ਇਹ ਸਭ ਮੁੱਖ ਮਾਸ ਖਾਣ ਨਾਲ ਇਨਸਾਨ ਵਿੱਚ ਪ੍ਰਵੇਸ਼ ਕਰਦਾ ਹੈ।
ਚੀਨ 2002 ਵਿੱਚ “ਸਾਰਸ SARS ਸਵੀਅਰ ਅਕੀਊਟ ਰੈਸਪੀਰੈਟਰੀ ਸੀਂਡਰਮ ਭਾਵ ਬਹੁਤ ਹੀ ਭਿਆਨਕ ਸਾਹ ਕਿਰਿਆ ਦੇ ਦੋਸ਼ ਲੱਛਣ” , ਇਹ ਉਦੋਂ ਵੀ ਚੀਨ ਵਿੱਚ ਸੀਵਕ ਕੈਟ ਇਕ ਜੰਗਲੀ ਬਿੱਲੀਆਂ ਦੀ ਖਾਸ ਕਿਸਮ ਦੇ ਮਾਸ ਭੱਖਣ ਤੋਂ ਹੋਇਆ ਸੀ।

ਸਵਾਇਨ ਫਲੂ 2009 ਇਹ ਸੂਰਾਂ ਦੇ ਮਾਸ ਤੋਂ।

2012 “ਮਰਸ MERS ਮਿਡਲ ਈਸਟ ਰੈਸਪੀਰੈਟਰੀ ਸੀਂਡਰਮ” ਭਾਵ ਮੱਧ ਪੂਰਬੀ (ਅਰਬ ਖੇਤਰ) ਸਾਹ ਕਿਰਿਆ ਦੇ ਦੋਸ਼ ਦੇ ਲੱਛਣ”, ਇਹ ਬੋਤਿਆਂ (ਊੰਟਾ) ਦੇ ਮਾਸ ਦੇ ਭੱਖਣ ਕਾਰਨ ਫੈਲਿਆ ਸੀ।
ਫਿਰ ਬਰਡ ਫਲੂ ਜੋ ਮੁਰਗਿਆਂ ਤੇ ਹੋਰ ਪਰਿੰਦਿਆ ਤੋਂ।

ਹੁਣ ਆਹ ਕਰੋਨਾਵਾਇਰਸ ਇਹ ਵੀ ਮੁੱਖ ਮਾਸ ਖਾਣ ਤੋਂ ਹੈ।

ਉੰਝ ਇਕ ਜੰਗਲੀ ਜੀਵਾਂ ਵਿਚਕਾਰ ਤੇ ਇਨਸਾਨੀਅਤ ਪਿੰਡ/ਸਰੀਰ ਵਿਚਕਾਰ ਅੱਡ ਅੱਡ ਦਾਇਰਾ ਹੁੰਦਾ ਹੈ ਇਹ ਜਰਮ ਇਹ ਕੀਟਾਣੂ ਪ੍ਰਵੇਸ਼ ਨਹੀਂ ਕਰ ਸਕਦਾ ਮਗਰ ਇਹ ਉਦੋਂ ਪ੍ਰਵੇਸ਼ ਕਰਦਾ ਹੈ ਜਦੋਂ ਇਨਸਾਨੀ ਸਰੀਰ ਦਾ ਪਾਚਨ ਤੰਤਰ ਦੀ ਰੱਖਿਅਕ ਪ੍ਰਣਾਲੀ ਇਸ ਨੂੰ ਗੁੰਮਰਾਹ ਹੋ ਕੇ ਹਾਮੀ ਭਰ ਦਿੰਦੀ ਹੈ।

ਇਹ ਸਾਰੇ ਵਾਇਰਸ ਬੈਟ BAT ਮਤਲਬ ਚਮਗਿੱਦੜਾਂ ਵਿੱਚ ਹਮੇਸ਼ਾਂ ਗੇੜ, ਚੱਕਰ Circle ਬਣਾਈ ਰੱਖਦੇ ਹਨ ਇਹ ਕਿਰਿਆ ਸਦੀਆਂ Centuries ਤੋਂ ਇਸੇ ਤਰ੍ਹਾਂ ਚੱਲੀ ਆ ਰਹੀ ਹੈ ਅਜੋਕੀ ਨਵੀਂ ਨਹੀਂ ਹੈ ਪਹਿਲਾਂ ਇਨਸਾਨ ਦਾ ਅੰਦਰੂਨੀ ਢਾਂਚਾ ਇਸ ਦੇ ਅਨੁਕੂਲ ਹੁੰਦਾ ਸੀ ਕਿਓਂ ❓ਕਿਉਂਕਿ ਇਨਸਾਨ ਜੰਗਲਾਂ ਦੇ ਨੇੜੇ ਜੰਗਲਾਂ ਦੇ ਵਿਚਕਾਰ ਵਿਚਰਨ ਰੈਣ ਵਸੇਰਾ ਆਮ ਕਰਦਾ ਰਹਿੰਦਾ ਸੀ ਕਿਉਂਕਿ ਇਨਸਾਨ ਜੰਗਲਾਂ ਤੋਂ ਹੀ ਨਿਕਲ ਅੱਡ ਹੋਇਆ ਹੈ। ਪਿੱਛਲੇ ੨੦੦ ਸਾਲਾਂ ਤੋਂ ਇਨਸਾਨੀ ਤੇ ਜੰਗਲਾਤੀ ਦਾਇਰਾ ਆਪਸ ਵਿੱਚ ਫਾਂਸਲਾ ਵੱਧਿਆ ਹੈ।

ਬੈਟ, ਚਮਗਿੱਦੜਾਂ ਦਾ ਉਪਰੋਕਤ ਜਾਨਵਰਾਂ ਨੂੰ ਵੱਢਣਾ ਜਿਵੇਂ ਬਿੱਲੀਆਂ ਊੰਟਾ ਤੇ ਹੋਰ ਜਾਨਵਰਾਂ ਨੂੰ ਆਮ ਹੀ ਹੈ ਤੇ ਇਸ ਦਾ ਉਨ੍ਹਾਂ ਤਾਈਂ ਪ੍ਰਵੇਸ਼ ਇੰਨ ਬਿੰਨ ਹੈ ਪ੍ਰਤੂੰ ਇਨਸਾਨ ਵਿੱਚ ਅਜਿਹਾ ਨਹੀਂ ਹੈ।

ਇਨਸਾਨੀ ਢਾਂਚਾ ਬਾਹਰੋਂ ਇਨ੍ਹਾਂ ਹਮਲਾਕਾਰਾਂ ਨੂੰ ਪ੍ਰਵਾਨਗੀ ਨਹੀਂ ਦਿੰਦਾ ਕਦੇ ਕਦਾਈਂ ਆਪਸੀ ਲੜਾਈ ਦੌਰਾਨ ਜੇਕਰ ਇਨਸਾਨ ਪਹਿਲਾਂ ਹੀ ਰੋਗੀ ਹੋਵੇ ਮਰੀਜਾਂ ਹੋਵੇ ਤਾਂ ਉਸ ਦਾ ਸਰੀਰਕ ਈਮੀਊਨ ਸਿਸਟਮ ਇਸ ਜੰਗ ਤੋਂ ਹਾਰ ਇਨ੍ਹਾਂ ਨਾਲ ਗ੍ਰਸਤ ਹੁੰਦਾ ਹੈ।

ਦੂਜਾ ਆਮ ਬਿਨਾਂ ਲੜਾਈ ਜਦੋਜਹਿਦ ਤੋਂ ਉਦੋਂ ਹੁੰਦਾ ਹੈ ਜਦੋਂ ਆਦਮੀ ਰੋਗ ਗ੍ਰਸਤ (ਚਮਗਿੱਦੜ ਤੋਂ ਵੱਢੇ) ਜਾਨਵਰਾਂ ਦੇ ਮਾਸ ਨੂੰ ਆਹਾਰ ਵਜੋਂ ਖਾਂਦਾ ਹੈ ਤਾਂ ਅਜਿਹੇ ਅਣਉਚਿਤ ਅਣਕੁਦਰਤੀ ਕੀਟਾਣੂ ਆਪਦਾ ਰੂਪ ਵਟਾ ਲੈਂਦੇ ਹਨ ਤੇ ਇਨਸਾਨੀ ਢਾਂਚਾ ਇਨ੍ਹਾਂ ਨੂੰ ਮਿੱਤਰ ਰੋਗਾਣੂ ਸਮਝ ਅੰਦਰ ਆਉਣ ਦੀ ਹਾਮੀ ਭਰ ਲੈਂਦਾ ਹੈ ਫਿਰ ਇਹ ਇਨਸਾਨੀ ਤੇ ਹੈਵਾਨੀ ਰਲ਼ਗਡ ਰੂਪ ਮੇਲ ਮਿਲਾਪ ਵਟਾ ਅਖਤਿਆਰ ਕਰ ਜਾਨਵਰੀ ਦਾਇਰੇ ਤੋਂ ਬਾਅਦ ਇਨਸਾਨੀ ਦਾਇਰੇ ਵਿੱਚ ਗੇੜ ਚੱਕਰ Circle ਭ੍ਰਮਣ ਸ਼ੁਰੂ ਕਰ ਦਿੰਦੇ ਹਨ ਭਾਵ ਇਕ ਇਨਸਾਨ ਤੋਂ ਦੂਜੇ ਇਨਸਾਨ ਵਿਚਕਾਰ ਫੈਲਾਅ ਸ਼ੁਰੂ ਹੋ ਜਾਂਦਾ ਹੈ।

ਚੀਨ, ਭਾਰਤ, ਵੀਅਤਨਾਮ, ਕੰਮਬੋਡੀਆ, ਲਾਊਸ, ਬਰਮਾ, ਇੰਡੋਨੇਸ਼ੀਆ ਦੀਆਂ ਕਈ ਵਰਗੀ ਇਲਾਕਾਈ ਇਨਸਾਨੀ ਇਕਾਈਆਂ ਕੁੱਤੇ, ਬਿੱਲੇ, ਚਮਗਿੱਦੜ, ਕੱਛੂ ਆਦਿ ਤੇ ਜੰਗਲੀ ਜਾਨਵਰਾਂ ਦਾ ਮਾਸ ਆਮ ਹੀ ਖਾਂਦੇ ਹਨ। ਇਨ੍ਹਾਂ ਵਿਚੋਂ ਚੀਨ ਪ੍ਰਮੁੱਖ ਹੈ। ਭਾਰਤ ਦੇ ਬੰਮਬੇ ਦੇ ਕਈ ਪ੍ਰਾਣੀ ਮੂਸ਼ਕ ਚੂਹੇ ਵੀ ਛੱਕ ਜਾਇਆ ਕਰਦੇ ਹਨ।

ਇਨ੍ਹਾਂ ਤੋਂ ਗ੍ਰਸਤ ਪ੍ਰਾਣੀ ਜਦੋਂ ਖੰਘਦਾ ਹੈ ਛਿੱਕਦਾ ਹੈ ਤਾਂ ਹਮੇਸ਼ਾ ਕੂਹਣੀ ਮੋੜ ਵਾਂਹ ਤੇ ਖੰਘਣਾ ਚਾਹੀਦਾ ਹੈ।

ਹੱਥ ਮਿਲਾਉਣ ਤੋਂ ਗੁਰੇਜ਼ ਪ੍ਰਹੇਜ ਹੀ ਕਰਨਾ ਚਾਹੀਦਾ ਹੈ।

ਅੱਜ ਜਿਹੜੇ ਆਪਣੇ ਹੁਣ ਇਨ੍ਹਾਂ ਅਹਿਤੀਆਦਨ ਨੁੱਕਸਿਆਂ ਨੂੰ ਅਪਣਾਉਣ ਦੀ ਗੱਲ ਆਖਦੇ ਹਨ ਸਲਾਹ ਦੇ ਰਹੇ ਹਨ ਉਹ ਸੰਪਰਦਾਇ ਸਿੰਘਾਂ ਦਾ ਮਜਾਕ ਉਡਾਇਆ ਕਰਦੇ ਸਨ।

ਗੁਰੂ ਸਾਹਿਬਾਨ ਨੇ ਦੋਵੇਂ ਹੱਥਾ ਨੂੰ ਜੋੜ ਫਤਿਹ ਗਜਾਊਣ ਲਈ ਆਖਿਆ ਹੋਇਆ ਹੈ ਇਕ ਹੱਥ ਮਿਲਾਉਣ ਦਾ ਪ੍ਰਚਲਨ ਵਲਾਇਤੀ ਹੈ ਦੋਵੇਂ ਹੱਥਾਂ ਨਾਲ ਸਤਿਕਾਰ ਵੀ ਵੱਧ ਹੁੰਦਾ ਹੈ ਤੇ ਬੀਮਾਰੀ ਦੇ ਕਿਟਾਣੂਆਂ ਦਾ ਸਕਰਮਣ ਸ਼ੂਤ ਆਦਾਨ-ਪ੍ਰਦਾਨ ਵੀ ਨਹੀਂ। ਆਪਦੀ ਵੀ ਤੇ ਦੂਜੇ ਦੀ ਵੀ ਰੱਖਿਆ ਹੁੰਦੀ ਹੈ ਬੱਚ ਬਚਾਵ ਹੈ।

ਮਾਸ ਤੋਂ ਵਰਜਿਤ ਫਿਰ ਬਾਹਰੋਂ ਘਰ ਆ ਇਸ਼ਨਾਨ ਕਰਨਾ ਬਾਰ ਬਾਰ ਹੱਥ ਧੋਣਾ ਗੰਦੇ ਹੱਥਾਂ ਨੂੰ ਮੂੰਹ ਨੱਕ ਨੇਤਰਾਂ ਨੂੰ ਨਾ ਲਗਾਉਣਾ ਜਿਸ ਨੂੰ ਕਈ ਜਾਗਰੂਕ ਵਾਹਮਪੁਣਾ ਜਾਂ ਵਹਿਮੀ ਆਖਦੇ ਸੀ ਅੱਜ ਖੁਦ ਉਨ੍ਹਾਂ ਮਰਿਆਦਾਈ ਕ੍ਰਿਆਵਾਂ ਨੂੰ ਇਕ ਦੂਜੇ ਤੋਂ ਮੋਹਰੀ ਹੋ ਦੱਸਣਾ ਕਰ ਰਹੇ ਹਨ।

ਸੰਪਰਦਾਇ ਧੂਪ (ਧੂਪ ਗੰਢੀ ਚਾਰ ਮੇਵੇ ਦੋਨੋਂ ਚੰਦਨ ਦੋਨੋਂ ਲੈਚੀਆਂ ਦੋਨੋਂ ਜੌਂਅ ਦੋਨੋਂ ਸਪਾਰੀਆਂ ਖਸ ਚੱਬ ਧੂਪ ਲਕੜੀ ਤੁਲਸੀ ਪੱਤ੍ਰ ਤੱਜ ਪੱਤ੍ਰ ਤੇ ਭੋਜ ਪੱਤ੍ਰ ਲੌਂਗ ਚਾਮੋਤੀਆ ਨੇਤਰ ਬਾਲਾ ਸੁਗੰਧ ਬਾਲਾ ਕੇਸਰ ਕਸਤੂਰੀ ਮੁਸਕ ਕਫੂਰ ਛੱਲ ਛਬੀਰਾ ਮੁਂਥਰਾ ਅਗਰ ਤਰਾ ਨੂੰ ਮਿਲਾ ਬਣਨ ਵਾਲਾ) ਹੀ ਇਕ ਮਿਸਾਲ ਵਜੋਂ ਲੈ ਲਵੋ ਉਸ ਨੂੰ ਬਣਾਉਣ ਲਈ ਕਿੰਨੇ ਪਦਾਰਥਾਂ ਦੀ ਜਰੂਰ ਪੈਂਦੀ ਹੈ ਜੋ ਧੁੱਖਦਾ ਹੋਇਆ ਖੁਸ਼ਬੂ ਦੇ ਨਾਲ ਨਾਲ ਫੇਫੜਿਆਂ ਨੂੰ ਤਾਕਤ ਦਿੰਦਾ ਹੋਇਆ ਵਾਤਾਵਰਣ ਚੌਗਿਰਦੇ ਨੂੰ ਸ਼ੁੱਧ ਰੱਖਣ ਲਈ ਸਹਾਇਕ ਹੈ।

ਸਾਇੰਸ (ਵਿਗਿਆਨਕ ਤਰੱਕੀ ਮਾੜੀ ਨਹੀਂ ਮਗਰ ਬੇਵਜ੍ਹਾ ਧਾਰਮਿਕ ਅਸੂਲਾਂ ਦੀ ਖਿੱਲੀ ਮਾੜੀ ਹੈ) ਦੇ ਨਾਂ ਤੇ ਧਾਰਮਿਕ ਖਿਲਵਾੜ ਕਰਨ ਵਾਲੇ ਸਮਝ ਲੈਣਾ ਕਰਨ ਕਿ ਪੁਲਾੜ ਦੀਆਂ ਡੀਂਗਾਂ ਫੜ੍ਹਾਂ ਮਾਰਨ ਵਾਲੇ ਹਜੇ ਧਰਤੀ ਦੇ ਬੇਅੰਤ ਅਣਗਿਣਤ ਰਹੱਸ ਗੁੱਝੇ ਭੇਦਾਂ ਤੋ ਬੇਖਬਰ ਅਣਜਾਣ ਹਨ।

ਉਹ ਪ੍ਰੀਪੂਰਨ ਪ੍ਰਮਾਤਮਾ ਦਾ ਭੇਦ ਕੋਈ ਨਹੀ ਪਾ ਸਕਦਾ ਕਾਫ਼ੀ ਮਰਿਆਦਾਵਾਂ ਦਾ ਪਾਲਣ ਕਰਨਾ ਅਨੇਕਾਂ ਬੀਮਾਰੀਆਂ ਦਾ ਖੁਦ ਮੁਖਤਿਆਰੀ ਆਪ ਮੁਹਾਰਾ ਇਲਾਜ ਤੇ ਪ੍ਰਹੇਜ ਹੋ ਨਿਭੜਦਾ ਹੈ।