ਜਦੋਂ ਅਖੌਤੀ ਜਾਤੀ ਪ੍ਰਬੰਧ ਤੋੜ ਕੇ ਸਿੱਖਾਂ ਨੇ “ਦਲਿਤਾਂ” ਨੂੰ ਖੂਹਾਂ ‘ਤੇ ਪਾਣੀ ਭਰਨ ਚਾੜਿਆ

ਅੱਜ ਜਦੋਂ ਤੱਥ-ਰਹਿਤ ਇਤਿਹਾਸਕਾਰੀ ਨਾਲ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਿੱਖ ਧਰਮ ਵਿਚ “ਦਲਿਤਾਂ” ਨਾਲ ਵਿਤਕਰਾ ਹੁੰਦਾ ਰਿਹਾ ਹੈ ਉਸ ਸਮੇਂ ਵਿਚ ਪੰਥ ਵੱਲੋਂ 1927 ਵਿਚ ਕੀਤੇ ਗਏ ਇਹ ਦੋ ਮਤੇ ਧਿਆਨ ਮੰਗਦੇ ਹਨ। ਮਾਰਚ 1927 ‘ਚ ਸਿੱਖਾਂ ਨੇ ਮਤਾ ਕੀਤਾ ਅਛੂਤ ਕਹਿ ਕੇ ਜਿਨ੍ਹਾਂ ਨੂੰ ਜਾਤ ਅਭਾਨੀਆਂ ਵੱਲੋਂ ਖੂਹ ਤੋਂ ਪਾਣੀ ਭਰਨ ਦੀ ਮਨਾਹੀ ਹੈ ਉਨ੍ਹਾਂ ਨੂੰ ਖੂਹਾਂ ਤੇ ਚਾੜਿਆ ਜਾਵੇ। ਦੂਜਾ ਸਰਕਾਰ ਕਿਸੇ ਕਾਗਜ ਤੇ ਸਿੱਖ ਦੀ ਜਾਤ ਨਾ ਪੁਛੇ। ਇਸ ਪਿਛੋਂ ਪੰਜਾਬ ਭਰ ਵਿਚ ਜਾਤੀ ਪ੍ਰਬੰਧ ਨੂੰ ਵੱਡੀ ਸੱਟ ਵੱਜੀ।

ਮਤਿਆਂ ਦੀ ਹੂ-ਬਹੂ ਇਬਾਰਤ :

੧. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ ਸਮੂਹ ਸਿੱਖ ਸੰਗਤਾਂ ਦੀ ਸੇਵਾ ਵਿੱਚ ਬੇਨਤੀ ਕਰਦਾ ਹੈ ਕਿ ਸਿੱਖਾਂ ਵਿੱਚ ਜਾਤ-ਪਾਤ ਦੇ ਖਿਆਲ ਨਾਲ ਕਿਸੇ ਵਿਅਕਤੀ ਨੂੰ ਉੱਚਾ ਜਾਂ ਨੀਵਾਂ ਨਹੀਂ ਮੰਨਿਆ ਜਾਂਦਾ। ਇਸ ਲਈ ਹਰ ਇੱਕ ਜਾਤ ਵਿੱਚੋਂ ਸੱਜ ਕੇ ਆਏ ਸਿੱਖ ਨਾਲ ਸੰਗਤ ਪੰਗਤ ਦੁਆਰਾ ਅਭੇਦ ਵਰਤਿਆ ਜਾਵੇ। ਖਾਸ ਕਰ ਕੇ ਯਤਨ ਕੀਤਾ ਜਾਵੇ ਕਿ ਜਿੱਥੇ ਸਿੱਖਾਂ ਨੂੰ ਖੂਹ ਉੱਪਰ ਇਸ ਲਈ ਨਹੀਂ ਚੜ੍ਹਨ ਦਿੱਤਾ ਜਾਂਦਾ ਕਿ ਉਹ ਕਿਸੇ ਛੋਟੀ ਜਾਤ ਵਿਚ ਬਣੇ ਹਨ, ਓਥੇ ਪੂਰੀ ਹਿੰਮਤ ਅਤੇ ਯੋਗ ਯਤਨ ਕਰ ਕੇ ਉਹਨਾਂ ਨੂੰ ਖੂਹਾਂ ਉੱਪਰ ਚੜ੍ਹਾਇਆ ਜਾਵੇ, ਕਿਉਂਕਿ ਮੌਜੂਦਾ ਹਲਾਤ ਵਿੱਚ ਉਨ੍ਹਾਂ ਦੀ ਬੇਇੱਜ਼ਤੀ ਸਿੱਖ ਧਰਮ ਦੀ ਬੇਅਦਬੀ ਹੈ। (ਮਤਾ 14-3-27)

੨. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਜਨਰਲ ਇਕੱਤਰਤਾ ਪੰਜਾਬ ਸਰਕਾਰ ਪਾਸ ਸਿਫ਼ਾਰਸ਼ ਕਰਦੀ ਕਿ ਚੂੰਕਿ ਸਿੱਖ ਮਜਹਬ ਜਾਤ-ਪਾਤ ਦੀ ਵੰਡ ਦੀ ਆਗਿਆ ਨਹੀਂ ਦਿੰਦਾ, ਇਸ ਵਾਸਤੇ ਸਰਕਾਰੀ ਕਾਗ਼ਜ਼ਾਂ ਵਿੱਚ ਸਿੱਖਾਂ ਦੀ ਕੋਈ ਜਾਤਿ ਪਾਤਿ ਨਾ ਲਿਖੀ ਜਾਵੇ।

(ਮਤਾ 15-3-1927)

ਮਹਿਕਮਾ_ਪੰਜਾਬੀ