1 ਮਾਰਚ,1942 ਸਹੀਦੀ ਇੰਡੀਅਨ ਨੈਸ਼ਨਲ ਆਰਮੀ (ਆਜ਼ਾਦ ਹਿੰਦ ਫੋਜ਼) ਦੇ ਅਸਲੀ ਬਾਨੀ – ਗਿਆਨੀ ਪ੍ਰੀਤਮ ਸਿੰਘ ਜੀ

ਪੰਜਾਬੀ ਲੇਖਕ ਸਰਦਾਰ ਵਿਧਾਤਾ ਸਿੰਘ ਤੀਰ ਵਲੋ 1949 ਚ ਪ੍ਰਕਾਸ਼ਿਤ ਪੰਜਾਬੀ ਕਿਤਾਬ ਵਿੱਚ ਕਿਹਾ ਗਿਆ ਹੈ ਕਿ ਆਜ਼ਾਦ ਹਿੰਦ ਫੋਜ਼ ਦੀ ਸਥਾਪਨਾ ਦਾ ਵਿਚਾਰ/ਉਪਜ ਗਿਆਨੀ ਪ੍ਰੀਤਮ ਸਿੰਘ ਜੀ ਦੀ ਸੀ ਜਿਹਨਾ ਨੇ ਜਪਾਨੀ ਫੌਜ ਦੇ ਇੱਕ ਖੁਫੀਆ ਅਧਿਕਾਰੀ ਫੁਜ਼ੀਮੁਰਾ ਨਾਲ਼ ਇਸ ਦੇ ਗਠਨ ਬਾਰੇ ਮੁਲਾਕਾਤ ਕੀਤੀ ਸੀ।

ਪਰ ਇਹ ਸਚ ਮਿਟ ਗਿਆ ਅਤੇ ਸਿਰਫ ਦੋ ਨਾਵਾਂ ਦਾ ਵਾਰ-ਵਾਰ ਜ਼ਿਕਰ ਕੀਤਾ ਜਾਂਦਾ ਹੈ
ਕੈਪਟਨ (ਬਾਅਦ ਚ ਜਨਰਲ)ਮੋਹਨ ਸਿੰਘ ਅਤੇ
ਸੁਭਾਸ਼ ਚੰਦਰ ਬੋਸ।

ਪਰ ਅਜ਼ਾਦ ਹਿੰਦ ਫੋਜ਼(ਇੰਡੀਅਨ ਨੈਸ਼ਨਲ ਆਰਮੀ) ਦੇ ਅਸਲੀ ਬਾਨੀ ਗਿਆਨੀ ਪ੍ਰੀਤਮ ਸਿੰਘ ਜੀ ਸਨ।

ਗਿਆਨੀ ਪ੍ਰੀਤਮ ਸਿੰਘ ਜੀ ਦਾ ਜਨਮ 18 ਨਵੰਬਰ,1910 ਨੂੰ ਪਿੰਡ ਨਾਗੋਕੇ ਸਰਹਾਲੀ ਜ਼ਿਲ੍ਹਾ ਲਾਇਲਪੁਰ(ਇਸ ਵੇਲੇ ਪਾਕਿਸਤਾਨ ਵਿਚ) ਹੋਇਆ।
ਪਿਤਾ: ਸਰਦਾਰ ਮਾਇਆ ਸਿੰਘ
ਮਾਤਾ: ਫਤਿਹ ਕੌਰ
ਪਤਨੀ :ਬੀਬੀ ਕਰਤਾਰ ਕੌਰ
ਬੱਚੇ:ਪੁੱਤਰ ਪਿਰਥੀਪਾਲ ਸਿੰਘ, ਅਤੇ ਇੱਕ ਧੀ ਗੁਰਸ਼ਰਨ ਕੌਰ

ਆਪ ਜੀ ਨੇ ਆਪਣੀ ਮੁਢਲੀ ਪੜ੍ਹਾਈ ਲਾਇਲਪੁਰ, ਅਤੇ ਫਿਰ ਗਿਆਨੀ ਲਾਹੌਰ ਤੋਂ ਕੀਤੀ ਫਿਰ ਲਾਇਲਪੁਰ ਖੇਤੀਬਾੜੀ ਕਾਲਜ ਚ ਦਾਖਲ ਹੋ ਗਏ ,ਪਰ ਸਹੀਦ ਸਿੱਖ ਮਿਸ਼ਨਰੀ ਕਾਲਜ ਲਾਹੌਰ ਵਿਚ ਸਿਖ ਮਿਸ਼ਨਰੀ ਬਣਨ ਲਈ ਖੇਤੀਬਾੜੀ ਕਾਲਜ ਦੀ ਪੜਾਈ ਛੱਡ ਦਿਤੀ,ਸ਼ਾਦੀ ਤੋਂ ਬਾਅਦ ਆਪ ਜੀ ਦੀ ਪਤਨੀ ਦੀ 1938 ਵਿਚ ਮੋਤ ਹੋ ਗਈ ਸੀ।

ਮਿਸ਼ਨਰੀ ਅਤੇ ਦੇਸ਼ ਭਗਤ ਇਨਕਲਾਬੀ ਦੇ ਤੋਰ ਤੇ ਆਪ ਜੀ ਬੰਗਾਲ ਗਏ ,ਉਥੇ ਸਰਗਰਮੀ ਨਾਲ ਭਾਰਤ ਦੀ ਆਜ਼ਾਦੀ ਦੀ ਲਹਿਰ ਚ ਭਾਗ ਲੈਣਾ ਸੁਰੂ ਕਰ ਦਿਤਾ ਅਤੇ ਗਦਰ ਪਾਰਟੀ ਚ ਵੀ ਅਹਿਮ ਭੁਮਿਕਾ ਨਿਭਾਈ।

ਗਦਰ ਵਿਦਰੋਹ ਆਪਣੇ ਹੀ ਭਾਰਤੀਆਂ ਦੀ ਗਦਾਰੀ ਕਰਨ ਫੇਲ੍ਹ ਹੋ ਜਾਣ ਤੇ,ਆਪ ਜੀ ਨੇ ਅਗ੍ਰੇਜ਼ਾ ਦੀ ਬੰਗਾਲ ਰੇਜਿਮੇੰਟ ਦੇ ਭਾਰਤੀ ਫੋਜ਼ੀਆ ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ, ਅਗ੍ਰੇਜ਼ਾ ਨੂੰ ਸੂਹ ਮਿਲਣ ਤੇ ਅਗ੍ਰੇਜ਼ਾ ਨੇ ਆਪ ਜੀ ਨੂੰ ਗਿਰਫਤਾਰ ਕਰਨ ਦਾ ਅਲਾਨ ਕਰ ਦਿੱਤਾ ਹੈ, ਜਿਸਤੇ ਆਪ ਜੀ ਬਰਮਾ ਰਾਹੀ ਹੁੰਦੇ ਹੋਏ ਬੈਕਾਕ ਚਲੇ ਗਏ,ਓਥੇ ਹੋਰ ਇਨਕਲਾਬੀ ਭਾਰਤੀਆਂ ਨਾਲ਼ ਰਹਿਣ ਲਗ ਗਏ।ਬੈਕਾਕ ਚ ਸਥਾਨਕ ਸਿੱਖ ਭਾਈਚਾਰੇ ਅਤੇ ਨਾਲ਼ ਹੀ ਨਾਲ਼ ਆਪ ਜੀ ਨਾਲ ਮਿਸ਼ਨਰੀ ਦਾ ਕੰਮ ਸ਼ੁਰੂ ਕਰ ਦਿਤਾ ਤੇ ਗਦਰ ਪਾਰਟੀ ਦੇ ਸੰਦੇਸ਼ ਨੂੰ ਵੀ ਫੈਲਾਉਣਾ ਸੁਰੂ ਕਰ ਦਿਤਾ।

ਫਿਰ ਆਪ ਜੀ ਨੇ ਜਪਾਨੀ ਖੁਫ਼ੀਆ ਏਜੰਸੀ ਦੇ ਮੇਜਰ ਫਿਊਜੀਵਾਰਾ ਨਾਲ ਮੁਲਾਕਾਤ ਕੀਤੀ ਜੋ ਜਪਾਨ ਦੇ ਖੁਫੀਆ ਅਧਿਕਾਰੀ ਸਨ,ਜਿਸ ਨਾਲ਼ ਮਿਲਕੇ ਹਿੰਦੁਸਤਾਨ ਨੂੰ ਅਜ਼ਾਦੀ ਦਿਵਾਉਣ ਲਈ ਕੰਮ ਸੁਰੂ ਕਰ ਦਿਤਾ।ਇਹ ਗਿਆਨੀ ਪ੍ਰੀਤਮ ਸਿੰਘ ਦੇ ਵਿਚਾਰ ਹੀ ਸਨ ਕੇ ਜਿਹਨਾ ਨੇ ਕਿਹਾ ਕੇ ਅੰਗਰੇਜ਼ਾਂ ਦੀ ਫੋਜ਼ ਚ ਡਿਊਟੀ ਕਰਦੇ ਭਾਰਤੀ ਸਿਪਾਹੀ ਨੂੰ ਕਿਹਾ ਜਾਵੇ ਕਿ ਓਹ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਆਜ਼ਾਦ ਹਿੰਦ ਫੋਜ਼ ਦੇ ਮੈਬਰ ਬਨਣ ਤੇ ਹਿੰਦੁਸਤਾਨ ਦੀ ਅਜ਼ਾਦੀ ਲਈ ਲੜਨ।

ਆਜ਼ਾਦ ਹਿੰਦ ਫੋਜ਼ ਬਨਾਉਟ ਦੀ ਯੋਜਨਾ ਨੂੰ ਸ਼ੁਰੂ ਕੀਤਾ ਗਿਆ ਸੀ,ਇਹ ਯੋਜਨਾ ਦੂਜੀ ਸੰਸਾਰ ਜੰਗ ਲੱਗਣ ਤੋਂ ਪਹਿਲਾ ਦੀ ਹੈ ,ਮੇਜਰ ਫੁਜ਼ੀਮੁਰਾ ਤੇ ਗਿਆਨੀ ਪ੍ਰੀਤਮ ਸਿੰਘ ਜੀ ਦੀ ਯੋਜਨਾ ਨਾਲ਼ ਆਜ਼ਾਦ ਹਿੰਦ ਫੋਜ਼ ਦਾ ਗਠਨ ਹੋਇਆ ਤੇ ਗਿਆਨੀ ਪ੍ਰੀਤਮ ਸਿੰਘ ਜੀ ਦੀ ਸੋਚ ਅਨੁਸਾਰ ਓਹਨਾ ਦੀ ਸਹੀਦੀ ਤੋਂ ਬਾਦ 21 ਅਕਤੂਬਰ,1943 ਨੂੰ ਆਜ਼ਾਦ ਹਿੰਦ ਫੋਜ਼ ਦਾ ਪਹਿਲਾ ਸੈਨਾਪਤੀ ਜਨਰਲ ਮੋਹਨ ਸਿੰਘ ਨੂੰ ਬਣਾਇਆ ਗਿਆ ਓਹ ਆਜ਼ਾਦ ਹਿੰਦ ਫੋਜ਼ ਦੇ ਬਾਨੀ ਨਹੀ ਹਨ।

1941 ਵਿਚ ਜਨਰਲ ਮੋਹਨ ਸਿੰਘ,ਗਿਆਨੀ ਪ੍ਰੀਤਮ ਸਿੰਘ ਤੇ ਫੁਜ਼ੀਮੁਰਾ ਨੇ ਅਲੋਰ ਸਟਾਰ ਗੁਰਦਵਾਰਾ ਸਾਹਿਬ ਬਰਮਾ ਵਿਖੇ ਇਕੱਠੇ ਹੋ ਕੇ ਆਜ਼ਾਦ ਹਿੰਦ ਫੋਜ਼ ਬਨਾਉਣ ਤੇ ਭਾਰਤੀ ਆਜ਼ਾਦੀ ਦੀ ਅਰਦਾਸ ਕੀਤੀ ਸੀ।

ਆਜ਼ਾਦ ਹਿੰਦ ਫੋਜ਼ ਚ ਹਿੰਦੁਸਤਾਨ ਦੀ ਅਜ਼ਾਦੀ ਲਈ ਲੜ ਰਹੇ ਸੁਭਾਸ਼ ਚੰਦਰ ਬੋਸ ਨੂੰ ਗਿਆਨੀ ਪ੍ਰੀਤਮ ਸਿੰਘ ਜੀ ਦੀ 1 ਮਾਰਚ,1942 ਨੂੰ ਟੋਕੀਓ ਚ ਹਵਾਈ ਹਾਦਸੇ ਚ ਸਹੀਦੀ ਤੋਂ ਬਾਦ ਨਿਜੀ ਡਾਇਰੀ ਮਿਲੀ ਤੇ ਗਿਆਨੀ ਪ੍ਰੀਤਮ ਸਿੰਘ ਜੀ ਦੀ ਸਹੀਦੀ ਹੋਣ ਉਪਰੰਤ ਜਨਰਲ ਮੋਹਨ ਸਿੰਘ ਜੀ ਤੋਂ ਬਾਦ ਸੁਭਾਸ਼ ਚੰਦਰ ਬੋਸ ਆਜ਼ਾਦ ਹਿੰਦ ਫੋਜ਼ ਦਾ ਮੁਖੀ ਬਣੇ।

ਗਿਆਨੀ ਪ੍ਰੀਤਮ ਸਿੰਘ ਜੀ ਨੇ ਬਹੁਤ ਪਹਿਲਾਂ ਹੀ ਭਾਰਤ ਛੱਡ ਦਿਤਾ ਸੀ।
ਜਦਕਿ ਸੁਭਾਸ਼ ਚੰਦਰ ਬੋਸ 1940 ਤਕ ਭਾਰਤ ਵਿਚ ਹੀ ਸਨ ਤੇ Giani ਜੀ ਦੇ ਚਲਾਣੇ ਤੋਂ ਬਾਦ ਉਹ 1943 ਚ ਮਲੇਸੀਆ ਪਹੁੰਚੇ ਸਨ ਤੇ ਆਜ਼ਾਦ ਹਿੰਦ ਫ਼ੌਜ਼ ਦੇ ਮੁਖੀ ਬਣੇ।

ਗਿਆਨੀ ਪ੍ਰੀਤਮ ਸਿੰਘ ਜੀ ਨੂੰ ਸਲਾਮ ਹੈ ਜੀ।

Leave a Reply

Your email address will not be published. Required fields are marked *