾਉਣੀ ਤੋਂ ਭੜਕੀ ਇੱਕ ਚਿੰਗਾਰੀ ਸੀ। ਹਿੰਦੂ ਸਿਪਾਹੀ ਇਸ ਕਾਰਨ ਭੜਕੇ ਕਿ ਰਫ਼ਲ ਦੇ ਰੌਂਦ ਨੂੰ ਗਊ ਦੀ ਚਰਬੀ ਲੱਗੀ ਹੁੰਦੀ ਸੀ। ਮੁਸਲਮਾਨ ਸਿਪਾਹੀ ਇਸ ਕਾਰਨ ਭੜਕੇ ਕਿ ਰੌਂਦ ਨੂੰ ਸੂਰ ਦਾ ਮਾਸ ਲੱਗਿਆ ਹੁੰਦਾ ਸੀ। ਧਰਮ ਦੇ ਨਾਮ ਤੇ ਹੋਇਆ ਓਹ ਹੁੜਦੰਗ ਆਜਾਦੀ ਦੀ ਲੜਾਈ ਕਿਵੇਂ ਬਣ ਗਿਆ ?

ਝਾਂਸੀ ਦੀ ਰਾਣੀ, ਜਿਸ ਨੂੰ ਤੁਸਾਂ ਆਜਾਦੀ ਦੀ ਰਾਣੀ ਦੇ ਰੂਪ ਵਿੱਚ ਸਿਖਰਾਂ ਤੇ ਚਾੜ੍ਹਿਆ ਹੋਇਆ ਹੈ, ਉਸਨੇ ਕਿਹੜੀ ਆਜਾਦੀ ਦੀ ਲੜਾਈ ਲੜੀ ਸੀ ?

ਉਸਦਾ ਪਤੀ ਸਿਰੇ ਦਾ ਸ਼ਰਾਬੀ ਤੇ ਜ਼ੁਲਮੀ ਰਾਜਾ ਸੀ। ਉਸਦੇ ਮਰਨ ਤੇ ਝਾਂਸੀ ਤੇ ਲਕਸ਼ਮੀ ਬਾਈ ਰਾਜ ਕਰਨ ਲੱਗੀ। ਇਸਨੇ ਵੀ ਝਾਂਸੀ ਦੀ ਗਰੀਬ ਪਰਜਾ ਤੇ ਜ਼ੁਲਮ ਕੀਤੇ। ਪਰਜਾ ਅੰਗਰੇਜ਼ ਹਾਕਮਾਂ ਕੋਲ਼ ਜਾ ਫਰਿਆਦੀ ਹੋਈ ਅਤੇ ਅੰਗਰੇਜ਼ਾਂ ਨੇ ਝਾਂਸੀ ਤੇ ਕਬਜ਼ਾ ਕਰ ਲਿਆ।

ਇਸ ਤੋਂ ਬਾਅਦ ਰਾਣੀ ਨੇ ਤਿੰਨ ਚਿੱਠੀਆਂ ਅੰਗਰੇਜ਼ਾਂ ਨੂੰ ਲਿਖੀਆਂ। ਪਹਿਲੀ ਚਿੱਠੀ ਵਿੱਚ ਇਸਨੇ ਲਿਖਿਆ ਕਿ ਮੈਨੂੰ ਦੋ ਲੱਖ ਰੁਪਈਏ ਮਹੀਨਾਂ ਪੈਂਸ਼ਨ ਲਾਈ ਜਾਵੇ। ਅੰਗਰੇਜ਼ਾਂ ਨੇ ਇਹ ਕਹਿਕੇ ਨਾਂਹ ਕਰ ਦਿੱਤੀ ਕਿ ਬੀਬੀ ਜੇ ਤੇੇਰੇ ਕੋਈ ਆਪਣੀ ਔਲ਼ਾਦ ਹੁੰਦੀ ਤਾਂ ਪੈਂਸ਼ਨ ਲੱਗ ਸਕਦੀ ਸੀ ਪਰ ਕਿਉਂਕਿ ਤੇਰੇ ਕੋਲ਼ ਕੋਈ ਬੱਚਾ ਨਹੀਂ ਹੈ, ਇਸ ਲਈ ਸਾਡੇ ਕਾਨੂੰਨ ਮੁਤਾਬਕ ਅਸੀਂ ਤੇਰੀ ਪੈਂਸ਼ਨ ਨਹੀਂ ਲਾ ਸਕਦੇ।

ਇਸਨੇ ਅਪਣੇ ਵਫਦਾਰਾਂ ਦੀ ਸਲਾਹ ਲਈ ਤੇ ਇੱਕ ਬੱਚਾ ਗੋਦ ਲੈ ਲਿਆ ਅਤੇ ਦੂਜੀ ਚਿੱਠੀ ਲਿਖ ਦਿੱਤੀ ਕਿ ਹੁਣ ਮੈਂ ਬੱਚਾ ਗੋਦ ਲੈ ਲਿਆ ਹੈ ਇਸ ਕਰਕੇ ਦਸ ਲੱਖ ਸਲਾਨਾ ਪੈਂਸ਼ਨ ਲਾਈ ਜਾਵੇ। ਅੰਗਰੇਜਾਂ ਨੇ ਜਵਾਬ ਦਿੱਤਾ ਕਿ ਜੇ ਰਾਜੇ ਦੇ ਜਿਊਂਦੇ ਜੀਅ ਬੱਚਾ ਗੋਦ ਲਿਆ ਹੁੰਦਾ ਤਾਂ ਪੈਂਸ਼ਨ ਲੱਗ ਸਕਦੀ ਸੀ ਪਰ ਇਹ ਸ਼ਰਤ ਪੂਰੀ ਨਾ ਹੋਣ ਕਾਰਨ ਹੁਣ ਨਹੀਂ ਲੱਗਣੀ।

ਫੇਰ ਝਾਂਸੀ ਦੀ ਰਾਣੀ ਨੇ ਤੀਜੀ ਚਿੱਠੀ ਅੰਗਰੇਜ਼ਾਂ ਨੂੰ ਲਿਖੀ ਕਿ ਦੋ ਲੱਖ ਰੁਪਈਆ ਦੇ ਦਿਉ, ਝਾਂਸੀ ਤੁਹਾਡੀ ਹੋਈ। ਮੇਰੇ ਸਿਪਾਹੀ ਬਾਗੀਆਂ ਖਿਲਾਫ਼ ਲੜਨ ਵਿੱਚ ਤੁਹਾਡੀ ਮਦਦ ਕਰਨਗੇ।

(ਯਾਨੀ ਦੋ ਲੱਖ ਰੁਪਈਏ ਲੈਣ ਲਈ ਉਹ ਅੰਗਰੇਜ਼ਾਂ ਨਾਲ਼ ਮਿਲ਼ਕੇ ਭਾਰਤੀ ਲੋਕਾਂ ਨੂੰ ਮਾਰਨ ਲਈ ਅਪਣੇ ਸਿਪਾਹੀ ਭੇਜਣ ਲਈ ਵੀ ਤਿਆਰ ਹੋ ਗਈ ਸੀ )

ਇਹ ਤਿੰਨੇਂ ਚਿੱਠੀਆਂ ਲੰਡਨ ਵਿੱਚ ਸੁਰੱਖਿਅਤ ਪਈਆਂ ਹਨ।

ਬਾਕੀ ਨਾਇਕ ਤਾਂਤੀਆ ਤੋਪੇ ਅਤੇੇ ਨਾਨਾ ਫੜਨਵੀਸ ਦੀ ਤੁਸੀਂ ਗੱਲ ਕਰਦੇ ਹੋ। ਇਹ ਸਾਰੇ ਜਾਲਮ ਬੰਦੇ ਸਨ ਜਿਹਨਾਂ ਦੇ ਰਾਜ ਨਾਲ਼ੋਂ ਅੰਗਰੇਜਾਂ ਦੇ ਰਾਜ ਵਿੱਚ ਲੋਕ ਕਈ ਗੁਣਾ ਜਿਆਦਾ ਸੁਖੀ ਸਨ। ਉਹ ਰਜਵਾੜੇ ਗਰੀਬ ਲੋਕਾਂ ਕੋਲ਼ੋਂ ਗਲ਼ੀ ਦੇ ਗੁੰਡਿਆਂ ਵਾਂਙੂ ਲਗਾਨ ਵਸੂਲਦੇ ਰਹੇ। ਉਹਨਾਂ ਆਜਾਦੀ ਦੀ ਕਿਹੜੀ ਲੜਾਈ ਲੜੀ ਸੀ ?

ਇੱਥੇ ਕਾਬਿਲੇ ਜ਼ਿਕਰ ਹੈ ਕਿ ਜੇਤੂ ਜਰਨੈਲ ਸਰਦਾਰ ਸ਼ੇਰ ਸਿੰਘ, ਸਪੁੱਤਰ ਮਹਾਨ ਸੂਰਮਾ ਤੇ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ, ਜਿਸਨੇ ਰਾਮ ਨਗਰ ਤੇ ਚੇਲਿਆਂਵਾਲੀ ਦੇ ਮੈਦਾਨ ਅੰਦਰ ਅੰਗਰੇਜ਼ਾਂ ਦੀਆਂ ਵੱਖੀਆਂ ਉਧੇੜਕੇ ਰੱਖ ਦਿੱਤੀਆਂ ਸਨ ਤੇ ਜਿਸ ਕਾਰਨ ਗਵਰਨਰ ਜਨਰਲ ਹਿਊ ਗਫ਼ ਨੂੰ ਅਸਤੀਫਾ ਦੇਣਾ ਪਿਆ ਸੀ, ਉਸ ਜਰਨੈਲ ਸ੍ਰ. ਸ਼ੇਰ ਸਿੰਘ ਅਟਾਰੀ ਨੂੰ ਬੰਦੀ ਬਣਾਕੇ ਅੰਗਰੇਜ਼ਾਂ ਨੇ ਇਲਾਹਾਬਾਦ ਦੇ ਕਿਲੇ ਵਿੱਚ ਰੱਖਿਆ ਗਿਆ ਸੀ ਤੇ ਓਦੋਂ ਇਲਾਹਾਬਾਦ ਤੇ ਨਾਨਾ ਸਾਹਿਬ ਦਾ ਕਬਜ਼ਾ ਸੀ। ਜਦੋਂ ਇਹ ਹਿੰਦੂ ਰਾਜੇ ਅੰਗਰੇਜ਼ਾਂ ਦੀ ਗੁਲਾਮੀ ਖਿਲਾਫ਼ ਲੜਨ ਵਾਲੇ ਸਿੱਖਾਂ ਨੂੰ ਆਪਣੀਆਂ ਜੇਲ੍ਹਾਂ ਵਿੱਚ ਤਾੜਕੇ ਵਿਦੇਸ਼ੀਆਂ ਦੀ ਮਦਦ ਕਰ ਰਹੇ ਸਨ ਤਾਂ ਓਦੋਂ ਭਲਾ ਇਹ ਕਿਹੜੇ ਦੇਸ਼ ਦੀ ਆਜ਼ਾਦੀ ਲਈ ਲੜ ਰਹੇ ਸਨ ?

ਦੂਜੇ ਪਾਸੇ ਜੋ ਸੈਨਿਕ ਬਗਾਵਤ ਕਰ ਗਏ ਉਹਨਾਂ ਨੇ ਅਪਣਾ ਬਾਦਸ਼ਾਹ ਬਹਾਦਰ ਸ਼ਾਹ ਜਫ਼ਰ ਨੂੰ ਐਲਾਨਿਆ। ਜਿਸ ਮੁਗਲ ਹਕੂਮਤ ਨਾਲ਼ ਸਾਡੇ ਸਦੀਆਂ ਤੋਂ ਕਿਰਪਾਨਾਂ ਖੰਡੇ ਖੜਕਦੇ ਆਏ ਸਨ, ਜਿਨਾਂ ਦੀ ਜੜ੍ਹ ਪੁੱਟਣ ਲਈ ਅਸੀਂ ਲੱਖਾਂ ਦੀ ਗਿਣਤੀ ਵਿੱਚ ਸ਼ਹਾਦਤਾਂ ਪਾਈਆਂ, ਉਸ ਹਕੂਮਤ ਦੀ ਜੜ੍ਹ ਆਪਣੇ ਹੱਥੀਂ ਲਾਉਣ ਵਿੱਚ ਮਦਦ ਕਰਦੇ ਹੋਏ ਇਹ ਪੂਰਬੀਏ ਭਲਾ ਕਿਹੜੀ ਆਜਾਦੀ ਲਈ ਲੜ ਰਹੇ ਸੀ ?

ਅਸੀਂ ਤਾਂ ਪਹਿਲਾਂ ਹੀ ਆਜਾਦ ਸੀ, ਖੁਸ਼ਹਾਲ ਸੀ ਤੇ ਸਾਡਾ ਅਪਣਾ ਵਿਸ਼ਾਲ ਰਾਜ ਹੁੰਦਾ ਸੀ।

ਸ਼ੇਰ-ਏ-ਪੰਜਾਬ ਦੇ ਅੱਖਾਂ ਮੀਟਦਿਆਂ ਹੀ ਤੁਸੀਂ ਅੰਗਰੇਜਾਂ ਨਾਲ਼ ਮਿਲਕੇ ਸਾਨੂੰ ਗੁਲਾਮ ਕਰਵਾਉਣ ਲਈ ਪੱਬਾਂ ਭਾਰ ਹੋ ਗਏ

1849 ਵਿੱਚ ਤੁਸਾਂ ਅੰਗਰੇਜਾਂ ਨਾਲ਼ ਮਿਲਕੇ ਸਾਡੇ ਤੇ ਹਮਲਾ ਕੀਤਾ। ਅਸੀਂ ਸੀਸ ਤਲ਼ੀ ਤੇ ਰੱਖਕੇ ਸੂਰਬੀਰਾਂ ਦੀ ਤਰਾਂ ਲੜੇ। ਹਥਿਆਰਾਂ ਤੋਂ ਬਿਨਾਂ ਸ਼ੇਰਾਂ ਵਰਗੇ ਹੋਂਸਲਿਆਂ ਨਾਲ਼ ਲੜੇ। ਅੰਗਰੇਜਾਂ ਸਮੇਤ ਤੁਹਾਨੂੰ ਚੰਗਾ ਭੰਨਿਆਂ ਤੇ ਜੰਗ ਜਿੱਤੀ। ਪਰ ਜਿੱਤੀ ਹੋਈ ਜੰਗ ਤੁਹਾਡੀਆਂ ਕੀਤੀਆਂ ਗਦਾਰੀਆਂ ਕਾਰਨ ਹਾਰ ਗਏ। ਈਮਾਨਦਾਰੀ ਨਾਲ਼ ਦੱਸੋ ਇਹ ਤੇਜ ਸਿਹੁੰ ਤੇ ਲਾਲ ਸਿਹੁੰ ਬ੍ਰਾਹਮਣ, ਗੁਲਾਬ ਸਿਹੁੰ ਤੇ ਧਿਆਨ ਸਿਹੁੰ ਡੋਗਰੇ, ਸਿੱਖਾਂ ਦੇ ਵੱਡੇ ਗਦਾਰ ਕੌਣ ਸਨ ? ਇਹ ਨਮਕਹਰਾਮ ਕੌਣ ਸਨ ਖਾਲਸਾ ਰਾਜ ਅੰਦਰ ?

ਅੰਗਰੇਜ਼ਾਂ ਦੀ ਸ਼ਹਿ ਤੇ ਤੁਸਾਂ ਸਾਡੀਆਂ ਜਾਇਦਾਦਾ ਲੁੱਟੀਆਂ, ਘਰ ਘਾਟ ਸਾੜੇ, ਹੱਦ ਦਰਜ਼ੇ ਦੇ ਘਟੀਆ ਕੁਕਰਮ ਕੀਤੇ।

ਤੁਹਾਡੀ ਇਸ ਗਦਾਰੀ ਦੇ ਗਵਾਹ ਮੁਸਲਮਾਨ ਇਤਿਹਾਸਕਾਰ ਤੇ ਤਹਾਡੇ ਭਾਈਵਾਲ ਅੰਗਰੇਜ਼ ਆਪ ਹਨ ਕਿ ਕਿਵੇਂ ਤੁਸਾਂ ਪੰਜਾਬ ਦੀਆਂ ਧੀਆਂ ਭੈਣਾ ਦੀ ਬੇਪਤੀ ਕੀਤੀ। ਅਸੀਂ ਥੋਡੀਆਂ ਧੀਆਂ ਭੈਣਾਂ ਬਚਾਉਂਦੇ ਰਹੇ ਪਰ ਉਸਦਾ ਇਨਾਮ ਤੁਹਾਡੇ ਵਲੋਂ ਸਾਨੂੰ ਅੰਗਰੇਜ਼ਾਂ ਦੀ ਗੁਲਾਮੀ ਦੇ ਰੂਪ ਵਿਚ ਦਿੱਤਾ ਗਿਆ।

ਦੱਸੋ 1849 ਤੋਂ 1857 ਤੱਕ ਕਿੰਨੇ ਕੁ ਸਾਲ ਬਣਦੇ ਨੇ ?

ਉਸ ਵੇਲ਼ੇ ਦਸ ਹਜ਼ਾਰ ਤੋਂ ਵੱਧ ਖਾਲਸਾ ਫ਼ੌਜ਼ ਜੇਲ੍ਹਾਂ ਵਿੱਚ ਤਾੜੀ ਹੋਈ ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਜਵਾਨ ਲਾਪਤਾ ਸਨ। ਸਿੱਖ ਜਰਨੈਲ ਕੈਦ ਸਨ। ਸਿੱਖਾਂ ਲਈ ਘੋੜਿਆਂ ਤੇ ਚੜ੍ਹਨ ਤੇ ਵੀ ਪਾਬੰਦੀ ਲੱਗੀ ਹੋਈ ਸੀ। ਸਾਡੀ ਹਾਰ ਦੇ ਫੱਟ ਅਜੇ ਅੱਲੇ ਸਨ ਅਤੇ ਤੁਸੀਂ ਤਾਂ ਉਸ ਵੇਲ਼ੇ ਵੈਸੇ ਹੀ ਸਾਡੀਆਂ ਅੱਖਾਂ ਵਿੱਚ ਕੰਡੇ ਵਾਂਙੂ ਰੜਕਦੇ ਸੀ। ਐਨਾ ਕੁਝ ਹੋਣ ਦੇ ਬਾਵਜੂਦ ਤੁਸੀਂ ਉਸ ਬਿਨ ਸਿਰ ਪੈਰ ਦੀ ਲੜਾਈ ਵਿੱਚ ਸਾਡਾ ਸਾਥ ਭਾਲ਼ਦੇ ਫਿਰਦੇ ਸੀ ?

ਤੁਹਾਡੇ ਇਸ ਝੂਠ ਦਾ ਜਵਾਬ ਦੇਣਾ ਜਰੂਰੀ ਹੋ ਗਿਆ ਹੈ ਤਾਂ ਕਿ ਦੁਨੀਆਂ ਦੇ ਲੋਕ ਗੁਮਰਾਹ ਨਾ ਹੋਣ ਅਤੇ ਜਾਣ ਲੈਣ ਕਿ 1857 ਦੇ ਅਖੌਤੀ ਗਦਰ ਦਾ ਸੱਚ ਕੀ ਹੈ। ਮੈਂ ਅੱਜ ਹੀ ਰਾਤੋ-ਰਾਤ ਇਸ ਬਾਰੇ ਇਕ ਕਿਤਾਬ ਲਿਖਾਂਗਾ।

(ਜੇ ਇੰਨਾ ਲੇਖ ਪੜ੍ਹ ਲਿਆ ਹੈ ਤਾਂ ਹੁਣ ਸ਼ੇਅਰ ਜਰੂਰ ਕਰ ਦਿਓ)

ਇਹ ਬੋਲਕੇ ਡਾ. ਸਾਹਿਬ ਨੇ ਇਜ਼ਾਜਤ ਲੈ ਲਈ। ਕਈ ਅਖੌਤੀ ਬੁੱਧੀਜੀਵੀ ਓਥੋਂ ਖਿਸਕ ਗਏ। ਜਿਹਨਾਂ ਅਜੇ ਬੋਲਣਾ ਸੀ ਉਹਨਾਂ ਵਿਚੋਂ ਕਈ ਅਪਣਾ ਨਾਮ ਕਟਾ ਗਏ ਅਤੇ ਕਈ ਆਪਣੀ ਤਕਰੀਰ ਨੂੰ ਦੁਬਾਰਾ ਤੋਂ ਲਿਖਣ ਵਿੱਚ ਮਸਰੂਫ਼ ਹੋ ਗਏ।

ਸੱਚਮੁਚ ਡਾ. ਗੰਡਾ ਸਿੰਘ ਨੇ ਉਸੇ ਰਾਤ ਇਕ ਕਿਤਾਬ ਲਿੱਖ ਦਿੱਤੀ ਜਿਸਦਾ ਸਿਰਲੇਖ ਸੀ:-

THE INDIAN MUTINY OF 1857 AND THE SIKHS

ਇਹ ਇੱਕ ਇਤਿਹਾਸਕ ਸਚਾਈ ਹੈ ਕਿ 1857 ਦੇ ਘੜਮੱਸ ਵਿੱਚ ਸਿੱਖ ਰਾਜ ਦੀਆਂ ਕੀਮਤੀ ਵਸਤਾਂ ਫਤਿਹਗੜ ਦੇ ਕਿਲੇ ਵਿੱਚੋਂ ਅਖੌਤੀ ਇਨਕਲਾਬੀਆਂ ਵੱਲੋਂ ਲੁੱਟ ਲਈਆਂ ਗਈਆਂ ਸਨ।

ਆਰਐੱਸਐੱਸ ਦੇ ਮੁਢਲੇ ਆਗੂਆਂ ਵਿਚੋਂ ਇਕ, ਵੀਡੀ ਸਾਵਰਕਰ ਨੇ 1907 ਵਿਚ ਇਕ ਲੇਖ ਰਾਹੀਂ ਬੜੇ ਸ਼ਾਤਿਰਾਨਾਂ ਤਰੀਕੇ ਨਾਲ਼ ਇਸ ਲੁੱਟ-ਖਸੁੱਟ ਨੂੰ ਜਾਇਜ ਠਹਿਰਾਉਣ ਲਈ ਇਸ ਕਾਰੇ ਵਾਸਤੇ “ਭਾਰਤ ਕਾ ਪ੍ਰਥਮ ਸਵਤੰਤਰਤਾ ਸੰਗ੍ਰਾਮ” (ਆਜਾਦੀ ਦੀ ਪਹਿਲੀ ਲੜਾਈ) ਦਾ ਨਾਮ ਵਰਤਿਆ ਸੀ।

ਅਤੇ ਫੇਰ ਕੀ ਸੀ, ਸਦੀਆਂ ਦੀ ਗੁਲਾਮੀ ਤੇ ਗਦਾਰੀਆਂ ਦੇ ਸਿਵਾਏ ਹੋਰ ਕੁਝ ਤਾਂ ਪੱਲੇ ਹੈ ਨਹੀਂ ਸੀ ਇਹਨਾਂ ਦੇ, ਸੋ ਝੂਠੇ ਇਤਿਹਾਸ ਤੇ ਪਾਲਿਸ਼ ਮਾਰਕੇ ਜੁਲਮੀਂ ਰਜਵਾੜਿਆਂ ਨੂੰ ਫਿਲਮੀਂ ਕਹਾਣੀਆਂ ਵਾਂਙੂ ਦੇਸ਼ ਭਗਤ ਤੇ ਹੀਰੋ ਬਣਾਕੇ ਪੇਸ਼ ਕਰਨ ਦਾ ਸ਼ੁਗਲ ਸ਼ੁਰੂ ਕਰ ਲਿਆ ਹੈ ਇਹਨਾਂ ਨੇ।

ਦੂਜੇ ਪਾਸੇ ਸਿੱਖਾਂ ਦੀ ਮਾਨਸਕਤਾ ਨੂੰ ਦਬਾਕੇ ਰੱਖਣ ਲਈ ਉਹਨਾਂ ਨੂੰ ਵਿੱਲੇਨ ਬਣਾਕੇ ਪੇਸ਼ ਕੀਤਾ ਗਿਆ ਅਤੇ ਕੀਤਾ ਜਾ ਰਿਹਾ ਹੈ।

ਕਈ ਸਿੱਖ ਵੀਰ ਵੀ ਇਸ ਝੂਠ ਨੂੰ ਸੱਚ ਮੰਨੀ ਬੈਠੇ ਹਨ ਕਿਉਕਿ ਗੈਰਾਂ ਵੱਲੋਂ ਸਾਨੂੰ ਉਹੋ ਕੁਝ ਪੜ੍ਹਾਇਆ ਜਾਂਦਾ ਹੈ ਜੋ ਉਹ ਆਪਣੇ ਨਜ਼ਰੀਏ ਤੋਂ ਸਾਨੂੰ ਪੜ੍ਹਾਉਣਾ ਚਾਹੁੰਦੇ ਹਨ। ਅਸੀਂ ਆਪਣੇ ਇਤਿਹਾਸ ਨੂੰ ਆਪਣੇ ਨਜ਼ਰੀਏ ਨਾਲ਼ ਕਦੀ ਪੜ੍ਹਨਾ ਹੀ ਨਹੀਂ ਚਾਹੁੰਦੇ।

ਸ਼ਾਇਦ ਇਹੀ ਕਾਰਨ ਹੈ ਕਿ ਸਾਨੂੰ ਲਕਸ਼ਮੀ ਬਾਈ ਦਾ ਨਾਂ ਤਾਂ ਬਚਪਨ ਤੋਂ ਹੀ ਪਤਾ ਹੁੰਦਾ ਹੈ ਪਰ ਮਾਈ ਭਾਗ ਕੌਰ ਦੀ ਬਹਾਦਰੀ ਦਾ ਯਕੀਨ ਸਾਨੂੰ ਉਦੋਂ ਹੀ ਹੁੰਦਾ ਹੈ ਜਦੋਂ ਬਾਹਰਲੇ ਲੋਕ ਸਾਨੂੰ ਆਕੇ ਦੱਸਦੇ ਹਨ ਕਿ ਦੁਨੀਆਂ ਦੇ ਨਿਰਪੱਖ ਇਤਹਾਸਕਾਰਾਂ ਨੇ ਦੁਨੀਆਂ ਦੀਆਂ ਤਿੰਨ ਸਰਬੋਤਮ ਦਲੇਰ ਬੀਬੀਆਂ ਦੀ ਸੂਚੀ ਵਿੱਚ ਖਿਦਰਾਣੇ ਦੀ ਫਾਬ ਦੀ ਲੜਾਈ ਦੌਰਾਨ ਸਿੱਖ ਫ਼ੌਜੀ ਦਸਤੇ ਦੀ ਅਗਵਾਈ ਕਰਨ ਵਾਲ਼ੀ ਮਾਤਾ ਭਾਗ ਕੌਰ ਦਾ ਨਾਂ ਵੀ ਸ਼ਾਮਲ ਕੀਤਾ ਹੋਇਆ ਹੈ ।

ਅਖੌਤੀ ਗਦਰ ਦੀ ਇਸ ਝੂਠ ਦੀ ਕਹਾਣੀ ਨੇ ਗਦਰੀ ਬਾਬਿਆਂ, ਬੱਬਰ ਅਕਾਲੀਆਂ, ਸ਼ਹੀਦ ਉਧਮ ਸਿੰਘ ਤੇ ਕਰਤਾਰ ਸਿੰਘ ਸਰਾਭੇ ਵਰਗਿਆਂ ਹਜਾਰਾਂ ਲੋਕ ਨਾਇਕਾਂ ਦੀਆਂ ਸ਼ਹਾਦਤਾਂ ਨੂੰ ਰੋਲ਼ਕੇ ਰੱਖ ਦਿੱਤਾ ਹੈ।

ਸਿੱਖਾਂ ਦੀ ਅਣਖ਼ ਨੂੰ ਘੱਟੇ ਮਿੱਟੀ ਰੋਲਣ ਲਈ ਹੀ ਭਾਰਤ ਕਾ ਪ੍ਰਥਮ ਸਵਤੰਤਰਤਾ ਸੰਗ੍ਰਾਮ ਨਾਂ ਦੀ ਇਸ ਫ਼ਰਜੀ ਕਹਾਣੀ ਨੂੰ ਸ਼ਾਇਦ ਵਧਾਅ ਚੜ੍ਹਾਕੇ ਪ੍ਰੋਜੈਕਟ ਕੀਤਾ ਗਿਆ ਹੈ।

ਦੇਸ਼ ਭਗਤੀ ਉਹ ਹੁੰਦੀ ਹੈ ਜਿਸ ਪਿੱਛੇ ਕੋਈ ਜ਼ਾਤੀ ਗਰਜਾਂ ਨਾ ਲੁਕੀਆਂ ਹੋਣ। ਜਿਸ ਪ੍ਰਾਪਤੀ ਪਿੱਛੇ ਮੋਹ ਤੇ ਲਾਲਚ ਛੁਪੇ ਹੋਣ ਉਹ ਦੇਸ਼ ਭਗਤੀ ਨਹੀਂ ਹੁੰਦੀ।

ਐਂ ਤਾਂ ਇਸ ਮੁਲਕ ਵਿਚ ਹੁਣ ਤੱਕ ਵੱਟ ਬੰਨਿਆਂ ਦੇ ਰੌਲ਼ੇ ਪਿੱਛੇ ਵੀ ਲੱਖਾਂ ਕਤਲ ਹੋ ਚੁੱਕੇ ਹਨ। ਕੀ ਹੁਣ ਉਹਨਾਂ ਕਤਲਾਂ ਨੂੰ ਵੀ ਸ਼ਹੀਦੀਆਂ ਗਿਣ ਲਈਏ?

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।

Leave a Reply

Your email address will not be published. Required fields are marked *