ਖਾਲਸਾ ਰਾਜ ਵਿਚ ਪੜਿਆਂ-ਲਿਖਿਆਂ ਦੀ ਦਰ ਇੰਗਲੈਂਡ ਨਾਲੋਂ ਵੀ ਜਿਆਦਾ ਸੀ – ਡਾ. ਲਾਈਟਨਰ ( ਸੰਨ ੧੮੮੨/1882 ) ਅੰਗਰੇਜ ਅਫਸਰ ਨੇ ਲਿਖਿਆ ਹੈ ਕਿ ੧੮੫੭/1857 ਦੇ ਗਦਰ ਦੇ ਕਾਰਨਾਂ ਕਰਕੇ ਖਾਲਸਾ ਰਾਜ ਦਾ ਸਿਖਿਆ ਢਾਂਚਾ ਤਬਾਹ ਕੀਤਾ ਗਿਆ। ਲਿਖਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਖਜ਼ਾਨੇ ਦਾ ਵੱਡਾ ਹਿੱਸਾ ਸਿਖਿਆ ਤੇ ਖਰਚ ਕਰਦਾ ਸੀ। ਈਸਟ ਇੰਡਿਆ ਕੰਪਨੀ ਨਾਲੋਂ ਵੀ ਕਿਤੇ ਜਿਆਦਾ। ਹਰ ਮਸੀਤ, ਹਰ ਮੰਦਰ, ਤੇ ਹਰ ਧਰਮਸ਼ਾਲਾ ( ਗੁਰਦੁਆਰਾ ) ਦੇ ਨਾਲ ਸਕੂਲ ਜੁੜੇ ਹੋਏ ਸਨ। ਕਿਸੇ ਵੀ ਜਮਾਤ ( ਕਲਾਸ ) ਵਿਚ ੫੦/50 ਤੋਂ ਵੱਧ ਵਿਦਿਆਰਥੀ ਨਹੀ ਸਨ ਹੋ ਸਕਦੇ। ਉਲਘਣਾਂ ਕਰਨ ਤੇ ਮੁਨਸ਼ੀ ਨੂੰ ਦੰਡ ਦਿੱਤਾ ਜਾਂਦਾ ਸੀ।ਲੜਕੀਆਂ ਦੀ ਪੜਾਈ ਦਰ ਮੁੰਡਿਆਂ ਨਾਲੋਂ ਵੱਧ ਸੀ। ਸਿਰਫ ਲਾਹੌਰ ਜਿਲ੍ਹੇ ਵਿਚ ਹੀ ੫੭੬/576 ਸਕੂਲ ਸਨ।ਸਿਆਲਕੋਟ ਪੜਾਈ ਵਿਚ ਸਭ ਤੋਂ ਅੱਗੇ ਸਨ। ਖਾਲਸਾ ਰਾਜ ਵਿਚ ਪੜਾਈ-ਲਿਖਾਈ ਦਰ ੦.੫੫% /0.55% ਸੀ ਜੋ ਉਸ ਵੇਲੇ ਦੇ ਇੰਗਲੈਂਡ ਨਾਲੋਂ ਵੀ ਬਹੁਤ ਬਿਹਤ੍ਰ ਸੀ। ਦੇਸੀ ਪੜਾਈ ਦਾ ਨਾਮੋ ਨਿਸ਼ਾਨ ਮਿਟਾਉਣ ਲਈ ਅੰਗਰੇਜਾਂ ਨੇ ਸਕੂਲ,ਕੈਦੇ ਤੇ ਕਿਤਾਬਾਂ ਅੰਬਾਰ ਲਾ ਲਾ ਸਾੜੇ। ( ੧੮੦੯ / 1809 ) ਵਿਚ ਚਾਰਲਸ ਟੀ. ਮੈਟਕਾਲਫ਼ ਅੰਮ੍ਰਿਤਸਰ ਦੀ ਸੰਧੀ ਵੇਲੇ ਜਦੋਂ ਪੰਜਾਬ ਆਇਆ ਤਾਂ ਜਦੋਂ ਉਸ ਨੇ ਪੰਜਾਬ ਦੇ ਸਿਸਟਮ ਨੂੰ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ। ਉਸ ਨੇ ਤਿੰਨ ਗੱਲਾਂ ਖਾਸ ਨੋਟ ਕੀਤੀਆਂ ਅਤੇ ਜਾ ਕੇ ਇੰਗਲੈਂਡ ਦੀ ਪਾਰਲੀਮੇਂਟ ਵਿਚ ਬੋਲੀਆਂ ਸਨ। ਉਹ ਇਹ ਸਨ: ਕਿ ਖਾਲਸਾ ਰਾਜ ਸਮੇਂ ਹਰ ਪਿੰਡ, ਸਕੂਲ ਵਿਚ ਘੜੀਆਂ ਲੱਗੀਆਂ ਹੋਈਆਂ ਹਨ। ਜੋ ਸੂਰਜ ਘੜੀਆਂ ਹੁੰਦੀਆਂ ਹਨ। ਪਰ ਉਸ ਸਮੇਂ ਇੰਗਲੈਂਡ ਦੇ ਵਿਚ ਘੜੀਆਂ ਦਾ ਰਿਵਾਜ਼ ਨਹੀ ਸੀ ਹੁੰਦਾ। ਉਹ ਕਹਿੰਦਾ ਹੈ ਕਿ ਤੁਹਾਡਾ ਇਕ ਗੋਲਡਨ ਟੈਂਪਲ ( ਹਰਿਮੰਦਰ ਸਾਹਿਬ ) ਹੈ ਜਿਥੇ ਸਮੇਂ ਦੇ ਅਨੁਸਾਰ ਮਿਉਜਿਕ ਟਿਉਨ ਭਾਵ ਕੀਰਤਨ ਦੇ ਰਾਗ ਗਾਏ ਜਾਂਦੇ ਹਨ। ਉਥੇ ਸੂਰਜੀ ਘੜੀ ਲੱਗੀ ਹੋਈ ਹੈ। ਜਿਸ ਨੂੰ ਭਾਈ ਲਹਿਣਾ ਸਿੰਘ ਜੀ ਨੇ ਤਿਆਰ ਕੀਤਾ ਸੀ। ਓਹੋ ਸਮੇਂ ਦੇ ਬਹੁਤ ਪਾਬੰਦ ਸੀ।ਮੈਟਕਾਲਫ਼ ਨੇ ਬ੍ਰਿਟਿਸ਼ ਪਾਰਲੀਮੇਂਟ ਵਿਚ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਇਸ ਸਮੇਂ ਪੰਜਾਬ( ਖਾਲਸਾ ਰਾਜ) ਵਿਚ ਦੋ ਸਭ ਤੋਂ ਵੱਡੇ ਪ੍ਰੋਜੇਕਟਾਂ ਤੇ ਕੰਮ ਕਰ ਰਿਹਾ ਹੈ।ਉਸ ਦੇ ਦੋ ਮੁੱਖ ਅਜੰਡੇ ਨੇ ਕਿ ੧੮੦੯ ( 1809 ) ਵਿਚ ਆਪਣੀ ਕੇਵਨਿਟ ਬੈਠਕ ਵਿਚ ਇਹ ਮਤਾ ਪਾਸ ਕੀਤਾ ਸੀ ਕਿ ਦੂਜਾ ਮਤਾ ਪੰਜਾਬ ਦੇ ਹਰ ਇਕ ਨਾਗਰਿਕ ਨੂੰ ਪੜਾਉਣਾ ਹੈ।ਹਰ ਬਜ਼ੁਰਗ, ਹਰ ਬੱਚੇ ਤੱਕ ਪੜਾਈ ਪੁਹਚਾਉਣੀ ਹੈ।ਮੈਟਕਾਲਫ਼ ਕਹਿੰਦਾ ਹੈ ਕਿ ਸਾਡੇ ਕੋਲ ਤਾਂ ਪੜਾਈ ਨੂੰ ਲੈ ਕੇ ਕੋਈ ਵੀ ਐਕਟ ਹੀ ਨਹੀ ਹੈ।ਉਸ ਨੇ ਪੰਜਾਬ ਵਿਚ ਸ਼ੁਰੂ ਵੀ ਕਰ ਦਿੱਤਾ ਹੈ।ਤੀਜਾ ਪ੍ਰੋਜੇਕਟ ਸੀ ਮਹਾਰਾਜਾ ਰਣਜੀਤ ਸਿੰਘ ਦਾ ਕਿ ਆਪਣੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਸੇਲਫ ਡਿਫੇਂਸ (ਆਤਮਿਕ ਰੱਖਿਅਕ) ਵਿਚ ਐਨਾ ਮਜਬੂਤ ਕਰ ਦੇਣਾ ਹੈ ਕਿ ਹਰ ਪਿੰਡ ਕੋਲ ਅਸਲਾ ਹੋਵੇਗਾ,ਆਪਣੀ ਫੌਜ ਹੋਵੇਗੀ ਜੋ ਵਲੰਟੀਅਰ ਹੋਵੇਗੀ ਉਸ ਨੂੰ ਕੋਈ ਤਨਖਾਹ ਨਹੀ ਦਿੱਤੀ ਜਾਵੇਗੀ।ਜੋ ਆਪਣੇ ਪਿੰਡਾਂ ਦੀ ਰੱਖਿਆ ਆਪ ਕਰਿਆ ਕਰੇਗੀ ਉਨ੍ਹਾਂ ਕੋਲ ਇਹ ਅਧਿਕਾਰ ਹੋਣਗੇ ਕਿ ਉਹ ਜੇ ਮੈ ਵੀ ਕੋਈ ਗਲਤ ਫੈਸਲਾ ਲੈਂਦਾ ਹਾਂ ਤਾਂ ਪੰਚਾਇਤ ਉਸ ਫੈਸਲੇ ਨੂੰ ਬਦਲ ਸਕਦੀ ਹੈ।ਮੈਟਕਾਲਫ਼ ਕਹਿੰਦਾ ਹੈ ਕਿ ਉਸ ਨੇ ਇਹ ਮਤੇ ਪਾਸ ਕੀਤੇ ਹੋਏ ਸਨ।ਉਹ ਕਹਿੰਦਾ ਕਿ ੧੮੩੦ ( 1830 ) ਦਾ ਡਾਟਾ ਦੇਖੀਏ ਤਾਂ ਪੰਜਾਬ ਦਾ ਹਰ ਨਾਗਰਿਕ ( ਬੱਚਾ, ਬਜੁਰਗ) ਉਸ ਸਮੇਂ ਪੜ੍ਹ ਚੁੱਕਿਆ ਸੀ। ਅੱਗੇ ਕਹਿੰਦਾ ਹੈ ਕਿ ਸਾਡੇ ਇੰਗਲੈਂਡ ਵਿਚ ਇਹ ਰੂਲ ( ਨਿਯਮ) ਐਲੀਮੇਂਟਰੀ ਐਜੁਕੇਂਸ਼ਨ ਐਕਟ ੧੮੭੦ ( 1870 ) ਵਿਚ ਜਾ ਕੇ ਲਾਗੂ ਹੋਇਆ ਸੀ।ਪਰ ਖਾਲਸਾ ਰਾਜ ਵਿਚ ਇਹ ੧੮੩੦ ( 1830 ) ਵਿਚ ਹੀ ਕੰਮ ਮੁਕੰਮਲ ਹੋ ਗਿਆ ਸੀ।ਫਿਰ ਜਦੋਂ ੧੮੫੯ ( 1859 ) ਵਿਚ ਪੰਜਾਬ ਨੂੰ ਆਪਣੇ ਕਬਜੇ ਵਿਚ ਲੈ ਲਿਆ ਤਾਂ ਸਭ ਤੋਂ ਪਹਿਲਾਂ ਅਸੀ ਤੁਹਾਡਾ ਐਜੁਕੇਸ਼ਨ ਸਿਸਟਮ ਨੂੰ ਖਤਮ ਕਰਨ ਬਾਰੇ ਫੈਸਲਾ ਲਿਆ।ਸਭ ਤੋਂ ਪਹਿਲਾ ਕੰਮ ਅਸੀ ਕਿੰਗਜ਼ ਕਾਲਜ਼ ਦੇ ਇਕ ਪ੍ਰੋਫੇਸਰ ਜੀ ਡਬਲੀਯੂ ਲੈਟਨਰ ਨੂੰ ਈਸ਼ਟ ਇੰਡਿਆ ਕੰਪਨੀ ਨੇ ਪਹੁੰਚ ( ਅਪ੍ਰੋਚ ) ਕੀਤੀ ਕਿ ਪੰਜਾਬ ਦੇ ਐਜੁਕੇਸ਼ਨ ਸਿਸਟਮ ਨੂੰ ਖਤਮ ਕਰਨਾ ਹੈ ਸਾਡੀ ਕੋਈ ਮਦਦ ਕਰੋ ਤਾਂ ਉਹ ਡਾ. ਲੈਟਨਰ ਸੀ ਜਿਸਨੂੰ ਪੰਜਾਹ (੫੦ / 50 ) ਭਾਸ਼ਾਂਵਾਂ ਆਉਂਦੀਆਂ ਸਨ ਜਿਨਾਂ ਨੂੰ ਉਹ ਪਾਣੀ ਵਾਂਗ ਬੋਲਦਾ ਸੀ।ਉਸ ਨੂੰ ਈਸਟ ਇੰਡਿਆ ਕੰਪਨੀ ਨੇ ਕਿਹਾ ਕਿ ਪੰਜਾਬ ਦਾ ਐਜੁਕੇਸ਼ਨ ਸਿਸਟਮ ਖਤਮ ਕਰਨਾ ਹੈ ਕਿੰਨੇ ਪੈਸੇ ਤੇ ਕਿੰਨਾ ਸਮਾਂ ਲਏਗਾ ? ਤਾਂ ਉਸ ਨੇ ਕਿਹਾ ਕਿ ਪਹਿਲਾਂ ਮੈਨੂੰ ਉਹ ਸਿਸਟਮ ਜਾ ਕੇ ਦੇਖ ਲੈਣ ਦਿਉ ਕਿ ਸਿਸਟਮ ਹੈ ਕੀ ? ਉਹ ਇਥੇ ਆਇਆ ਤੇ ਉਸ ਨੇ ਆਪਣੀ ਪੁਸਤਕ The History of Indigenous Education in the Punjab Since Annexation and in 1882. ਵਿਚ ਲਿਖਿਆ ਹੈ ਕਿ ਮੈ ਹੇਰਾਨ ਰਿਹ ਗਿਆ ਕਿ ਇੰਨ ਮਜਬੂਤ ਤੇ ਵਧੀਆ ਸਿਸਟਮ ਸੀ ਪੰਜਾਬ ਦੇ ਹਰ ਮੰਦਰ, ਹਰ ਮਸੀਤ, ਹਰ ਧਰਮਸ਼ਾਲਾ ਦੇ ਨਾਲ ਇਕ ਸਕੂਲ ਹੁੰਦਾ ਸੀ।ਉਹ ਕਹਿੰਦਾ ਹੈ ਖਾਲਸਾ ਰਾਜ ਵਿਚ ਮਹਾਰਾਜਾ ਰਣਜੀਤ ਸਿੰਘ ਮੁਸਲਮਾਨਾਂ ਨੁੰ ਮਸਜਿਦ ਬਣਾਉਣ ਦੀ ਆਗਿਆ ਉਦੋ ਤੱਕ ਨਹੀ ਸੀ ਦਿੰਦਾ ਜਦੋਂ ਤੱਕ ਉਹ ਮਸਜਿਦ ਦੇ ਨਾਲ ਇਕ ਸਕੂਲ ਨਹੀ ਸੀ ਬਣਾਉਂਦੇ, ਹਿੰਦੂਆਂ ਨੂੰ ਮੰਦਰ ਬਣਾਉਣ ਦੀ ਆਗਿਆ ਉਦੋ ਤੱਕ ਨਹੀ ਸੀ ਦਿੰਦਾ ਜਦੋ ਤੱਕ ਉਹ ਮੰਦਰ ਦੇ ਨਾਲ ਇਕ ਸਕੂਲ ਨਹੀ ਸੀ ਬਣਾੳਂੁਦੇ, ਸਿੱਖਾਂ ਨੂੰ ਧਰਮਸ਼ਾਲਾ ( ਗੁਰਦੁਆਰਾ ) ਬਣਾਉਣ ਦੀ ਆਗਿਆ ਉਦੋ ਤੱਕ ਨਹੀ ਸੀ ਜਦੋ ਤੱਕ ਉਹ ਸਕੂਲ ਨਹੀ ਸੀ ਬਣਾਉਂਦੇ। ਇੰਨਾਂ ਮਜਬੂਤ ਸਿਸਟਮ ਸੀ। ਕਹਿੰਦਾ ਇਹ ਕੋਈ ਅਸਾਨ ਕੰਮ ਨਹੀ ਹੈ।ਇਹ ਸਿਸਟਮ ਨੂੰ ਖਤਮ ਕਰਨ ਦੇ ਲਈ ਮੈਨੂੰ ਘੱਟੋ ਘੱਟ ੫੦ ਸਾਲ ਲੱਗਣਗੇ।ਹਰ ਇਕ ਬੰਦਾ ਆਪਣੇ ਆਪ ਵਿਚ ਤੋਪ ਹੈ। ਈਸ਼ਟ ਇੰਡਿਆ ਕੰਪਨੀ ਕਹਿੰਦੀ ਕਿ ਤੈਨੂੰ ੫੦/50 ਸਾਲ ਦਾ ਸਮਾਂ ਦਿੱਤਾ।ਜਦੋਂ ਉਹ ਇਥੇ ਪੰਜਾਬ ਆਇਆ ਤਾਂ ਉਸ ਨੂੰ ਸਭ ਤੋਂ ਪਹਿਲਾਂ ਜਿਲ਼੍ਹਾ ਐਜੂਕੇਸ਼ਨ ਅਫਸਰ ਅੰਮ੍ਰਿਤਸਰ ( ਉਦੋਂ ਇੰਸਪੈਕਟਰ ਆਫ ਐਜੂਕੇਸ਼ਨ ਸਕੂਲ ਹੁੰਦਾ ਸੀ ) ਲਾਇਆ ਗਿਆ।ਬਾਅਦ ਵਿਚ ਇਸ ਨੂੰ ਲਾਹੌਰ ਸਰਕਾਰੀ ਕਾਲਜ ਦਾ ਪ੍ਰਿਸੀਪਲ ਲਾਇਆ ਗਿਆ।ਬਾਅਦ ਵਿਚ ਇਹੀ ਲਾਹੌਰ ਯੂਨੀਵਰਸਿਟੀ ਦਾ ਫਾਉਂਡਰ ਬਣਿਆ।ਇਹੀ ਬੰਦਾ ਬ੍ਰਿਟਿਸ਼ ਹਾਈ ਕਮੀਸ਼ਨ ਆਫ ਐਜੂਕੇਸ਼ਨ ਨੂੰ ਲੀਡ ( ਅਗਵਾਈ ) ਕਰਦਾ ਰਿਹਾ।ਉਹ ਕਹਿੰਦਾ ਕਿ ਮੈ ੫੦ ਸਾਲਾ ਲਈ ਆਇਆ ਸੀ ਪਰ ਮੈ ੩੩ ਸਾਲਾ ਵਿਚ ਇਹ ਕੰਮ ਪੂਰਾ ਕਰ ਦਿੱਤਾ ਸੀ।ਸਰਕਾਰ ਨੇ ਮੈਨੂੰ ਪੂਰਾ ਸਹਿਯੋਗ ਦਿੱਤਾ। 1882 ੧੮੮੨ ਵਿਚ ਉਸ ਨੇ ਇਕੱਲੇ ਇਕੱਲੇ ਪਿੰਡ ਦੀ ਗਾਥਾ ਲਿੱਖ ਦਿੱਤੀ ਸੀ ਕੀ ਮੈ ਕਿਵੇਂ ਕੰਮ ਕੀਤਾ।ਜਿਸ ਵਿਚ ਉਹ ਇਕ ਪਿੰਡ ਦਾ ਜਿਕਰ ਕਰਦਾ ਹੈ ਕਿ ਇਕ ਪਿੰਡ ਸਿਆਲਕੋਟ ਦਾ ਚੂਹੜ ਚੱਕ ਜਿਸ ਦੀ ਕੁੱਲ ਅਬਾਦੀ ੧੫੦੦/1500 ਦੀ ਹੈ ਅਤੇ ੧੮੫੯ /1859 ਵਿਚ ੧੫੦੦/1500 ਦੇ ੧੫੦੦/1500 ਸਾਰੇ ਹੀ ਪੜ੍ਹੇ ਲਿੱਖੇ ਸਨ।ਪਰ ਅੱਜ ਸਿਰਫ ੧੫੦੦/1500 ਚੋਂ ਸਿਰਫ ੧੦/10 ਬੰਦੇ ਹੀ ਪੜ੍ਹੇ ਲਿੱਖੇ ਹਨ, ਖੁਸ਼ ਹੋ ਮੇਰੇ ਕੰਮ ਤੋਂ ? ਅੰਗਰੇਜ ਅਫਸਰ ਨੂੰ ਕਹਿੰਦਾ ਉਹ ਕਿ ਤੁਸੀ ਮੇਰੀ ਬਹੁਤ ਮਦਦ ਕੀਤੀ।ਮੈਨੂੰ ਪੰਜਾਬ ਦੇ ਹਰ ਪਿੰਡ ਹਰ ਘਰ ਵਿਚੋਂ ਫੌਜ ਚਾਹੀਦੀ ਹੈ।ਕਿਸ ਲਈ ਫੌਜ ਚਾਹੀਦੀ ਹੈ?ਇਹ ਇਕ ਦਸਤਾਵੇਜ਼ ਹੈ ਜੋ ਬ੍ਰਿਟਿਸ਼ ਸਰਕਾਰ ਦਾ ਇਕ ਆਡਰ ( ਹੁਕਮ ) ਹੋਇਆ ਸੀ ਕਿ ਪੰਜਾਬੀਆਂ ਦੇ ਘਰਾਂ ਵਿਚ ਅਸਲਾ, ਬਦੂਕਾਂ, ਤਲਵਾਰਾਂ ਤੇ ਗੰਡਾਸੇ ਹਨ।ਇਹ ਸਭ ਤੁਸੀ ਬ੍ਰਿਟਿਸ਼ ਸਰਕਾਰ ਨੂੰ ਜਮ੍ਹਾ ਕਰਵਾ ਦਿਉ ਜਿਸ ਦੇ ਬਦਲੇ ਸਰਕਾਰ ਤੁਹਾਨੂੰ ਇੱਕ ਇੱਕ ਹਥੀਆਰ ਦੇ ਤਿੰਨ ੩/3 ਆਨੇ ਦਉਗੀ ਅਤੇ ਇੱਕ ਇੱਕ ਕਾਇਦੇ ਦੇ ਛੇ ੬/6 ਆਨੇ ਦਉਗੀ । ਤੁਸੀ ਸਰਕਾਰ ਨੂੰ ਜਮ੍ਹਾ ਕਰਵਾ ਦਿਉ।ਉਸ ਨੇ ਧੰਨਵਾਦ ਕੀਤਾ ਕਿ ਤੁਸੀ ਮੇਰੀ ਇਸ ਮੁਹੀਮ ਵਿਚ ਮਦਦ ਕੀਤੀ। ਕਹਿੰਦਾ ਅਸੀ ਇਕ ਇਕ ਘਰ ਦੀ ਤਲਾਸ਼ੀ ਲੈ ਕੇ ਕਾਇਦੇ ਇਕੱਠੇ ਕੀਤੇ ਗਏ ਤੇ ਸਾੜ ਦਿੱਤੇ ਗਏ।ਆਖਿਰ ਉਨ੍ਹਾਂ ਕਾਇਦਿਆਂ ਵਿਚ ਅਜਿਹਾ ਕੀ ਸੀ ਜਿਸ ਦਾ ਮੁੱਲ ਉਸ ਸਮੇਂ ਛੇ ੬ ਆਨੇ ਰੱਖਿਆ ਗਿਆ ? ਉਨ੍ਹਾਂ ਕਾਇਦਿਆਂ ਵਿਚ ਧੰਨ ਧੰਨ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸ਼ਬਦਾਬਲੀ ਦਰਜ਼ ਸੀ ਜੋ ਹਰ ਧਰਮ ਦੇ ਹਰ ਇਕ ਸਕੂਲ ਦੇ ਹਰ ਇਕ ਬੱਚੇ ਨੂੰ ਚਾਹੇ ਉਹ ਕਿਸੇ ਧਰਮ ਦਾ ਭਾਵੇਂ ਹਿੰਦੂ, ਮੁਸਲਿਮ ਜਾਂ ਸਿੱਖ ਹੋਵੇ ਉਸ ਨੂੰ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨਾਲ ਜੋੜਦੀ ਸੀ।ਜੋ ਉਸ ਕਾਇਦੇ ਵਿਚ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ( ਅਧਿਆਤਮਿਕ ਤੇ ਪਵਿਤੱਰ ) ਸਕਰਾਤਮਿਕ ਵਿਚਾਰਧਾਰਾ ਦੇ ਨਾਲ ਜੋੜਣ ਦਾ ਜ਼ਰੀਆ ਸੀ ਇਸ ਕਰਕੇ ਉਨ੍ਹਾਂ ਕਾਇਦਿਆਂ ਨੂੰ ਸਾੜਿਆ ਗਿਆ ਸੀ। ਜਹਿੜੀ ਉਸ ਸਮੇਂ ਖਾਲਸਾ ਰਾਜ ਦੀ ਆਰਥਿਕ ਵਿਵਸਥਾ ਸੀ ਉਹ ਬਹੁਤ ਹੀ ਮਜਬੂਤ ਸੀ।ਜੋ ਕਿ ਖਾਲਸਾ ਰਾਜ ( ਪੰਜਾਬ ) ਦੇ ਸਿੱਕੇ ( ਕਰੰਸੀ, Currency ) ਦੀ ਕੀਮਤ ਇੰਗਲੈਂਡ ਦੇ ਸਿੱਕੇ ( ਕਰੰਸੀ, Currency ) ਨਾਲੋਂ ਬਾਰ੍ਹਾਂ-ਤੇਰਾਂ ( 12-13% / ੧੨-੧੩% ) ਵੱਧ ਸੀ।ਇਸੇ ਕਰਕੇ ਯੁਰੋਪ ਦੇਸ਼ਾਂ ਦੇ ਲੋਕ ਖਾਲਸਾ ਰਾਜ ਵਿਚ ਆ ਕੇ ਮਜਦੂਰੀ ( ਨੋਕਰੀ ) ਕਰਦੇ ਸਨ। ਯੁਰੋਪ ਦੇ ਲੋਕ ਇਸ ਕਰਕੇ ਖਾਲਸਾ ਰਾਜ ਵਿਚ ਨੋਕਰੀ ਕਰਨ ਆਉਂਦੇ ਸਨ ਕਿਉਂਕਿ ਉਨ੍ਹਾਂ ਦੀ ਆਪਣੀ ਅਤੇ ਉਨ੍ਹਾਂ ਦੇ ਦੇਸ਼ ਦੀ ਆਰਥਿਕ ਵਿਵਸਥਾ ਵਿਚ ਸੁਧਾਰ ਆ ਜਾਂਦਾ ਸੀ।) ਉਂਜ ਭਾਰਤ ਦੀਆਂ ਸਰਕਾਰਾਂ ਨੇ ਵੀ ਪੰਜਾਬ ਨਾਲ ਘੱਟ ਨਹੀ ਗੁਜਾਰੀ।ਪੜਾਈ-ਲਿਖਾਈ ਦਰ ਪੱਖੋਂ ਪੰਜਾਬ ੧੯੫੧ ਵਿਚ ਭਾਰਤ ਭਰ ਵਿਚ ਚੌਥੇ ਨੰਬਰ ਤੇ ਸੀ ਜੋ ੧੯੬੧/1961 ਵਿਚ ੧੩ਵੇਂ ( 13 No.) ਨੰਬਰ ਤੇ ਪਹੁੰਚ ਗਿਆ। ਚੀਨ ਤੇ ਪਾਕਿਸਤਾਨ ਦੀ ਲੜਾਈ ਮੋਕੇ ਪੰਜਾਬੀਆਂ ਦੀ ਬਹਾਦਰੀ ਤੋਂ ਪ੍ਰਭਾਵਤ ਹੋ ਕੇ ਭਾਰਤ ਸਰਕਾਰ ਨੇ ਫਿਰ ਪੰਜਾਬ ਵਿਚ ਪੜਾਈ ਨੂੰ ਉਤਸ਼ਾਹ ਦਿਤਾ ਗਿਆ ਤੇ ਪੰਜਾਬ ੧੯੭੧/ 1971 ਵਿਚ ੧੧ਵੇਂ ਨੰ. ( 11 No. ) ਤੇ ਆ ਗਿਆ। ਅੱਜ ਭਾਰਤ ਵਿਚ ਪੰਜਾਬ ਪੜਾਈ ਦਰ ਵਿਚ ੨੧ਵੇਂ ਨੰਬਰ ਤੇ ਹੈ। ਇਥੋਂ ਤੱਕ ਕਿ ਗਵਾਂਢੀ ਰਾਜ ਵੀ ਪੰਜਾਬ ਤੋਂ ਕਿਤੇ ਅੱਗੇ ਹਨ । ਸਰਕਾਰਾਂ ਨੇ ਜਾਣ ਬੁੱਝ ਕੇ ਪੰਜਾਬ ਦਾ ਸਿਖਿਆ ਢਾਂਚਾ ਤਬਾਹ ਕਰ ਰਖਿਆ ਹੈ। ਸਰਕਾਰੀ ਸਕੂਲਾਂ ਵਿਚ ਨਕਲ ਤੇ ਜਾਣ ਬੁੱਝ ਕੇ ਕੰਟਰੋਲ ਨਹੀ ਕੀਤਾ ਜਾਂਦਾ ਨਾ ਹੀ ਸਕੂਲਾਂ ਦੀ ਪੜਾਈ ਦੇ ਸਿਸਟਮ ਵਿਚ ਸੁਧਾਰ ਕੀਤਾ ਜਾਂਦਾ ਹੈ। ਪੰਜਾਬ ਦੇ ਪਰਾਈਵੇਟ ( ਕਾਨਵੈਂਟ ) ਸਕੂਲਾਂ ਵਿਚ ਹੀ ਪੰਜਾਬੀ ਨੂੰ ਤੀਸਰਾ ਸਥਾਨ ਦਿਤਾ ਜਾਂਦਾ ਹੈ ; ਹਿੰਦੀ ਤੇ ਅੰਗਰੇਜੀ ਤੋਂ ਬਾਅਦ। ਕੁੱਝ ਪਰਾਈਵੇਟ ( ਕਾਨਵੈਂਟ ) ਸਕੂਲਾਂ ਵਿਚ ਪੰਜਾਬੀ ਬੋਲਣ ਤੇ ਪੂਰਨ ਤੋਰ ਤੇ ਪਾਬੰਦੀ ਲਾਈ ਗਈ ਹੈ। ਆਉ ਆਪਣੇ ਵਿਰਸੇ ਦੀ ਸੰਭਾਲ ਕਰੀਏ ਅਤੇ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਇਸ ਅਮੀਰ ਵਿਰਸੇ ਨਾਲ ਜਾਣੂ ਕਰਵਾਈਏ ਅਤੇ ਉਸ ਨਿਰੋਲ ਖਾਲਸਾ ਰਾਜ ਦੀ ਵਿਵਸਥਾ ਨੂੰ ਪੁਨਰ ਜੀਵਤ ਕਰੀਏ ਜੀ। ***** ॥ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥ *****