ਮੈਂ ਚੰਡੀ ਗੋਬਿੰਦ ਸਿੰਘ ਦੀ
ਜਦੋਂ ਅਸੀਂ ਸਕੂਲ ਵਿੱਚ ਪੜ੍ਹਦੇ ਸੀ ਤਾਂ ਸਾਨੂੰ ਇੱਕ ਕਿਤਾਬ ਲੱਗੀ ਹੋਈ ਸੀ ਜਿਸਦਾ ਨਾਮ ਸੀ : ਪਟਿਆਲਾ ਸਾਹੀ ਘਰਾਣੇ ਦੀਆਂ ਪ੍ਰਸਿੱਧ ਸੂਰਬੀਰ ਦੇਵੀਆਂ” । ਇਸ ਕਿਤਾਬ ਵਿਚ ਇਕ ਅਧਿਆਇ ਰਾਣੀ ਸਾਹਿਬ ਕੌਰ ਦਾ ਸੀ । ਭਾਈ ਕਾਨ੍ਹ ਸਿੰੰਘ ਜੀ ਦੇ ਲਿਖੇ ਮਹਾਨ ਕੋੇਸ ਦੇ ਪੰਨਾ 178 ਅਨੁਸਾਰ ਰਾਣੀ ਸਾਹਿਬ ਕੌਰ ਮਹਾਰਾਜਾ ਅਮਰ ਸਿੰਘ ਪਟਿਆਲਾ ਪਤੀ ਦੀ ਸਪੁੱਤਰੀ ਅਤੇ ਰਾਜਾ ਸਾਹਿਬ ਸਿੰਘ ਜੀ ਦੀ ਵੱਡੀ ਭੈਣ ਸੀ। ਇਸਦਾ ਵਿਆਹ ਸਰਦਾਰ ਹਕੀਕਤ ਸਿੰਘ ਰਈਸ ਫਤਿਹਗੜ੍ਹ ਦੇ ਸਪੁੱਤਰ ਜੈਮਲ ਸਿੰਘ, ਘਨੱਈਆ ਮਿਸਲ ਦੇ ਰਤਨ ਨਾਲ ਸੰਮਤ 1834 (1777 ਈ਼) ਵਿੱਚ ਹੋਇਆ । ਇਸਨੇ ਆਪਣੇ ਭਾਈ ਦਾ ਰਾਜ ਵਧਾਉਣ ਅਤੇ ਬਚਾਉਣ ਵਿੱਚ ਜੋ੍ ਜੋ ਯਤਨ ਕੀਤੇ ਹਨ, ਉਹ ਸਿੱਖ ਇਤਿਹਾਸ ਵਿੱਚ ਅਦੁੱਤੀ ਹਨ । ਮਹਾਰਾਜਾ ਸਾਹਿਬ ਸਿੰਘ ਛੋਟੀ ਉਮਰ ਵਿੱਚ ਹੀ ਰਾਜ ਗੱਦੀ ਤੇ ਬੈਠਾ। ਨਾਨੂੰ ਮੱਲ ਵਰਗੇ ਭ੍ਰਿਸਟ ਮੰਤਰੀਆਂ ਕਾਰਨ ਰਾਜਾ ਸਾਹਿਬ ਸਿੰਘ ਬਹੁਤ ਜ਼ਿਆਦਾ ਸਰਾਬ ਪੀਣ ਲੱਗ ਪਿਆ ਅਤੇ ਸਿਕਾਰ ਵਿੱਚ ਹੀ ਮਸਤ ਰਹਿੰਦਾ ਸੀ। ਜਿਸ ਕਾਰਨ ਰਾਜ ਪ੍ਰਬੰਧ ਬਹੁਤ ਢਿੱਲਾ ਪੈ ਗਿਆ ਅਤੇ ਆਂਢ੍ ਗੁਆਂਢ ਦੇ ਗੈਰ ਸਿੱਖ ਰਾਜਿਆਂ ਨੇ ਇਸ ਰਾਜ ਨੂੰ ਹਥਿਆਉਣ ਦੀ ਕੋਸ਼ਿਸ਼ ਕੀਤੀ। ਰਾਣੀ ਸਾਹਿਬ ਕੌਰ ਆਪਣੇ ਭਰਾ ਦਾ ਰਾਜ ਡਾਵਾਂ੍ਡੋਲ ਦੇਖ ਕੇ ਪਟਿਆਲੇ ਆਈ ਅਤੇ ਰਾਜ ਪ੍ਰਬੰਧ ਆਪਣੇ ਹੱਥ ਵਿੱਚ ਲੈ ਲਿਆ । ਨਾਨੂੰ ਮੱਲ ਨੂੰ ਕੈਦ ਕਰਕੇ ਭਵਾਨੀਗੜ੍ਹ ਦੇ ਕਿਲ੍ਹੇ ਵਿਚ ਕੈਦ ਕਰ ਦਿੱਤਾ । ਜਿਸ ਨਾਲ ਸਾਰੇ ਅਮੀਰ ਵਜੀਰ ਚੌਕੰਨੇ ਹੋ ਗਏ ਅਤੇ ਰਾਜ ਪ੍ਰਬੰਧ ਮੁੜ ਸਹੀ ਲੀਹਾਂ ਤੇ ਆ ਗਿਆ।
ਉਸ ਵੇਲੇ ਮਰਹੱਟਿਆਂ ਦਾ ਜਲਾਲ ਜੋਬਨ ਤੇ ਸੀ ਅਤੇ ਦਿੱਲੀ ਤੋਂ ਅੱਗੇ ਵੱਧ ਰਹੇ ਸੀ। ਮਰਹੱਟਿਆਂ ਦੇ ਜਰਨੈਲ ਅੰਟਾ ਰਾਓ ਅਤੇ ਲਛਮੀ ਰਾਓ ਨੇ ਕੈਥਲ ਦੇ ਸਰਦਾਰ ਨੂੰ ਜਿੱਤਕੇ ਪਟਿਆਲੇ ਰਿਆਸਤ ਨੂੰ ਵੀ ਆਪਣੇ ਅਧੀਨ ਕਰਨਾ ਚਾਹਿਆ। ਇੱਧਰ ਪਟਿਆਲੇ ਦਰਬਾਰ ਨੂੰ ਵੀ ਇਸ ਦਾ ਪਤਾ ਚੱਲ ਗਿਆ । ਰਾਣੀ ਸਾਹਿਬ ਕੌਰ ਖੁਦ ਫੌਜ ਲੈ ਕੇ ਅੱਗੇ ਵਧੀ । ਦੋਹਾਂ ਫੌਜਾਂ ਦਾ ਟਾਕਰਾ ਰਾਜਪੁਰੇ ਕੋਲ ਮਰਦਾਂਪੁਰ ਦੇ ਅਸਥਾਨ ਤੇ ਹੋਇਆ ।
ਇਸ ਸਾਰੀ ਘਟਨਾ ਨੂੰ ਪਿਛਲੀ ਸਦੀ ਦੇ ਪ੍ਰਸਿੱਧ ਕਵੀ ਪ੍ਰੋ਼ ਮੋਹਨ ਸਿੰਘ ਨੇ ਆਪਣੀ ਕਿਤਾਬ : ਕਸੁੰਭੜੇ ਵਿੱਚ ਬਹੁਤ ਅੱਛੀ ਤਰ੍ਹਾਂ ਬਿਆਨ ਕੀਤਾ ਹੈ। ਰਾਣੀ ਸਾਹਿਬ ਕੌਰ ਦੇ ਪਟਿਆਲਾ ਆਉਣ ਤੋਂ ਪਹਿਲਾਂ ਪਟਿਆਲਾ ਦਰਬਾਰ ਦੇ ਹਾਲਾਤ ਦਾ ਨਕਸਾ ਇੰਝ ਖਿੱਚਿਆ ਹੈ :
ਸਤਾਰਾਂ ਸੌ ਤਰਿਆਨਵੇਂ ਦੇ ਸਮੇਂ ਨਿਰਾਲੇ ।
ਮੱਲੀ ਸਾਹਿਬ ਸਿੰਘ ਨੇ ਗੱਦੀ ਪਟਿਆਲੇ ।
ਨੱਢਾ ਸੀ ਉਹ ਕਚਕਰਾ ਮਸ ਫੁੱਟੀ ਨਾ ਹਾਲੇ ।
ਗੇਹਲਾ ਕਰ ਲਿਆ ਓਸ ਨੂੰ ਨਾਨੂ ਮੱਲ ਲਾਲੇ ।
ਟੇਟੇ ਚੜ੍ਹ ਦਰਬਾਰੀਆਂ, ਹੋ ਐਸ ਹਵਾਲੇ ।
ਭੁੱਲ ਬੈਠਾ ਉਹ ਗੱਭਰੂ ਸਿੰਘਾਂ ਦੇ ਚਾਲੇ ।
ਥਾਂ ਸੰਜੋਆ ਫਸ ਗਿਆ ਸੀਂਹ ਜ਼ੁਲਫ ਜੰੰਜਾਲੇ ।
ਜੰਗ ਲੱਗਾ ਤਲਵਾਰ ਨੂੰ, ਉਲਿਆਏ ਭਾਲੇ ।
ਚਲ ਪਏ ਦੌਰ ਸਰਾਬ ਦੇ ਮੱਤ ਮਾਰਨ ਵਾਲੇ ।
ਤਾਰੂ ਪੰਜ ਦਰਿਆ ਦਾ ਡੁੱਬ ਗਿਆ ਪਿਆਲੇ ।
ਇਨ੍ਹਾਂ ਕਮਜੋਰੀਆਂ ਕਰਕੇ ਹੀ ਮਰਹੱਟਿਆਂ ਦੀ ਸਿੱਖ ਰਿਆਸਤ ਤੇ ਹਮਲਾ ਕਰਨ ਦੀ ਹਿੰਮਤ ਪਈ। ਰਣ੍ਖੇਤਰ ਵਿੱਚ ਸਾਰੀ ਸਥਿਤੀ ਦਾ ਜਾਇਜਾ ਲੈ ਕੇ ਅੰਟਾ ਰਾਓ ਨੇ ਸਾਹਿਬ ਕੌਰ ਵੱਲ ਚਿੱਠੀ ਲਿਖੀ ਜਿਸ ਨੂੰ ਪ੍ਰੋ਼ ਮੋਹਨ ਸਿੰਘ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ।
ਲਿਖਿਆ ਸਾਹਿਬ ਕੌਰ ਨੂੰ ਅੰਟਾ ਰਾਉ ਛਲੀਏ ।
ਮੰਨ ਜਾ ਸਾਡੀ ਈਨ ਨੀਂ, ਨਹੀਂ ਅਸੀਂ ਨਾ ਟਲੀਏ ।
ਅਸੀਂ ਚੜ੍ਹੀਏ ਨ੍ਹੇਰੀ ਵਾਂਗਰਾਂ, ਹੜ੍ਹ ਵਾਂਗਰ ਚਲੀਏ ।
ਅਸੀਂ ਡਿੱਗਦੇ ਬਿਜਲੀ ਵਾਂਗਰਾਂ, ਥੰਮ੍ਹ ਵਾਂਗਰਾਂ ਖਲੀਏ।
ਸਾਥੋਂ ਡਰਨ, ਫਰੰਗੀ ਸੂਰਮੇ ਭਾਵੇਂ ਵਲ ਛਲੀਏ ।
ਅਸਾਂ ਕੰਡਿਆਂ ਨਾਲ ਨ ਖਹਿਬੜੀਂ ਨੀ ਕੋਮਲ ਕਲੀਏ।
ਦੂਸਰੇ ਪਾਸੇ ਰਾਣੀ ਸਾਹਿਬ ਕੌਰ ਵੀ ਮਾਤਾ ਸਾਹਿਬ ਕੌਰ ਦੀ ਬੱਚੀ ਤੇ ਅੰਮ੍ਰਿਤਧਾਰੀ, ਕਲਗੀਧਰ ਦੀ ਪੁੱਤਰੀ ਸੀ । ਜਿਸ ਨੇ ਸਹੁਰੇ ਤੇ ਪੇਕੇ ਘਰ ਕਈ ਐਸੀਆਂ ਘਟਨਾਵਾਂ ਵਿੱਚ ਦਲੇਰੀ ਨਾਲ ਮੁਕਾਬਲਾ ਕੀਤਾ ਸੀ । ਗੁਰਬਾਣੀ ਦੀ ਪ੍ਰੇਮਣ ਅਤੇ ਸਿੱਖੀ ਸਿਦਕ ਦੀ ਸਾਣ ਤੇ ਚੜ੍ਹਕੇ ਪਰੌੜ੍ਹ ਹੋਈ ਸਾਹਿਬ ਕੌਰ ਨੇ ਇੰਜ ਜਵਾਬ ਦਿੱਤਾ :
ਲਿਖਿਆ ਸਾਹਿਬ ਕੌਰ ਨੇ ਅੰਟਾ ਰਾਉ ਤਾਣੀ ।
ਮੈਂ ਨਾਗਣ, ਡੰਗਾਂ ਜਿਸ ਨੂੰ ਨਹੀਂ ਮੰਗਦਾ ਪਾਣੀ ।
ਮੈਂ ਚੰਡੀ ਗੋਬਿੰਦ ਸਿੰਘ ਦੀ, ਵੈਰੀ ਦਲ੍ ਖਾਣੀ ।
ਮੈਂ ਕਰ ਕਰ ਸੁੱਟਾਂ ਡੱਕਰੇ ਸਭ ਤੇਰੀ ਢਾਣੀ ।
ਮੈਂ ਚੁੰਘ੍ ਚੁੰਘ ਡੋਕੇ ਬੂਰੀਆਂ ਦੇ ਚੜ੍ਹੀ ਜਵਾਨੀ ।
ਮੈਂ ਲੜ੍ ਲੜ ਨਾਲ ਬਹਾਦਰਾਂ ਦੇ ਹੋਈ ਸਿਆਣੀ ।
ਮੈਂ ਸੀਹਣੀ ਪੰਜ ਦਰਿਆ ਦੀ ਮੈਨੂੰ ਕੱਲੀ ਨਾ ਜਾਣੀ।
ਦੋਹਾਂ ਧਿਰਾਂ ਦੀ ਗਹਿਗੱਚ ਲੜਾਈ ਹੋਈ ਤੇ ਦੁਪਹਿਰ ਤੱਕ ਪੂਰਾ ਤਾਣ ਲਾ ਕੇ ਪਟਿਆਲੇ ਦੀ ਫੌਜ ਨੇ ਮਰਹੱਟਿਆਂ ਨੂੰ ਰੋਕੀ ਰੱਖਿਆ । ਪਰ ਮਰਹੱਟਿਆਂ ਦੀ ਗਿਣਤੀ ਬਹੁਤੀ ਹੋਣ ਕਰਕੇ ਪੈਰ ਪਿਛਾਂਹਾਂ ਪਾਉਣ ਲੱਗ ਪਏ । ਆਪਣੀ ਫੌਜ ਨੂੰ ਹੱਲਾ੍ਸੇੇਰੀ ਦੇ ਕੇ ਦੁਸਮਣ ਦਾ ਮੁਕਾਬਲਾ ਕਰਨ ਲਈ ਸਾਹਿਬ ਕੌਰ ਨੇ ਆਪਣੀ ਫੌਜ ਨੂੰ ਇਸ ਤਰ੍ਹਾਂ ਸੰਬੋਧਨ ਕੀਤਾ :
ਤੱਕ ਸਿੰਘਾਂ ਨੂੰ ਨਿਘਰਦਾ ਉਹ ਸਿਦਕੀ ਰਾਣੀ ।
ਉੱਤਰੀ ਹਾਥੀ ਉਪਰੋਂ ਜਿਉਂ ਪਹਾੜੋਂ ਪਾਣੀ ।
ਉਹ ਬੁੱਕੀ ਸੀਂਹਣੀ ਵਾਂਗਰਾਂ, ਧੂਹ ਤੇਗ ਅਲਾਣੀ ।
ਤੁਸੀਂ ਸਿੰਘ ਗੁਰੂ ਦਸਮੇਸ ਦੇ ਨਾ ਗਿਲ ਗਵਾਣੀ ।
ਤੁਸੀਂ ਬਾਜ ਉਡਾਰੂ ਗ਼ਜ਼ਬ ਦੇ ਉਹ ਚਿੜੀਆਂ ਢਾਣੀ।
ਤੁਸੀਂ ਇੱਕ ਇੱਕ ਭਾਰੂ ਲੱਖਾਂ ਤੇ ਕੁਝ ਗੈਰਤ ਖਾਣੀ।
ਤੁਸਾਂ ਰੱਜ ਰੱਜ ਪੀਤਾ ਸੋਹਣਿਓਂ ਪੰਜਾਬ ਦਾ ਪਾਣੀ।
ਅਜ ਅੰਟਾ ਰਾਉ ਮਰਹੱਟੇ ਤੋਂ ਨਾ ਕੰਡ ਲਵਾਣੀ ।
ਤੁਸੀਂ ਆਏ ਬਚਾਂਦੇ ਵੀਰਨੋਂ ਲੱਖ ਭੈਣ ਬਿਗਾਨੀ ।
ਅਜ ਕੱਲਿਆਂ ਛਡ ਕੇ ਭੈਣ ਨੂੰ ਨਾ ਲੀਕ ਲਵਾਣੀ ।
ਰਾਣੀ ਸਾਹਿਬ ਕੌਰ ਦੀ ਹੱਲਾ੍ਸੇਰੀ ਨੇ ਫੌਜ ਵਿੱਚ ਨਵਾਂ ਜੋਸ ਭਰ ਦਿੱਤਾ ਅਤੇ ਉਹ ਅੱਗੇ ਵੱਧ ਕੇ ਟਾਕਰਾ ਕਰਨ ਲੱਗੇ । ਦੁਸਮਣ ਦੀ ਬਹੁਗਿਣਤੀ ਫੌਜ ਦਾ ਟਾਕਰਾ ਕਰਦਿਆਂ ਸਾਮਾਂ ਪੈ ਗਈਆਂ । ਦੋਨੋਂ ਫੌਜਾਂ ਆਪਣੇ੍ ਆਪਣੇ ਡੇਰਿਆਂ ਵਿੱਚ ਚਲੀਆਂ ਗਈਆਂ ।
ਡੇਰੇ ਪਹੁੰਚ ਕੇ ਰਾਣੀ ਸਾਹਿਬ ਕੌਰ ਨੇ ਚੋਣਵੇਂ ਸਰਦਾਰਾਂ ਨਾਲ ਮੀਟਿੰਗ ਕੀਤੀ ਅਤੇ ਸਾਰੀ ਸਥਿਤੀ ਸਾਹਮਣੇ ਰੱਖ ਕੇ ਇਹ ਵਿਚਾਰ ਪੇਸ਼ ਕੀਤੀ ਕਿ ਭਾਵੇਂ ਸਾਰੀ ਫੌਜ ਥੱਕੀ ਹੋਈ ਹੈ ਅਤੇ ਦੁਸਮਣ ਫੌਜ ਵੀ ਥੱਕ ਕੇ ਅਰਾਮ ਕਰ ਰਹੀ ਹੈ । ਜੇ ਥੋੜ੍ਹੀ ਹਿੰਮਤ ਧਾਰ ਕੇ ਅੱਧੀ ਰਾਤ ਨੂੰ ਦੁਸਮਣ ਫੌਜ ਤੇ ਅਚਾਨਕ ਹਮਲਾ ਕਰਕੇ ਦੱਬ ਲਿਆ ਜਾਵੇ ਤਾਂ ਜਿੱਤ ਯਕੀਨੀ ਹੈ । ਸਾਰੇ ਸਰਦਾਰ ਇਸ ਨਾਲ ਸਹਿਮਤ ਹੋ ਗਏ ਅਤੇ ਅੱਧੀ ਰਾਤ ਤੋਂ ਬਾਅਦ ਐਸਾ ਭਰਵਾਂ ਹੱਲਾ ਬੋਲਿਆ ਕਿ ਮਰਹੱਟਾ ਫੌਜ ਸੰਭਲ ਨਾ ਸਕੀ ਅਤੇ ਜਿੱਧਰ ਜੀਅ ਆਇਆ ਭੱਜ ਨਿਕਲੀ । ਦਿਨ ਚੜ੍ਹਨ ਤੋਂ ਬਾਅਦ ਵੀ ਮਰਹੱਟਾ ਫੌਜ ਨੇ ਮੁਕਾਬਲਾ ਕਰਨ ਦੀ ਹਿੰਮਤ ਨਾ ਕੀਤੀ ਇਸ ਤਰ੍ਹਾਂ ਰਾਣੀ ਸਾਹਿਬ ਕੌਰ ਜਿੱਤ ਦਾ ਡੰਕਾ ਵਜਾਉਂਦੀ ਪਟਿਆਲੇ ਆ ਗਈ ।
ਮਰਹੱਟਿਆਂ ਦੇ ਇੱਕ ਫਰਾਾਂਸੀਸੀ ਜਰਨੈਲ ਕੋਲ ਕੈਥਲ ਦੇ ਨੇੜੇ ਕਾਫੀ ਵੱਡੀ ਜਗੀਰ ਅਤੇ ਫੌਜ ਸੀ । ਇੱਕ ਵਾਰੀ ਜੀਂਦ ਦੇ, ਮਹਾਰਾਜਾ ਭਾਗ ਸਿੰਘ ਜੀ ਤੀਰਥ ਯਾਤਰਾ ਤੇ ਗਏ ਹੋਏ ਸਨ । ਫਰਾਂਸੀਸੀ ਜਰਨੈਲ ਨੇ ਜੀਂਦ ਤੇ ਚੜ੍ਹਾਈ ਕਰ ਦਿੱਤੀ ।
ਸਿੱਖੀ ਪਿਆਰ ਅਧੀਨ ਗੁਆਂਢੀ ਸਿੱਖ ਰਾਜ ਦੀ ਸਲਾਮਤੀ ਲਈ ਮਹਾਰਾਣੀ ਸਾਹਿਬ ਕੌਰ ਖੁਦ ਫੌੌਜ ਲੈ ਕੇ ਗਈ ਅਤੇ ਫਰਾਂਸੀਸੀ ਜਰਨੈਲ ਨੂੰ ਮੈਦਾਨਿ੍ ਜੰਗ ਵਿੱਚੋਂ ਭਜਾ ਕੇ ਰਿਆਸਤ ਜੀਂਦ ਦੀ ਰਾਖੀ ਕੀਤੀ ।
ਅਸੀਂ ਪਾਠਕਾਂ ਨੂੰ ਯਾਦ ਦਿਲਾਉਣਾ ਚਾਹੁੰਦੇ ਹਾਂ ਕਿ ਇਹ ਉਹ ਸਮਾਂ ਸੀ, ਜਦੋਂ ਹਿੰਦੁਸਤਾਨ ਦੀ ਆਮ ਇਸਤਰੀ ਇੱਕ ਅਬਲਾ ਨਾਰੀ ਕਹਾਉਂਦੀ ਸੀ। ਇਹਨਾਂ ਇਸਤਰੀਆਂ ਦੇ ਨਾਮ ਵੀ ਚੰਪਾ, ਚਮੇਲੀ, ਫੂਲਵਤੀ ਆਦਿ ਹੁੰਦੇ ਸਨ । ਮਾਨਸਿਕ ਤੌਰ ਤੇ ਆਪਣੀ ਰਾਖੀ ਲਈ ਇਹ ਕੁਝ ਵੀ ਨਹੀਂ ਕਰ ਸਕਦੀਆਂ ਸਨ । ਹਰ ਸਾਲ ਆਪਣੇ ਭਰਾਵਾਂ ਦੇ ਹੱਥ ਉਤੇ ਰੱਖੜੀ ਬੰਨ੍ਹ ਕੇ ਉਹਨਾਂ ਨੂੰ ਆਪਣੀ ਇੱਜ਼ਤ ਆਬਰੂ ਦਾ ਰਾਖਾ ਮੰਨਕੇ, ਲੰਮੀ ਉਮਰ ਦੀ ਕਾਮਨਾ ਕਰਦੀਆਂ ਸਨ । ਪਤੀ ਦੇ ਮਰਨ ਪਿੱਛੋਂ ਸਤੀ ਹੋਣਾ ਪਰਵਾਨ ਕਰਦੀਆਂ ਸਨ। ਰਾਜਪੂਤ ਇਸਤਰੀਆਂ ਜੌਹਰ ਦੀ ਰਸਮ ਅਨੁਸਾਰ ਜਲ ਕੇ ਮਰਨ ਕਬੂਲ ਕਰਦੀਆਂ ਸਨ ।
ਅਲਾਉਦੀਨ ਖਿਲਜੀ ਨੇ ਜਦ ਚਿਤੌੜਗੜ੍ਹ ਦਾ ਕਿਲ੍ਹਾ ਫਤਿਹ ਕੀਤਾ ਤਾਂ ਦਸ ਹਜਾਰ ਰਾਜਪੂਤਨੀਆਂ ਜੌਹਰ ਦੀ ਰਸਮ ਅਨੁਸਾਰ ਜਿੰਦਾ ਜਲ ਕੇ ਰਾਖ ਹੋ ਗਈਆਂ। ਦੇਸ ਦੇ ਆਮ ਨਾਗਰਿਕਾਂ ਦੀ ਮਾਨਸਿਕ ਹਾਲਤ ਬਹੁਤ ਹੀ ਤਰਸਯੋਗ ਸੀ । ਵਿਦੇਸ਼ੀ ਹਮਲਾਵਰਾਂ ਦੀ ਫੌਜ ਦਾ ਜੇ ਇੱਕ ਘੋੜਸਵਾਰ ਪਿੰਡ ਦੇ ਬਾਹਰ ਆ ਕੇ ਖੜ੍ਹਾ ਵੀ ਹੋ ਜਾਂਦਾ ਸੀ ਤਾਂ ਸਾਰੇ ਪਿੰਡ ਦੇ ਪਤਵੰਤੇ ਸੱਜਣ ਉਸ ਅੱਗੇ ਹੱਥ ਜੋੜ ਕੇ ਖੜ੍ਹ ਜਾਂਦੇ ਸਨ ਅਤੇ ਜਾਨ ਬਖਸੀ ਲਈ ਹਰ ਚੀਜ, ਇੱਥੋਂ ਤੱਕ ਕਿ ਆਪਣੀ ਇਸਤਰੀ ਅਤੇ ਬੇਟੀ ਵੀ ਕੁਰਬਾਨ ਕਰਨ ਲਈ ਤਿਆਰ ਹੋ ਜਾਂਦੇ ਸਨ ।
ਗੁਰੂ ਨਾਨਕ ਦੇਵ ਮਹਾਰਾਜ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੁਰਬਾਣੀ ਸਿੱਖਿਆ ਤੇ ਖੰਡਾ ਪਹੁਲ (ਬਾਣੀ ਅਤੇ ਬਾਣਾ) ਦੀ ਕਰਾਮਾਤ ਨੇ ਲੋਕਾਂ ਦੀ ਮਾਨਸਿਕਤਾ ਬਦਲ ਦਿੱਤੀ। ਜਿਹੜੇ ਹਮਲਾਵਰ ਇੱਥੋਂ ਦਾ ਧਨ੍ ਮਾਲ ਤੇ ਇੱਜਤ ਆਬਰੂ ਲੁੱਟਕੇ ਲਿਜਾਂਦੇ ਸਨ ਉਹਨਾਂ ਦਾ ਹਮੇਸਾਂ ਲਈ ਇੱਥੇ ਆਉਣਾ ਬੰਦ ਕਰ ਦਿੱਤਾ। ਲੋਕ ਅਖਾਣਾਂ ਬਣ ਗਈਆਂ ਸਨ੍
ਛਈ ਬਾਬਾ ਛਈ, ਰੰਨ ਬਸਰੇ ਨੂੰ ਗਈ,
ਮੋੜੀਂ ਬਾਬਾ ਕੱਛ ਵਾਲਿਆ ।
‌ ਦਸਮੇਸ ਪਿਤਾ ਨੇ ਖੰਡਾ ਪਹੁਲ ਬਖਸ ਕੇ ਇਸਤਰੀ ਨੂੰ ਪੁਰਸ਼ ਦੇ ਬਰਾਬਰ ਲਿਆ ਖੜ੍ਹਾ ਕੀਤਾ । ਚੰਪਾ, ਚਮੇਲੀ ਦੀ ਬਜਾਏ ਨਾਮ ਰੱਖੇ ਸਦਾ ਕੌਰ, ਦਲੇਰ ਕੌਰ, ਸਾਹਿਬ ਕੌਰ ਅਤੇ ਅਬਲਾ ਇਸਤਰੀਆਂ ਨੂੰ ਆਪਣੀ ਰੱਖਿਆ ਆਪ ਕਰਨ ਦੇ ਯੋਗ ਬਣਾਇਆ । ਜਿਥੇ ਭਾਰਤੀ ਇਸਤਰੀ ਜਾਲਮ ਅਤੇ ਜੁਲਮ ਤੋਂ ਬਚਣ ਲਈ ਜਿੰਦਾ ਜਲਦੀਆਂ ਸਨ, ਖੰਡਾ ਪਹੁਲ ਦੀ ਸਕਤੀ ਨੇ ਜਾਲਮ ਅਤੇ ਜੁਲਮ ਨੂੰ ਖਤਮ ਕਰਨ ਦੀ ਹਿੰਮਤ ਬਖਸ਼ੀ । ਸਮੇਂ ਨੇ ਪੁੱਠਾ ਗੇੜ ਖਾਧਾ, ਬਾਣੀ ਅਤੇ ਬਾਣੇ ਨੂੰ ਤਲਾਂਜਲੀ ਦੇ ਕੇ ਅੱਜ ਦੀ ਸਿੱਖ ਇਸਤਰੀ ਮੁੜ ਚੰਪਾ ਚਮੇਲੀ ਬਣਨ ਵਿੱਚ ਫਖਰ ਮਹਿਸੂਸ ਕਰ ਰਹੀ ਹੈ ।
18 ਵੀਂ ਸਦੀ ਦੀਆਂ ਸਾਰੀਆਂ ਸਿੱਖ ਇਸਤਰੀਆਂ ਕੇਸਾਂ ਦਾ ਜੂੜਾ ਕਰਕੇ ਦਸਤਾਰ ਸਜਾ ਕੇ ਚੁੰਨੀ ਲੈਂਦੀਆਂ ਸਨ। ਸ੍ਰੀ ਅੰਮ੍ਰਿਤਸਰ ਜੀ ਦੇ ਅਜਾਇਬ ਘਰ ਵਿੱਚ ਲੱਗੀਆਂ ਪੁਰਾਤਨ ਫੋਟੋਆਂ ਇਸ ਗੱਲ ਦੀ ਪੁਸਟੀ ਕਰਦੀਆਂ ਹਨ । 1849 ਈ਼ ਵਿਚ ਸਿੱਖਾਂ ਦੀਆਂ ਅੰਗਰੇਜਾਂ ਨਾਲ ਹੋਈਆਂ ਜੰਗਾਂ ਵਿੱਚ, ਅੰਗ੍ਰੇਜ਼ ਅਫਸਰ ਜੋਸਿਫ ਡੇਵਿਡ ਕਨਿੰਘਮ, ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ ਸਿੱਖ ਇਸਤਰੀਆਂ, ਸਿਰ ਤੇ ਜੂੜਾ ਅਤੇ ਕੇਸਕੀ ਨਾਲ ਹੀ ਬਾਕੀ ਹਿੰਦੂ ਇਸਤਰੀਆਂ ਨਾਲੋਂ ਅਲੱਗ ਪਹਿਚਾਣੀਆਂ ਜਾਂਦੀਆਂ ਸਨ। ਭਾਈ ਵੀਰ ਸਿੰਘ ਦੀ ਪੁਸਤਕ ॥ਰਾਣਾ ਸੂਰਤ ਸਿੰਘ ਵਿੱਚ ਰਾਣੀ ਰਾਜ ਕੌਰ ਦੇ ਸਿਰ ਤੇ ਕੇਸਕੀ ਵਾਲੀ ਫੋਟੋ ਤੋਂ ਭੀ ਇਹੀ ਸਿੱਧ ਹੁੰਦਾ ਹੈ ।
ਸਿੰਘ ਸਭਾ ਲਹਿਰ ਵੇਲੇ ਸਿੱਖ ਬੀਬੀਆਂ ਨੂੰ ਵਿੱਦਿਆ ਦੇਣ ਲਈ ਚਾਰ ਸਕੂਲ ਖੋਲ੍ਹੇ ਗਏ ਸਨ । ਪਹਿਲਾ, ਪਿੰਡ ਜਸਪਾਲੋਂ, ਜਿਲ੍ਹਾ ਲੁਧਿਆਣਾ। ਦੂਸਰਾ, ਪਿਡ ਸਿੱਧਵਾਂ ਖੁਰਦ ਜ਼ਿਲ੍ਹਾ ਲੁਧਿਆਣਾ, ਤੀਸਰਾ, ਸਿੱਖ ਕੰਨਿਆ ਮਹਾਂ ਵਿਦਿਆਲਯ ਫਿਰੋਜਪੁਰ ਅਤੇ ਚੌਥਾ, ਸਿੱਖ ਕੰਨਿਆ ਮਹਾਂ ਵਿਦਿਆਲਯ ਪਿੰਡ ਕੈਰੋਂ ਅੰਮ੍ਰਿਤਸਰ । ਇਹਨਾਂ ਸਾਰੇ ਸਕੂਲਾਂ ਵਿਚ ਸਿੱਖ ਬੱਚੀਆਂ ਲਈ ਗੁਰਬਾਣੀ ਦਾ ਪਾਠ ਅਤੇ ਕੇਸਕੀ ਸਜਾਉਣੀ ਜਰੂਰੀ ਸੀ। ਪ੍ਰਸਿੱਧ ਵਿਦਵਾਨ ਪਿਆਰਾ ਸਿੰਘ ਪਦਮ ਵੱਲੋਂ ਸੰਪਾਦਿਤ ਪੁਸਤਕ : ਰਹਿਤਨਾਮੇ ਦੇ ਅਧਾਰ ਤੇ ਪਦਮ ਜੀ ਨੇ ਵੀ ਇਸ ਨੂੰ ਸਹੀ ਮੰਨਿਆ ਹੈ ।
‌ ਦਮਦਮੀ ਟਕਸਾਲ, ਅਖੰਡ ਕੀਰਤਨੀ ਜੱਥਾ ਨਿਹੰਗ ਸਿੰਘ ਜਥੇਬੰਦੀ ਦੀਆਂ ਇਸਤਰੀਆਂ ਅਤੇ ਬਹੁਤ ਸਾਰੀਆਂ ਮਿਸਨਰੀ ਕਾਲਜ ਤੋਂ ਪੜ੍ਹੀਆਂ ਇਸਤਰੀਆਂ ਭੀ ਕੇਸਕੀ ਸਜਾਉਂਦੀਆਂ ਹਨ ।
ਪੱਛਮੀ ਸੱਭਿਆਚਾਰ ਅਤੇ ਫਿਲਮੀ ਐਕਟਰੈਸਾਂ ਦੀ ਚਕਾਚੌਂਧ ਵਾਲੇ ਫੈਸ਼ਨ ਪ੍ਰਸਤੀ ਵਿੱਚ ਰੁੜ੍ਹੀਆਂ ਇਸਤਰੀਆਂ ਅਤੇ ਬੱਚੀਆਂ ਨੂੰ ਸਿੱਖੀ ਬਾਣਾ ਪ੍ਰਵਾਨ ਨਹੀਂ ਹੈ । ਪਹਿਲਾਂ ਇਹਨਾਂ ਨੇ ਸਿਰ ਦਾ ਜੂੜਾ ਗਿੱਚੀ ਤੇ ਲੈ ਆਂਦਾ । ਫਿਰ ਉਹ ਗੁੱਤ ਹੋ ਗਈ ਅਤੇ ਹੁਣ ਕੇਸ ਖੋਲ੍ਹ ਕੇ ਨੰਗੇ ਸਿਰ ਘੁੰਮਣ ਦੀ ਜੀਵਨ ਸ਼ੈੈਲੀ ਅਪਣਾ ਲਈ ਹੈ।
ਵੱਡੇ੍ਵੱਡੇ ਧਾਰਮਿਕ ਇਕੱਠਾਂ ਵਿੱਚ ਜਾਂ ਗੁਰ ਅਸਥਾਨਾਂ ਤੇ ਜੋ ਲਿਬਾਸ ਪਹਿਨ ਕੇ ਇਹ ਆਉਂਦੀਆਂ ਹਨ, ਸੂਝਵਾਨ ਅਤੇ ਗੁਰਮਤਿ ਦੇ ਧਾਰਨੀ ਯਾਤਰੂਆਂ ਦੀਆਂ ਸਰਮ ਨਾਲ ਅੱਖਾਂ ਨੀਵੀਆਂ ਹੋ ਜਾਂਦੀਆਂ ਹਨ । ਉਸ ਤੋਂ ਵੀ ਵੱਡੀ ਹੈਰਾਨੀ ਦੀ ਗੱਲ ਹੈ ਜਦੋਂ ਸਿਆਣੇ ਬਿਆਣੇ ਪੜ੍ਹੇ੍ਲਿਖੇ ਉਹਨਾਂ ਦੇ ਮਾਂ੍ਪਿਓ ਖੁਦ ਉਹਨਾਂ ਨੂੰ ਇਸ ਲਿਬਾਸ ਵਿੱਚ ਗੁਰਦੁਆਰਾ ਸਾਹਿਬ ਲਿਆਉਂਦੇ ਹਨ । ਤਿੰਨ੍ ਤਿੰਨ ਇੰਚ ਲੰਬੇ ਨਹੁੰ ਵਧਾਕੇ ਅਤੇ ਭੂਤਨੀਆਂ ਵਾਂਗ ਵਾਲ ਖਿਲਾਰ ਕੇ ਕਿਹੜੀ ਬੀਬੀ ਲੰਗਰ ਦੀ ਸੇਵਾ ਕਰੇਗੀ ਜਾਂ ਲੜਾਈ ਦੇ ਮੈਦਾਨ ਵਿਚ ਡਟੇਗੀ । ਅਖਬਾਰਾਂ ਵਿੱਚ ਆਮ ਇਸਤਿਹਾਰ ਪੜ੍ਹਨ ਨੂੰ ਮਿਲਦਾ ਹੈ ਕਿ ਪੜ੍ਹੀ ਲਿਖੀ ਸੁੰਦਰ ਸਿੱਖ ਲੜਕੀ ਲਈ ਕਲੀਨ ਸੇਵਨ ਵਰ ਦੀ ਲੋੜ ਹੈ। ਇਸੇ ਕਾਰਨ ਬਹੁਤੇ ਸਿੱਖ ਲੜਕੇ ਕੇਸ ਕਤਲ ਕਰਵਾ ਰਹੇ ਹਨ ।
ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲਿਆਂ ਦੀ ਕਿਤਾਬ ॥ਸਿੱਖ ਬੀਬੀਆਂ ਲਈ ਪਹਿਰਾਵਾ ਜੋ ਕਿ ਪਿੰਗਲਵਾੜੇ ਦੀਆਂ ਸਟਾਲਾਂ ਤੋਂ ਭੇਟਾ ਰਹਿਤ ਦਿੱਤੀ ਜਾਂਦੀ ਹੈ ਪੜ੍ਹਕੇ ਬੀਬੀਆਂ ਦੇ ਸਿੱਖ ਬਾਣੇ ਦੀ ਅਹਿਮੀਅਤ ਦਾ ਪਤਾ ਚਲਦਾ ਹੈ ।
ਜਦ ਅਸੀਂ ਐਸੇ ਕਪੜੇ ਪਾ ਕੇ ਅਤੇ ਫੈਸਨ ਕਰਕੇ ਸਮਾਜਿਕ ਇਕੱਠਾਂ ਵਿੱਚ ਜਾਵਾਂਗੇ ਜੋ ਸਭ ਨੂੰ ਆਕਰ੪ਿਤ ਕਰਕੇ ਜੀ ਆਇਆਂ ਆਖੇ, ਫਿਰ ਜੇ ਕੋਈ ਅਣ੍ਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਕਿਸ ਨੂੰ ਦੋਸ ਦੇਵਾਂਗੇ ? ਦੂਸਰੇ ਪਾਸੇ ਸਿੱਖੀ ਬਾਣੇ ਵਿੱਚ ਕੇਸਕੀ ਤੇ ਚੁੰਨੀ ਵਾਲੀ ਬੀਬੀ ਨੇ ਜਦ ਗਾਤਰੇ ਕਿਰਪਾਨ ਪਹਿਨੀ ਹੋਵੇ ਤਾਂ ਕੋਈ ਐਰਾ ੍ਗੈਰਾ ਉਸ ਵੱਲ ਮੰਦੀ ਨਦਰ ਕਰਕੇ ਦੇਖਣ ਦਾ ਹੌਂਸਲਾ ਹੀ ਨਹੀਂ ਕਰ ਸਕਦਾ । ਇਸ ਪੱਖੋਂ ਅਨੇਕਾਂ ਵਾਰੀ ਖਬਰਾਂ ਅਖਬਾਰਾਂ ਵਿੱਚ ਆ ਚੁੱਕੀਆਂ ਹਨ।
ਕਈ ਸਾਲ ਪਹਿਲਾਂ ਅਨੰਦਪੁਰ ਸਾਹਿਬ ਦੇ ਸਟੇਸ਼ਨ ਤੇ ਦੋ ਬੀਬੀਆਂ ਆਪਣੇ ਕਿਸੇ ਰਿ੪ਤੇਦਾਰ ਨੂੰ ਲੈਣ ਵਾਸਤੇ ਆਈਆਂ । ਗੱਡੀ ਲੇਟ ਹੋਣ ਕਰਕੇ ਉਨ੍ਹਾਂ ਨੂੰ ਉੱਥੇ ਕਾਫੀ ਸਮਾਂ ਬੈਠਣਾ ਪਿਆ, ਇੰਨੇ ਨੂੰ ਇੱਕ ਮਨਚਲਾ ਪੁਲਸੀਆ ਵੀ ਉੱਥੇ ਆ ਗਿਆ। ਥੋੜ੍ਹੀ ਦੇਰ ਪਿੱਛੋਂ ਉਸਨੇ ਕੋਝੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ । ਬੀਬੀਆਂ ਨੇ ਪਹਿਲਾਂ ਉਸ ਨੂੰ ਸਲੀਕੇ ਨਾਲ ਸਮਝਾਇਆ ਪਰ ਉਹ ਬਾਜ ਨਾ ਆਇਆ । ਫਿਰ ਉਹ ੫ਾਲਸਈ ਰੰਗ ਵਿੱਚ ਆ ਕੇ ਕਿਰਪਾਨ ਕੱਢ ਕੇ ਸਬਕ ਸਿਖਾਉਣ ਲਈ ਤਿਆਰ ਹੋ ਗਈਆਂ । ਬਸ ਫੇਰ ਸਿਪਾਹੀ ਅੱਗੇ੍ ਅੱਗੇ ਬੀਬੀਆਂ ਪਿੱਛੇ੍ ਪਿੱਛੇ । ਸਟੇਸਨ ਤੇ ਭਾਰੀ ਇਕੱਠ ਹੋ ਗਿਆ । ਅ੫ੀਰ ਨੂੰ ਮੁਆਫੀ ਮੰਗ ਕੇ ਉਸ ਸਿਪਾਹੀ ਨੇ ਜਾਨ ਬ੫੪ਾਈ। ਇਹ ਸਭ ॥ਪੰਜਾਬੀ ਟ੍ਰਿਬਿਊਨ ਵਿੱਚ ਆ ਚੁੱਕੀ ਹੈ।
ਪਰ ਅ੮ਸੋਸ ਦੀ ਗੱਲ ਹੈ ਸਭ ਕੁੱਝ ਦੇਖਣ ਅਤੇ ਪਰਖਣ ਦੇ ਬਾਵਜੂਦ ਵੀ ਅਖੌਤੀ ਅਗਾਂਹਵਧੂ ਮਾਪੇ ਨਾ ਇਹਨਾਂ ਘਟਨਾਵਾਂ ਤੋਂ ਆਪ ਸਬਕ ਸਿੱਖਦੇ ਹਨ ਅਤੇ ਨਾ ਹੀ ਆਪਣੀਆਂ ਬੱਚੀਆਂ ਨੂੰ ਸਹੀ ਮਾਰਗ ਤੇ ਚੱਲਣ ਦਾ ਉਪਦੇ੪ ਦਿੰਦੇ ਹਨ । ਸਕੂਲਾਂ ਦੀ ਪੜਾਈ ਵਿੱਚ ਵੀ ਕੇਵਲ ਦੁਨਿਆਵੀ ਪੜ੍ਹਾਈ ਤੇ ਹੀ ਜੋਰ ਦਿੱਤਾ ਜਾਂਦਾ ਹੈ। ਦੇਸ ਦੀ ਸੰਸਕ੍ਰਿਤੀ, ਨੈਤਿਕਤਾ ਆਦਿ ਬਾਰੇ ਅਤੇ ਸਮਾਜਿਕ ਉਸਾਰੂ ਪੱਖ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ। ਇਸੇ ਕਾਰਨ ਹਰ ਰੋਜ ਅ੫ਬਾਰਾਂ ਅਤੇ ਇਲੈਕਟ੍ਰੋਨਿਕ ਮੀਡੀਆ ਵਿੱਚ ਐਸੀਆਂ ੫ਬਰਾਂ ਆਉਂਦੀਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਅਤੇ ਦੇਖ ਕੇ ਬੰਦਾ ੫ੁਦ ਸਰਮਸਾਰ ਹੁੰਦਾ ਹੈ ।
ਵਿਦੇਸ਼ੀ ,ਗੋਰੇ ਸਜੇ ਸਿੰਘ, ਸਿੰਘਣੀਆਂ ਨੂੰ ਤਾਂ ਇਸ ਬਾਣੇ ਦੀ ਮਹਾਨਤਾ ਦਾ ਪਤਾ ਚੱਲ ਗਿਆ ਹੈ ਅਤੇ ਹੋਰ ਅਨੇਕਾਂ ਮੁਲਕਾਂ ਵਿੱਚ ਉਥੋਂ ਦੇ ਮੂਲ ਨਿਵਾਸੀ ਖੰਡਾ ਪਹੁਲ ਛਕ ਕੇ ਇਹ ਬਾਣਾ ਅਪਣਾ ਰਹੇ ਹਨ ਪਰ ਜਿਸ ਦੇਸ ਵਿੱਚ ਸਿੱਖੀ ਪੈਦਾ ਹੋਈ, ਪ੍ਰਫੁੱਲਿਤ ਹੋਈ ਅਤੇ ਸਾਨਦਾਰ ਸਿੱਖੀ ਇਤਿਹਾਸ ਰਚਿਆ ਗਿਆ ਉਥੋਂ ਦੇ ਸਿੱਖ ਕਹਾਉਣ ਵਾਲਿਆਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ । ਮਾਤਾ ਸਾਹਿਬ ਕੌਰ ਦੀ ਬੇਟੀ ਕਹਾਉਣ ਵਾਲੀ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਜਾਈ ਚੰਡੀ ਆਪਣੇ ੫ਾਲਸਾਈ ਆਦਰਸ਼ ਅਤੇ ਸਿੱਖੀ ਵਿਰਸੇ ਨੂੰ ਭੁੱਲਕੇ ਮੁੜ ਫੇਰ ਅਬਲਾ ਇਸਤਰੀ ਬਣਕੇ ਚੰਪਾ ਚਮੇਲੀ ਬਣਨ ਵਿੱਚ ਮਾਣ ਮਹਿਸੂਸ ਕਰ ਰਹੀ ਹੈ ।
ਜਿਹੜੀਆਂ ਬੱਚੀਆਂ ਆਪ ਫੈਸ਼ਨ ਪ੍ਰਸਤੀ ਦੇ ਵੇਗ ਵਿਚ ਰੁੜ੍ਹ ਗਈਆਂ ਉਹ ਅੱਗੇ ਆਪਣੇ ਬੱਚਿਆਂ ਨੂੰ ਕੀ ਉਪਦੇ੪ ਦੇ ਸਕਦੀਆਂ ਹਨ ।
ਰਹਿਤ ਵਿਸਾਰੀ ਮਾਤ ਨੇ ਫਿਰ ਪੁੱਤ ਵਿਸਾਰੀ ।
ਕੜਾ ਕਾਨਸੀਂ ਰੱਖ ਦਿੱਤਾ ਕੰਘਾ ਅਲਮਾਰੀ ।
ਮਾਈ ਭਾਗੋ ਵਰਗੀਆਂ ਜੇ ਹੁੰਦੀਆਂ ਮਾਵਾਂ ।
ਹੁੰਦੀ ਕਦੇ ਨ ਵੀਰਨੋ ਅੱਜ ਵਾਂਗ ਖੁਆਰੀ ।
ਗੁਰੂ ਮਹਾਰਾਜ ਭਲੀ ਕਰਨ ਕਿ ਬੱਚਿਆਂ ਦੇ ਮਾਪਿਆਂ ਨੂੰ ਸਮਝ ਆਵੇ ਅਤੇ ਸਿੱਖ ਸੰਸਥਾਵਾਂ ਉੱਦਮ ਕਰਨ ਤਾਂ ਜੋ ਫੇਰ ਸਿੱਖ ਇਸਤਰੀ ਦਸਮੇਸ਼ ਪਿਤਾ ਦੀ ਚੰਡੀ ਬਣਕੇ, ਮਾਤਾ ਸਾਹਿਬ ਕੌਰ ਦੀ ਗੋਦ ਦਾ ਨਿੱਘ ਮਾਣਨ ਦੇ ਯੋਗ ਬਣ ਜਾਵੇ ।