ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਜਿਹੜੇ ਲੋਕ ਅੱਜ ਆਪਣੇ ਆਪ ਨੂੰ ਹਿੰਦੁਸਤਾਨ ਦੇ ਹੱਕਦਾਰ ਸਮਝਦੇ ਹਨ ਅਤੇ ਇਹ ਆਖਦੇ ਨੇ ਕਿ ਅਸੀ ਹਿੰਦੂ ਰਾਸ਼ਟਰ ਬਣਾਉਣਾ ਉਹ ਇਹ ਤਸਵੀਰ ਵੱਲ ਝਾਤੀ ਮਾਰਨ ਕੀ ਉਨਾਂ ਦੇ ਪੁਰਖਿਆਂ ਨੇ ਕਿਵੇਂ ਗਦਾਰੀਆਂ ਕਰ ਹਿੰਦੁਸਤਾਨ ਦੀ ਸੱਤਾ ਹਾਸਲ ਕੀਤੀ ਹੈ। ਚੇਲਿਆਂਵਾਲੀ ਦੀ ਲੜਾਈ ਤੋਂ ਪਹਿਲਾਂ ਬੰਗਾਲ ਨੇਟਿਵ ਇੰਨਫੈਨਟਰੀ ਅਤੇ ਅੰਗਰੇਜ਼ਾਂ ਦੇ ਝੰਡਿਆਂ ਨੂੰ ਬ੍ਰਹਮਣਾਂ ਦੁਆਰਾ ਹਿੰਦੂ ਰੀਤੀ-ਰਿਵਾਜ਼ਾਂ ਨਾਲ ਪੂਜਾ ਕਰ ਕੇ #ਪੰਜਾਬ’ਤੇ ਹਮਲਾ ਕਰਨ ਭੇਜਿਆ ਸੀ। ਪਰ 13 ਜਨਵਰੀ 1849 ਨੂੰ ਹਿੰਦ-ਪੰਜਾਬ ਦੇ ਇਸ ਜੰਗ’ਚ ਬੰਗਾਲ ਨੇਟਿਵ ਇੰਨਫੈਨਟਰੀ ਅਤੇ ਅੰਗਰੇਜ਼; ਪੰਜਾਬ ਦੀ ਖਾਲਸਾ ਫੌਜ ਸਾਹਮਣੇ ਟਿਕ ਨਹੀੰ ਸਕੇ। ਜਿਨ੍ਹਾਂ ਪੰਜ ਝੰਡਿਆਂ ਦੀ ਪੂਜਾ ਕੀਤੀ ਸੀ ਉਸ ਵਿੱਚੋਂ ਚਾਰ ਸਿੱਖਾਂ ਨੇ ਖੋਹ ਲਏ ਅਤੇ ਭਾਰਤੀਆਂ ਦੀ ਫੌਜ ਮੈਦਾਨ ਛੱਡ ਕੇ ਪਿੱਛੇ ਦੌੜ ਗਈ। ਬਾੜੀ ਮੁਸ਼ਕਿਲ ਨਾਲ ਬੰਗਾਲੀ ਰੈਜੀਮੈਂਟ ਦਾ ਇੱਕ ਝੰਡਾ ਬਚਾਇਆ ਗਿਆ ਸੀ। Bengal Native Infantry blessing their colours before the Regimental Brahmin: Battle of Chillianwallah on 13th January 1849 during the Second Sikh War

(ਬਿ੍ਟਿਸ਼ ਸਰਕਾਰ ਦੇ ਦਸਤਾਵੇਜ਼ਾਂ’ਚੋਂ ਇਹ ਤਸਵੀਰ ਲਈ ਗਈ ਹੈ)

ਚੇਲਿਆਂਵਾਲਾ ਜੰਗ (ਸਿੱਖ ਬਨਾਮ ਅੰਗਰੇਜ਼ )
13 ਜਨਵਰੀ 1849

ਇਸ ਲੜਾਈ ਵਿੱਚ ਖ਼ਾਲਸਾ ਫੌਜਾਂ ਦੀ ਅਗਵਾਈ ਸ੍ਰਦਾਰ ਸ਼ੇਰ ਸਿੰਘ ਅਟਾਰੀ ਵਾਲਾ ਕਰ ਰਿਹਾ ਸੀ ਤੇ ਅੰਗਰੇਜ਼ੀ ਫੌਜ ਦੀ ਅਗਵਾਈ ਜਨਰਲ ਗਫ਼ ਕੋਲ ਸੀ। ਇਸ ਜੰਗ ਵਿੱਚ ਅੰਗਰੇਜ਼ਾਂ ਦਾ ਕਾਫ਼ੀ ਨੁਕਸਾਨ ਹੋਇਆ, ਉਹਨਾਂ ਦਾ 3000 ਤੋਂ ਉਪਰ ਬੰਦਾ ਜਾਇਆ ਹੋਇਆ, ਬਹੁਤ ਸਾਰੇ ਕੈਦੀ ਵੀ ਹੋਏ, ਝੰਡੇ ਤੇ ਤੋਪਾਂ ਵੀ ਖੁਸੀਆਂ , ਤਿੰਨ ਦਿਨ ਮਾਤਮ ਚੱਲਦਾ ਰਿਹਾ, ਇੰਗਲੈਂਡ ਤੱਕ ਹਲਚਲ ਪੈਦਾ ਹੋ ਗਈ। ਅੰਗਰੇਜ਼ਾਂ ਨਾਲ ਜੋ ਹੋਈ ਬੀਤੀ , ਉਹਨਾਂ ਦੀ ਜ਼ੁਬਾਨੀ ਹੀ ਪਾਠਕਾਂ ਦੇ ਸਨਮੁੱਖ ਰੱਖਦੇ ਹਾਂ।

ਚੇਲਿਆਂਵਾਲਾ ਦੀ ਲੜਾਈ ਸਮੇਂ ਅੰਗਰੇਜ਼ ਫ਼ੌਜ ਦੀ ਲਾਮਬੰਦੀ ਸੰਸਾਰ ਪ੍ਰਸਿੱਧ ਵਾਟਰਲੂ ਲੜਾਈ ਦੇ ਬਰਾਬਰ ਸੀ ।ਪਰ ਫਿਰ ਵੀ ਜੋ ਹਸ਼ਰ ਅੰਗਰੇਜ਼ਾਂ ਦਾ ਹੋਇਆ , ਉਸ ਨੇ ਸਾਰੀ ਦੁਨੀਆਂ ਵਿਚ ਹਲਚਲ ਪੈਦਾ ਕਰ ਦਿੱਤੀ।……….ਇਸ ਲੜਾਈ ਵਿਚ ਜੇਕਰ ਕਿਸੇ ਨੂੰ ਕਾਮਯਾਬੀ ਮਿਲੀ ਤਾਂ ਨਿਸਚਿਤ ਹੀ ਸਿੱਖ ਸਨ ,ਜਿਨ੍ਹਾਂ ਦਾ ਰੁਤਬਾ ਹੋਰ ਵੀ ਉਚਾ ਹੋ ਗਿਆ ਸੀ।(ਜੌਸਫ਼ ਥੈਕਵਲ , ਇਹ ਆਪ ਇਸ ਲੜਾਈ ਵਿੱਚ ਸੀ)

ਇਸ ਲੜਾਈ ਸਮੇਂ ਪੰਜ ਜਾਂ ਛੇ ਝੰਡੇ , ਜੋ 24ਵੀਂ ਪੈਦਲ , 25,30 ਤੇ 56ਵੀਂ ਬਟਾਲੀਅਨਾਂ ਦੇ ਸਨ , ਸਿੱਖਾਂ ਹੱਥ ਲੱਗੇ ਅਤੇ ਮੇਜਰ ਕਰਿਸਟੀ ਦੀਆਂ ਚਾਰ ਤੋਪਾਂ ਵੀ ਹੱਥ ਲੱਗੀਆਂ।

………… 33 ਅੰਗਰੇਜ਼ ਅਫ਼ਸਰ ਅਤੇ 53 ਜੇ.ਸੀ.ਓ ਮਾਰੇ ਗਏ।94 ਅੰਗਰੇਜ਼ ਅਫ਼ਸਰ ਅਤੇ 91 ਜੇ.ਸੀ.ਓ ਫਟੜ ਹੋਏ।ਉਹਨਾਂ ਦੀਆਂ ਫੌਜਾਂ ਸਾਰੀ ਰਾਤ ਲਾਮਬੰਦ ਨ ਹੋ ਸਕੀਆਂ । ਉਧਰ ਸਿੱਖਾਂ ਦੇ ਹੱਲੇ ਦਾ ਖ਼ਤਰਾ ਵੀ ਸਾਰੀ ਰਾਤ ਬਣਿਆ ਰਿਹਾ।ਉਸ ਰਾਤ ਭਾਰੀ ਮੀਂਹ ਨੇ ਹੋਰ ਮੁਸੀਬਤ ਖੜੀ ਕਰ ਦਿੱਤੀ।ਸਾਰੀ ਰਾਤ ਜਖ਼ਮੀ ਸਿਪਾਹੀ ਸੰਭਾਲਣ ਵਿੱਚ ਲਗ ਗਈ।’ਐਨਾ ਜਾਨੀ ਨੁਕਸਾਨ ਅੰਗਰੇਜ਼ਾਂ ਦਾ ਦੁਨੀਆਂ ਵਿੱਚ ਕਿਤੇ ਵੀ ਨਹੀਂ ਸੀ ਹੋਇਆ, ਜੋ ਇਸ ਢਾਈ ਘੰਟੇ ਦੀ ਲੜਾਈ ਸਮੇਂ ਹੋ ਗਿਆ ਸੀ।’ (ਮੇਜਰ ਟਰੋਟਰ)

ਇਸ ਤਬਾਹੀ ਨੇ ਸਾਡੀਆਂ ਕਾਮਯਾਬੀਆਂ ਉੱਤੇ ਮਿਟੀ ਪਾ ਦਿੱਤੀ ਹੈ ਅਤੇ ਲੋਕਾਂ ਦੇ ਦਿਲਾਂ ਉੱਤੇ ਕਾਬਲ ਦੇ ਘੱਲੂਘਾਰੇ ਨਾਲੋਂ ਜ਼ਿਆਦਾ ਅਸਰ ਕੀਤਾ ਹੈ।ਨਤੀਜਾ ਇਹ ਹੋਇਆ ਕਿ ਡਾਕ ਪੁਜਣ ਦੇ ਅਠਤਾਲੀ ਘੰਟਿਆਂ ਦੇ ਅੰਦਰ ਇਹ ਫੈਸਲਾ ਹੋ ਕਿ ਗਫ਼ ਦੀ ਥਾਂ ਸਰ ਚਾਰਲਸ ਨੇਪੀਅਰ ਨੂੰ ਹਿੰਦੁਸਤਾਨ ਦੀ ਫ਼ੌਜ ਦੀ ਕਮਾਨ ਕਰਨ ਲਈ ਭੇਜਿਆ ਜਾਵੇ।(ਸਰ ਜੌਨ ਹੌਬਹਾਊਸ)

ਕਮਾਂਡਰ ਇਨ ਚੀਫ਼ ਦੀ ਚਿੱਠੀ ਨੇ ਅਜ ਪਿਛੇ ਨਾਲੋਂ ਮੈਨੂੰ ਜ਼ਿਆਦਾ ਫ਼ਿਕਰ ਲਾ ਦਿੱਤਾ ਹੈ ਜਿਸ ਵਿਚੋਂ ਮੈਨੂੰ ਇਉਂ ਦਿਸਦਾ ਹੈ ਜਿਵੇਂ ਉਸ ਨੂੰ ਆਪਣੇ ਆਪ ਤੋਂ ਸਾਰਾ ਭਰੋਸਾ ਉਡ ਗਿਆ ਹੋਵੇ ।ਮੈਂ ਅਗਲੀ ਲੜਾਈ ਵਿਚ ਅਸਰਦਾਰ ਕਾਰਵਾਈ ਲਈ ਫੌਜ ਉੱਤੇ , ਤੁਹਾਡੇ ਉੱਤੇ ਅਤੇ ਹੋਰ ਤੁਹਾਡੇ ਵਰਗਿਆਂ ਤੇ ਭਰੋਸਾ ਲਾਈ ਬੈਠਾਂ ਹਾਂ।

ਕਿਸੀ ਅੰਗਰੇਜ਼ੀ ਫੌਜ ਨੇ ਕਦੀ ਕੋਈ ਵੱਡੀ ਲੜਾਈ ਇਸ ਤੋਂ ਘਟ ਰੁਕਾਵਟਾਂ ਅਤੇ ਫ਼ਤਹ ਲਈ ਇਸ ਤੋਂ ਜਿਆਦਾ ਸਾਮਾਨ ਅਤੇ ਸਾਧਨਾਂ ਨਾਲ ਨਹੀਂ ਲੜੀ।(ਬ੍ਰਿਗੇਡੀਅਰ ਮਾਊਟਿਨ ਦਾ ਡਲਹੌਜ਼ੀ ਨੂੰ ਖ਼ਤ)

ਸਿਖ ਸਿਰਲੱਥ ਸੂਰਮਿਆਂ ਵਾਂਗ ਲੜੇ।….ਉਹ ਆਪਣੇ ਅੰਤਿਮ ਸੰਘਰਸ਼ ਵਿੱਚ ਵੀ ਬੜੇ ਜ਼ੋਰਦਾਰ ਤੇ ਭਿਆਨਕ ਢੰਗ ਨਾਲ ਲੜੇ।ਐਨੀ ਭਾਰੀ ਗਿਣਤੀ ਵਿੱਚ ਸ਼ੇਰਾਂ ਵਾਂਗ ਦਲੇਰ ਆਦਮੀ ਪਹਿਲਾਂ ਮੈਂ ਕਦੇ ਨਹੀਂ ਵੇਖੇ ਸਨ ।ਉਹ ਸੰਗੀਨਾਂ ਨਾਲ ਵਿਨ੍ਹੇ ਵੀ ਆਪਣੇ ਹਮਲਾਵਰ ਵੱਲ ਦੌੜ ਪੈਂਦੇ।(ਸੈਡਫੋਰਡ)

ਜਨਤਕ ਤੌਰ ‘ਤੇ ਭਾਂਵੇਂ ਮੈਂ ਹਾਲਤ ਨੂੰ ਵਧੀਆ ਪੇਸ਼ ਕਰਨ ਲਈ , ਇਸ ਨੂੰ ਇਕ ਵੱਡੀ ਜਿੱਤ ਕਹਿੰਦਾ ਹਾਂ ।ਪਰ ਆਪ ਨੂੰ ਰਾਜ਼ਦਾਨਾ ਢੰਗ ਨਾਲ ਲਿਖਣ ਸਮੇਂ ਮੈਨੂੰ ਇਹ ਕਹਿਣ ਵਿੱਚ ਕੋਈ ਹਿਚਕਚਾਹਟ ਨਹੀਂ ਕਿ ਮੇਰੀ ਸਥਿਤੀ ਬੜੀ ਗੰਭੀਰ ਤੇ ਸੰਕਟਪੂਰਨ ਹੈ।(ਡਲਹੌਜ਼ੀ ਦਾ ਵੈਲਿੰਗਟਨ ਨੂੰ ਲਿਖਿਆ ਖ਼ਤ)

…ਚੇਲਿਆਂਵਾਲਾ ਵਿੱਚ ਸਿੱਖਾਂ ਨੇ ਆਪਣੇ ਹਮਲਾਵਰਾਂ ਦੀਆਂ ਸੰਗੀਨਾਂ ਖੱਬੇ ਹੱਥ ਨਾਲ ਫੜ੍ਹ ਲਈਆਂ ਤੇ ਨੇੜੇ ਹੋ ਕੇ ਆਪਣੇ ਸੱਜੇ ਹੱਥਾਂ ਵਿੱਚ ਫੜ੍ਹੀਆਂ ਤਲਵਾਰਾਂ ਨਾਲ ਆਪਣੇ ਵੈਰੀਆਂ ਨੂੰ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ ਇਹ ਹਾਲਾਤ , ਇਹ ਦੱਸਣ ਲਈ ਕਾਫੀ ਹਨ ਕਿ ਇਹ ਆਦਮੀ(ਸਿੱਖ) ਕਿਸ ਪ੍ਰਕਾਰ ਦੀ ਸਾਹਸੀ ਨਸਲ ਦੇ ਹਨ।(ਥੈਕਵਲ)

ਜੇਕਰ ਸਿੱਖ ਇਕ ਹੋਰ ਲੜਾਈ ਜਿੱਤ ਜਾਂਦੇ ਤਾਂ ਨਾ ਕੇਵਲ ਅੰਗਰੇਜ਼ਾਂ ਦੀ ਹਕੂਮਤ ਪੰਜਾਬ ‘ਚ ਹੀ ਖ਼ਤਮ ਹੋ ਜਾਂਦੀ ਬਲਕਿ ਉਨ੍ਹਾਂ ਨੂੰ ਹਿੰਦੁਸਤਾਨ ਵਿਚੋਂ ਵੀ ਕੱਢ ਦਿੱਤਾ ਜਾਂਦਾ।(ਐਡਵਿਨ ਅਰਨਾਲਡ)

ਅੱਜ ਹੋਵੇ ਸਰਕਾਰ ਤਾਂ ਮੁਲ ਪਾਵੇ,
ਜੇੜ੍ਹੀਆਂ ਖ਼ਾਲਸੇ ਨੇ ਤੇਗ਼ਾ ਮਾਰੀਆਂ ਨੇ ।