ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਨੋਹ ਮਾਸ ਦਾ ਰਿਸ਼ਤਾ ਕਹਿਣ ਵਾਲਿਓ ਇਹ ਵੀ ਯਾਦ ਰੱਖੋ।
ਸਿੱਖ_ਇਤਿਹਾਸ: ੧੩ ਜਨਵਰੀ ੧੯੮੯ ਨੂੰ ਜੰਮੂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਉਪਰ ਸ਼ਿਵ ਸੈਨਾ ਦੇ ਵਰਕਰਾਂ ਨੇ ਛੱਤਾਂ ਦੇ ਉਪਰੋਂ ਸਿੱਖਾਂ ਦੇ ਨਗਰ ਕੀਰਤਨ ਵਿੱਚ ਜਾ ਰਹੇ ਬੱਚਿਆਂ, ਬੀਬੀਆਂ ਅਤੇ ਬਜ਼ੁਰਗਾਂ ਤੇ ਪਹਿਲਾਂ ਉਬਲਦਾ ਪਾਣੀ ਸੁੱਟਿਆ, ਫਿਰ ਰੋੜੇ ਪੱਥਰ ਮਾਰੇ ਤੇ ਅੰਤ ਸਿੰਘਾਂ ਨੂੰ ਘੇਰ ਘੇਰ ਕੇ ਡਾਂਗਾਂ, ਬਰਛਿਆਂ, ਤ੍ਰਿਸੂਲਾਂ ਨਾਲ ਵਿੰਨ੍ਹ ਵਿੰਨ੍ਹ ਕੇ ਮਾਰਿਆ। ੨ ਸਿੱਖ ਬੀਬੀਆਂ ਅਤੇ ੧੨ ਸਿੱਖ ਮਰਦ ਸ਼ਹੀਦ ਕਰ ਦਿੱਤੇ ਗਏ। ਕਿਸੇ ਵੀ ਸਿਆਸੀ ਪਾਰਟੀ ਅਤੇ ਧਾਰਮਿਕ ਜਮਾਤ ਨੇ ਸਿੱਖਾਂ ਲਈ ਕੁਝ ਨਾ ਕੀਤਾ। ੧੯੯੦ ਵਿੱਚ ਚੀਫ਼ ਜਸਟਿਸ ਸੁਪ੍ਰੀਮ ਕੋਰਟ ਸ੍ਰੀ ਐਮ.ਆਰ. ਅੰਸਾਰੀ ਕਮੀਸ਼ਨ ਬਿਠਾਇਆ ਗਿਆ ਜਿਸ ਨੇ ਸਰਕਾਰ ਨੂੰ ਆਪਣੀ ਰਿਪੋਰਟ ੧੯੯੨ ਵਿੱਚ ਦੇ ਦਿੱਤੀ। ਇਹ ਰਿਪੋਰਟ ਅੱਜ ਤਕ ਨਾ ਹੀ ਜਨਤਕ ਕੀਤੀ ਗਈ ਅਤੇ ਨਾ ਹੀ ਇਸ ਦੀਆਂ ਸਿਫਾਰਸ਼ਾਂ ਤੇ ਕੋਈ ਵੀ ਅਮਲ ਕੀਤਾ ਗਿਆ। ਇਸ ਨੂੰ ‘ਫਰੀਜ਼’ ਕਰ ਦਿੱਤਾ ਗਿਆ ਹੈ।