ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਅੱਜ ਸਾਰਾ ਸੰਸਾਰ ਦਮਦਮੀ ਟਕਸਾਲ ਦੀ ਮਰਿਆਦਾ ਨੂੰ ਅਪਨਾ ਰਿਹਾ, ਵਾਰ ਵਾਰ ਹੱਥ ਥੋਣੇ , ਮੂੰਹ ਕੱਪੜੇ ਨਾਲ ਢੱਕ ਕੇ ਰੱਖਣਾ ਖਾਣਾ ਬਣਾਉਣ ਖਾਣ ਵੇਲੇ ਸ਼ੁਚਮਤਾ ਰੱਖਣੀ ਆਦਿ। ਜਿਹੜੇ ਹਰ ਵੇਲੇ ਟਕਸਾਲ ਦੀ ਮਰਿਆਦਾ ਨੂੰ ਪਖੰਡ ਦੱਸਦੇ ਸੀ ਅੱਜ ਉਹ ਵੀ ਟਕਸਾਲੀ ਬਣੀ ਫਿਰਦੇ। ਅੱਜ ਸੰਸਾਰ ਨੂੰ ਲੋੜ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਦੱਸੀ ਮਰਿਆਦਾ ਉਪਰ ਚੱਲਣ ਦੀ ਤਾਂ ਹੀ ਭਵਿੱਖ ਵਿੱਚ ਅਸੀ ਅਜਿਹੀਆਂ ਬਿਮਾਰੀਆਂ ਤੋਂ ਬਚ ਸਕੀਏ।
🦅🙏ਅਸਲੀ ਖਾਲਸਾ ਕੌਣ ਹੈ🙏ਦੇਖੋ ਸਾਡੇ ਪੂਰਨ ਸਤਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਕਿਸ ਤਰਾਂ ਦਾ ਖਾਲਸਾ ਬਣਾਇਆ ਸੀ ਅਤੇ ਅਸੀ ਕਿਸਤਰਾਂ ਦੇ ਭੇਖੀ ਬਣ ਗਏ-💐ਸ਼ਰੀਰ ਦੇ ਉਪੱਰ ਪੰਜ ਕਕਾਰ ਪਹਿਨ ਕੇ , ਸਿਰ ਕੇਸਕੀ ਸਜਾ ਕੇ, ਕੋਈ ਖਾਲਸਾ ਨਹੀ ਬਣ ਜਾਂਦਾਂ , ਇਨਾ ਗੁਣਾ ਬਿਨਾਂ ਭੇਖੀ ਜਰੂਰ ਅਖਵਾਂਵੇਗਾਂ !💐ਨੀਲੇ ਬਾਣੇ ਪਹਿਨ ਕੇ ਬੱਕਰੇ ਵੱਡਣ ਵਾਲਾ ਜਾਲਮ ਖਾਲਸਾ ਨਹੀ ਹੋ ਸਕਦਾ.ਬਾਬਾ ਬਿਧੀਚੰਦ ਜੀ ਦੇ ਨਾਮ ਤੇ ਬੱਕਰੇ ਰਿਨਣ ਵਾਲੇ ਖਾਲਸੇ ਜਾਂ ਸੰਤ ਨਹੀ!ਗੁਰੂ ਸਾਹਿਬ ਆਖਦੇ ਹਨ ਕਿ: ਚੌਪਈ ਖਾਲਸਾ ਸੋਇ ਜੋ ਨਿੰਦਾ ਤਿਆਗੇ॥ ਖਾਲਸਾ ਸੋਇ ਲੜੇ ਹੋਇ ਆਗੈ ॥ ੪੪ ॥ ( ਅਵਗੁਣਾ ਨਾਲ ਜੰਗ)ਖਾਲਸਾ ਸੋਇ ਜੋ ਪੰਚ ਕੋ ਮਾਰੈ॥(ਪੰਜਾ ਚੋਰਾ ਨਾਲ ਜੰਗ) ਖਾਲਸਾ ਸੋਇ ਕਰਮ ਕੋ ਸਾੜੈ ॥ ੪੫ ॥( ਬੰਦਗੀ ਦੀ ਤਪਸ਼ ਨਾਲ ਮਾੜੇ ਕਰਮ ਸਾੜਨੇ)ਖਾਲਸਾ ਸੋਇ ਮਾਨ ਜੋ ਤਿਆਗੈ॥( ਆਪਣੇ ਆਪ ਨੂੰ ਬਾਕੀਆ ਤੋ ਜਿਆਦਾ ਸੁੱਧ ਹੋਣ ਦਾ ਮਾਨ) ਖਾਲਸਾ ਸੋਇ ਜੋ ਪਰਤ੍ਰੀਆ ਤੇ ਭਾਗੈ ॥ ੪੬ ॥ ( ਪਰਾਈ ਅੋਰਤ ਤੋ ਦੂਰ ਭੱਜਣਾ)ਖਾਲਸਾ ਸੋਇ ਜੋ ਪਰਦ੍ਰਿਸ਼ਟਿ ਕੋ ਤਿਆਗੈ॥(ਪਰ ਤਨ , ਪਰ ਧਨ ਤੇ ਨਿਗਾਹ ਨਾਹੀ ਰੱਖਣਾ)ਖਾਲਸਾ ਸੋਇ ਨਾਮ ਰਤ ਲਾਗੈ ॥ ੪੭ ॥ ( ਹਰ ਵਕਤ ਪ੍ਰਭੂ ਜੀ ਦੇ ਨਾਮ ਵਿੱਚ ਰੱਤਿਆ ਰਹਿਣ ਵਾਲਾ ਖਾਲਸਾ)ਖਾਲਸਾ ਸੋਇ ਗੁਰਬਾਣੀ ਹਿਤ ਲਾਇ॥ ਖਾਲਸਾ ਸੋਇ ਸਾਰ ਮੁੰਹਿ ਖਾਇ ॥ ੪੮ ॥ ਦੋਹਰਾ ਖ਼ਲਕ ਖ਼ਾਲਿਕ ਕੀ ਜਾਣ ਕੇ ਖ਼ਲਕ ਦੁਖਾਵੈ ਨਾਹਿ॥ ਖ਼ਲਕ ਦੁਖੈ ਨੰਦ ਲਾਲ ਜੀ ਖ਼ਾਲਿਕ ਕੋਪੈ ਤਾਹਿ ॥ ੪੯ ॥ ਚੌਪਈ ਖਾਲਸਾ ਸੋਇ ਨਿਰਧਨ ਕੋ ਪਾਲੈ ਖਾਲਸਾ ਸੋਇ ਦੁਸ਼ਟ ਕੋ ਗਾਲੈ ॥ ੫oll ਖਾਲਸਾ ਸੋਇ ਨਾਮ ਜਪ ਕਰੈ॥ ਖਾਲਸਾ ਸੋਇ ਮਲੇਛ ਪਰ ਚੜੈ ॥ ੫੧ ॥ ਖਾਲਸਾ ਸੋਇ ਨਾਮ ਸਿਉਂ ਜੋੜੇ ਖਾਲਸਾ ਸੋਇ ਬੰਧਨ ਕੋ ਤੋੜੇ ॥ ੫੨ ॥ ਖਾਲਸਾ ਸੋਇ ਜੋ ਚੜੇ ਤੁਰੰਗ॥ ਖਾਲਸਾ ਸੋਇ ਜੋ ਕਰੇ ਨਿਤ ਜੰਗ ॥ ੫੩ ॥ ਖਾਲਸਾ ਸੋਇ ਸ਼ਸਤਰ ਕੋ ਧਾਰੈ॥ ਖਾਲਸਾ ਸੋਇ ਦੁਸ਼ਟ ਕੋ ਮਾਰੈ ॥ ੫੪ ॥ ਦੋਹਰਾ ਦੋਹੀ ਫਿਰੇ ਅਕਾਲ ਕੀ ਨਿੰਦਾ ਕਰੈ ਨਾ ਕੋਇ ਬਨ ਪਰਬਤ ਸਭ ਭਜੇਂਗੇ ਤਿਹ ਜਗਤ ਮੇਂ ਸੋਇ ॥ ੫੫ ॥💫💫💫💫💫💫💫💫💫🌹🌹🌹🌹🌹🌹🌹🌹🌹🌹🌹🌹🌹🌹🌹🌹