20 ਮਾਰਚ,2000 ਚਿੱਟੀ ਸਿੰਘਪੁਰਾ ਜ਼ਿਲਾ ਅਨੰਤਨਾਗ (ਜੰਮੂ ਤੇ ਕਸ਼ਮੀਰ) ਸਿੱਖ ਕਤਲੇਆਮ।

ਸਾਲ 2000 ਵਿੱਚ ਹੋਲੇ ਮਹੱਲੇ ਦੇ ਦਿਨ 36 ਸਿੱਖਾਂ ਦਾ ਕਤਲੇਆਮ ਚਿਟੀ ਸਿੰਘਪੁਰਾ,ਜ਼ਿਲਾ ਅਨੰਤਨਾਗ(ਜੰਮੂ ਅਤੇ ਕਸ਼ਮੀਰ) ਚ

20 ਮਾਰਚ,2000 ਨੂੰ 36 ਸਿੱਖਾਂ ਨੂੰ ਸਰੇਆਮ ਗੋਲੀਆਂ ਮਾਰ/ਸ਼ਹੀਦ ਕਰ ਦਿੱਤਾ ਗਿਆ ਸੀ।

ਰਾਤ ਦੇ ਹਨ੍ਹੇਰੇ ਵਿੱਚ ਫੌਜੀਆਂ ਦੀ ਵਰਦੀ ਪਾਈ ਕੁਝ ਅਣਪਛਾਤੇ ਵਿਅਕਤੀ ਪਿੰਡ ਚਿੱਟੀ ਸਿੰਘਪੁਰਾ ਵਿੱਚ ਆਏ ਅਤੇ ਉਨ੍ਹਾਂ ਤਲਾਸ਼ੀ ਲੈਣ ਦੇ ਬਹਾਨੇ ਘਰਾਂ ਵਿੱਚੋਂ ਸਾਰੇ ਮਰਦਾਂ ਨੂੰ ਬਾਹਰ ਕੱਢ ਲਿਆ।

ਸਾਰਿਆਂ ਨੂੰ ਗੁਰਦੁਆਰਾ ਸਾਹਿਬ ਦੇ ਨੇੜੇ ਲੈ ਆਏ ਅਤੇ ਗੁਰਦੁਆਰੇ ਦੀ ਬਾਹਰਲੀ ਕੰਧ ਕੋਲ ਖੜ੍ਹੇ ਕਰ ਕੇ ਅੰਨੇਵਾਹ ਗੋਲੀਆਂ ਮਾਰ ਕੇ ਸ਼ਹੀਦ ਕਰ ਦਿਤਾ। ਹਿੰਦੁਸਤਾਨੀ ਸਰਕਾਰ ਅਨੁਸਾਰ ਇਹ ਕਤਲੇਆਮ ਮੁਸਲਮਾਨ ਅੱਤਵਾਦੀਆਂ ਲਸਕਰ-ਏ-ਤੋਇਬਾ ਵਲੋਂ ਕੀਤਾ ਗਿਆ।
ਮੌਕੇ ਤੇ ਬੱਚੇ ਹੋਏ ਇਕ ਸਿੱਖ ਨਾਨਕ ਸਿੰਘ ਅਨੁਸਾਰ ਕਾਤਲ ਆਪਣੇ ਕਾਰੇ ਤੇ ਹੱਸ ਰਹੇ ਸਨ ਤੇ ਵਾਕੀ-ਟਾਕੀ ਤੇ ਸੰਦੇਸ਼ ਦੇ ਰਹੇ ਸਨ ਕਿ ਮਿਸ਼ਨ ਪੂਰਾ ਹੋ ਗਿਆ ਹੈ।

ਪਿੰਡ ਚ ਕੋਈ ਵੀ ਫੋਨ ਨਹੀਂ ਸੀ,ਕੁਝ ਲੜਕੇ ਮੌਕੇ ਤੇ ਆਏ ਅਤੇ 7 ਕਿਲੋਮੀਟਰ ਭੱਜ ਕੇ ਰੋਡ ਉਤੇ ਪਹੁੰਚੇ ਤੇ ਮਦਦ ਕਰਨ ਲਈ ਕਿਹਾ।
ਕਸ਼ਮੀਰ ਮਸਲੇ ਸਬੰਧੀ ਇਹ ਇਕ ਅਹਿਮ ਮੁਦਾ ਸੀ। ਕਤਲੇਆਮ ਤੋਂ ਬਾਦ ਸਿੱਖ ਵੱਡੀ ਗਿਣਤੀ ਚ ਪਿੰਡ ਚ ਇਕੱਠੇ ਹੀ ਗਏ ਓਨਾ ਨੇ ਪਾਕਿਸਤਾਨ ਤੇ ਮੁਸਲਮਾਨਾਂ ਵਿਰੋਧੀ ਨਾਆਰੇਬਾਜੀ ਕੀਤੀ ਤੇ ਹਿੰਦੁਸਤਾਨੀ ਸਰਕਾਰ ਨੂੰ ਸਿਖਾਂ ਦੀ ਰਾਖੀ ਕਰਨ ਚ ਅਯੋਗ ਰਹਿਣ ਤੇ ਭਰਪੂਰ ਨਿੰਦਾ ਕੀਤੀ,ਪਾਕਿਸਤਾਨ ਅਧਾਰਿਤ ਅਤਵਾਦੀ ਜਥੇਬੰਦੀਆਂਂ ਤੇ ਕਰਵਾਈ ਦੀ ਮੰਗ ਸਰਕਾਰ ਤੋਂ ਕੀਤੀ।

ਇਸ ਕਤਲੇਆਮ ਨੇ ਸਿੱਖਾਂ ਤੇ ਮੁਸਲਮਾਨਾਂ ਚ ਤਣਾਓ ਪੈਦਾ ਕਰ ਦਿਤਾ,ਤੇ ਸਿੱਖਾਂ ਨੇ ਮੁਸਲਮਾਨਾਂ ਤੋਂ ਅਲੱਗ ਸਕੂਲ ਖੋਲਣ ਦੀ ਮੰਗ ਕੀਤੀ।
ਸਾਲ 2005 ਚ ਭਾਈ ਘਨਈਆ ਨਿਸ਼ਕਾਮ ਕਮੇਟੀ ਨੇ ਇਸ ਮਸਲੇ ਚ ਇਨਕੁਆਰੀ ਦੀ ਮੰਗ ਕੀਤੀ ਤੇ ਇਨਕੁਆਰੀ ਸ਼ੁਰੂ ਹੋਈ।
ਅੰਤਰਰਾਸ਼ਟਰੀ ਇਨਕੁਆਰੀ ਦੀ ਵੀ ਮੰਗ ਉੱਠੀ,ਜੋ ਸੂਬਾ ਸਰਕਾਰ ਨੇ ਰੱਦ ਕਰ ਦਿਤੀ।
Madeleine Albright ਦੀ ਲਿਖੀ ਕਿਤਾਬ
The Mighty and the Almighty: Reflections on America, God, and World Affairs (2006),
ਅਨੁਸਾਰ ਇਹ ਕਤਲੇਆਮ ਅਮਰੀਕਾ ਦੇ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਹਿੰਦੁਸਤਾਨ ਯਾਤਰਾ ਦੇ ਸਬੰਧ ਚ ਹਿੰਦੂ ਅੱਤਵਾਦੀਆਂ ਦਾ ਕਾਰਾ ਦੱਸਿਆ ਤੇ ਇਸ ਸਬੰਧੀ ਪਹਿਲਾਂ ਹੀ ਤਿਆਰੀ ਕੀਤੀ ਹੋਈ ਦੱਸਿਆ ਸੀ,ਜਿਸਦਾ ਮਕਸਦ ਸਿੱਖਾਂ ਤੇ ਮੁਸਲਮਾਨਾਂ ਚ ਪਾੜਾ ਪਾਉਣਾ ਤੇ ਬਿੱਲ ਕਲਿੰਟਨ ਦੀ ਹਿੰਦੁਸਤਾਨ ਦੀ ਹੋਣ ਵਾਲੀ ਫੇਰੀ ਸਮੇ ਕਸ਼ਮੀਰ ਮੁਦੇ ਤੇ ਅੱਤਵਾਦ ਦੀ ਮੋਹਰ ਲਗਾਉਣਾ ਸੀ।ਇਸ ਤੋਂ ਵੱਧ ਕੁਛ ਕਹਿਣਾ ਜਾਇਜ਼ ਨਹੀਂ ਹੈ। (ਅਨੁਵਾਦ ਅੰਗਰੇਜ਼ੀ ਤੋਂ ਪੰਜਾਬੀ ਚ ਕੀਤਾ